16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਵਜੋਂ ਕਿਸਾਨ ਯੂਨੀਅਨ ਵਲੋਂ ਰੋਸ ਮਾਰਚ ਤੇ ਧਰਨਾ

ਕਰਤਾਰਪੁਰ, 15 ਅਕਤੂਬਰ (ਭਜਨ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਨਸ਼ੇ ਖਿਲਾਫ ਸੰਘਰਸ਼ੀਲ ਨੌਜਵਾਨ ਪਰਵਿੰਦਰ ਸਿੰਘ ਝੋਟਾ ਮਾਨਸਾ ਦਾ ਸਰਕਾਰੀ ਸ਼ਹਿ ’ਤੇ ਕਤਲ ਕੀਤੇ ਜਾਣ ਦੇ ਰੋਸ ਵਜੋਂ ਕਰਤਾਰਪੁਰ ਸ਼ਹਿਰ ਵਿੱਚ ਰੋਸ ਮਾਰਚ ਤੇ ਮੇਨ ਚੌਕ ’ਚ ਧਰਨਾ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਲਿਟਾਂ ਨੇ ਆਖਿਆ ਕਿ ਪੰਜਾਬ ’ਚ ਜਦੋਂ ਦੀ ‘ਆਪ’ ਸਰਕਾਰ ਸੱਤਾ ਵਿੱਚ ਆਈ ਹੈ ਉਸ ਸਮੇਂ ਤੋਂ ਹੀ ਨਸ਼ਿਆਂ ਦਾ ਕਾਰੋਬਾਰ ਹਰ ਸ਼ਹਿਰ ਹਰ ਮਹੁੱਲੇ ਪਹੁੰਚ ਗਿਆ ਹੈ ।

Ad Position 21
No active advertisement
ਅਜੀਤ ਡੈਸਕ 16-10-2026
ਕਰਤਾਰਪੁਰ, 15 ਅਕਤੂਬਰ (ਭਜਨ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਨਸ਼ੇ ਖਿਲਾਫ ਸੰਘਰਸ਼ੀਲ ਨੌਜਵਾਨ ਪਰਵਿੰਦਰ ਸਿੰਘ ਝੋਟਾ ਮਾਨਸਾ ਦਾ ਸਰਕਾਰੀ ਸ਼ਹਿ ’ਤੇ ਕਤਲ ਕੀਤੇ ਜਾਣ ਦੇ ਰੋਸ ਵਜੋਂ ਕਰਤਾਰਪੁਰ ਸ਼ਹਿਰ ਵਿੱਚ ਰੋਸ ਮਾਰਚ ਤੇ ਮੇਨ ਚੌਕ ’ਚ ਧਰਨਾ ਪ੍ਰਦਰਸ਼ਨ ਕੀਤਾ ਗਿਆ । ਇਸ ਮੌਕੇ ਜੁੜੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਜਸਬੀਰ ਸਿੰਘ ਲਿਟਾਂ ਨੇ ਆਖਿਆ ਕਿ ਪੰਜਾਬ ’ਚ ਜਦੋਂ ਦੀ ‘ਆਪ’ ਸਰਕਾਰ ਸੱਤਾ ਵਿੱਚ ਆਈ ਹੈ ਉਸ ਸਮੇਂ ਤੋਂ ਹੀ ਨਸ਼ਿਆਂ ਦਾ ਕਾਰੋਬਾਰ ਹਰ ਸ਼ਹਿਰ ਹਰ ਮਹੁੱਲੇ ਪਹੁੰਚ ਗਿਆ ਹੈ । ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕਰਦਿਆਂ ਆਖਿਆ ਕਿ ਜੇਕਰ ਤੁਸੀਂ ਪੰਜਾਬ ਤੇ ਨੌਜਵਾਨਾਂ ਨੂੰ ਬਚਾਉਣਾ ਚਾਹੁੰਦੇ ਹੋ ਤਾਂ ਇਸ ਨਕੰਮੀ ਸਰਕਾਰ ਨੂੰ ਬਦਲ ਦਿਓ ਤੇ ਹੋਰ ਜਿਸ ਮਰਜ਼ੀ ਨੂੰ ਵੋਟਾਂ ਪਾ ਦਿਉ । ਪ੍ਰਧਾਨ ਲਿਟਾਂ ਨੇ ਆਖਿਆ ਕਿ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਜਾਂਚ ਸੀ ਬੀ ਆਈ ਤੋਂ ਕਰਵਾਈ ਜਾਵੇ ਤਾਂ ਜੋ ਚੱਲ ਰਹੇ ਨਸ਼ੇ ਦੇ ਕਾਰੋਬਾਰ ਦਾ ਖੁਲਾਸਾ ਹੋ ਸਕੇ । ਇਸ ਮੌਕੇ ਸਕੱਤਰ ਜਨਰਲ ਸਰਬਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਦਲਬੀਰ ਸਿੰਘ ਨਾਨਕਪੁਰ, ਜਸਵਿੰਦਰ ਸਿੰਘ ਮਾਨਾ ਤਲਵੰਡੀ, ਜੋਗਾ ਸਿੰਘ ਬਲਾਕ ਪ੍ਰਧਾਨ, ਸੂਰਤ ਸਿੰਘ ਕੁਦੋਵਾਲ, ਜਗਜੀਤ ਸਿੰਘ ਪੱਤੜ ਕਲਾਂ, ਸਾਹਿਬ ਸਿੰਘ ਅਲੀ ਖੇਲਾਂ, ਨੰਬਰਦਾਰ ਮੋਹਣ ਸਿੰਘ, ਅਮਰੀਕ ਸਿੰਘ ਘੁੱਗ, ਜੀਤ ਸਿੰਘ ਧੀਰਪੁਰ, ਬਲਬੀਰ ਸਿੰਘ, ਜਸਪਾਲ ਸਿੰਘ ਪਾਲਾ ਕਾਹਲਵਾਂ, ਭੁਪਿੰਦਰ ਸਿੰਘ ਕਾਹਲਵਾਂ, ਕ੍ਰਿਪਾਲ ਸਿੰਘ ਕਾਹਲਵਾਂ ਆਦਿ ਸੈਂਕੜੇ ਕਿਸਾਨ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਨੂੰ ਫਿਲੌਰ ’ਚ ਮਿਲਿਆ ਭਰਵਾਂ ਹੁੰਗਾਰਾ ਅਗਲੀ ਖ਼ਬਰ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ
Ad Position 24