16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਬਿਜਲੀ ਸਰਕਟ ਸ਼ਾਰਟ ਹੋਣ ਨਾਲ ਲੱਖਾਂ ਰੁਪਏ ਦੀ ਕਮਾਦ ਦੀ ਫ਼ਸਲ ਸੜ ਕੇ ਸੁਆਹ

ਆਦਮਪੁਰ, 15 ਅਕਤੂਬਰ (ਹਰਪ੍ਰੀਤ ਸਿੰਘ)-ਅੱਜ ਸਵੇਰੇ ਨੇੜਲੇ ਪਿੰਡ ਨੰਗਲ ਫੀਦਾ ’ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ ਨਾਲ ਇੱਕ ਕਿਸਾਨ ਦੀ ਲੱਖਾਂ ਰੁਪਏ ਦੀ ਕਮਾਦ (ਗੰਨੇ) ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਜਾਣਕਾਰੀ ਦਿੰਦੇ ਪੀੜਤ ਕਿਸਾਨ ਜਗਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਖੇਤਾਂ ਦੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਢਿਲੀਆਂ ਤੇ ਨੰਗੀਆਂ ਤਾਰਾਂ ਆਪਸ ’ਚ ਛੂਹਣ ਕਾਰਨ ਅਚਾਨਕ ਸ਼ਾਰਟ ਸਰਕਟ ਹੋ ਗਿਆ, ਜਿਸ ਨਾਲ ਨਿਕਲੀ ਚੰਗਿਆੜੀ ਗੰਨੇ ਦੀ ਫ਼ਸਲ ’ਤੇ ਜਾ ਡਿੱਗੀ।

Ad Position 21
No active advertisement
ਅਜੀਤ ਡੈਸਕ 16-10-2026
ਆਦਮਪੁਰ, 15 ਅਕਤੂਬਰ (ਹਰਪ੍ਰੀਤ ਸਿੰਘ)-ਅੱਜ ਸਵੇਰੇ ਨੇੜਲੇ ਪਿੰਡ ਨੰਗਲ ਫੀਦਾ ’ਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਲੱਗੀ ਭਿਆਨਕ ਅੱਗ ਨਾਲ ਇੱਕ ਕਿਸਾਨ ਦੀ ਲੱਖਾਂ ਰੁਪਏ ਦੀ ਕਮਾਦ (ਗੰਨੇ) ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਜਾਣਕਾਰੀ ਦਿੰਦੇ ਪੀੜਤ ਕਿਸਾਨ ਜਗਦੀਪ ਸਿੰਘ ਪੁੱਤਰ ਗੁਰਦੀਪ ਸਿੰਘ ਨੇ ਦੱਸਿਆ ਕਿ ਖੇਤਾਂ ਦੇ ਉੱਪਰੋਂ ਲੰਘਦੀਆਂ ਬਿਜਲੀ ਦੀਆਂ ਢਿਲੀਆਂ ਤੇ ਨੰਗੀਆਂ ਤਾਰਾਂ ਆਪਸ ’ਚ ਛੂਹਣ ਕਾਰਨ ਅਚਾਨਕ ਸ਼ਾਰਟ ਸਰਕਟ ਹੋ ਗਿਆ, ਜਿਸ ਨਾਲ ਨਿਕਲੀ ਚੰਗਿਆੜੀ ਗੰਨੇ ਦੀ ਫ਼ਸਲ ’ਤੇ ਜਾ ਡਿੱਗੀ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪੂਰੇ ਖੇਤ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਧੂੰਏਂ ਦਾ ਗੁਬਾਰ ਦੇਖ ਕੇ ਆਸ-ਪਾਸ ਦੇ ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨ ਅਤੇ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਮੌਕੇ ‘ਤੇ ਪਹੁੰਚੇ ਤਦ ਤੱਕ ਕਈ ਏਕੜ ਵਿੱਚ ਖੜ੍ਹੀ ਕਮਾਦ ਦੀ ਤਿਆਰ ਫ਼ਸਲ ਪੂਰੀ ਤਰ੍ਹਾਂ ਨਸ਼ਟ ਹੋ ਚੁੱਕੀ ਸੀ। ਪੀੜਤ ਕਿਸਾਨ ਨੇ ਦੱਸਿਆ ਕਿ ਖੇਤ ਠੇਕੇ ’ਤੇ ਲੈ ਕੇ ਉਸ ਨੇ ਕਰਜ਼ਾ ਚੁੱਕ ਕੇ ਅਤੇ ਦਿਨ-ਰਾਤ ਮਿਹਨਤ ਕਰਕੇ ਇਹ ਫ਼ਸਲ ਪਾਲੀ ਸੀ। ਪਿੰਡ ਵਾਸੀਆਂ ਅਤੇ ਕਿਸਾਨ ਆਗੂਆਂ ਨੇ ਬਿਜਲੀ ਵਿਭਾਗ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪੀੜਤ ਕਿਸਾਨ ਨੂੰ ਹੋਏ ਨੁਕਸਾਨ ਦਾ ਤੁਰੰਤ ਜਾਇਜ਼ਾ ਲੈ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਫਾਂਸੀ ਦਿਵਾਉਣ ਲਈ ਲੋਹੀਆਂ ’ਚ ਮੋਮਬੱਤੀ ਮਾਰਚ ਅਗਲੀ ਖ਼ਬਰ ਪੰਜਾਬ ਬੰਦ ਦੇ ਸੱਦੇ ਨੂੰ ਫਿਲੌਰ ’ਚ ਮਿਲਿਆ ਭਰਵਾਂ ਹੁੰਗਾਰਾ
Ad Position 24