16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਦੁਆਬੇ ਦੇ ਹਲਕਾ ਇੰਚਾਰਜਾਂ ਅਤੇ ਜ਼ੋਨ ਇੰਚਾਰਜਾਂ ਦਾ ਇਕੱਠ 22 ਨੂੰ

ਗੁਰਾਇਆ, 15 ਅਕਤੂਬਰ (ਬਲਵਿੰਦਰ ਸਿੰਘ )-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਈਮਾਨ ਸਿੰਘ ਮਾਨ ਅਤੇ ਪਾਰਟੀ ਦੇ ਬੁਲਾਰੇ ਤੇ ਦੁਆਬਾ ਇੰਚਾਰਜ ਸਰਦਾਰ ਹਰਜਿੰਦਰ ਸਿੰਘ ਜੱਖੂ ਦੁਆਬੇ ਵਿਚ ਨਿਰੰਤਰ ਹਲਕਾ ਇੰਚਾਰਜਾਂ, ਆਗੂਆਂ ਅਤੇ ਵਰਕਰਾਂ ਨਾਲ ਤਾਲਮੇਲ ਬਣਾ ਕੇ ਸੰਗਠਨ ਦੀ ਮਜਬੂਤੀ ਅਤੇ ਚੋਣ ਤਿਆਰੀਆਂ ਨੂੰ ਅੱਗੇ ਵਧਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 16-10-2026
ਗੁਰਾਇਆ, 15 ਅਕਤੂਬਰ (ਬਲਵਿੰਦਰ ਸਿੰਘ )-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਵਿਧਾਨ ਸਭਾ ਦੀਆਂ ਤਿਆਰੀਆਂ ਜੰਗੀ ਪੱਧਰ ਤੇ ਕੀਤੀਆਂ ਜਾ ਰਹੀਆਂ ਹਨ। ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸਰਦਾਰ ਈਮਾਨ ਸਿੰਘ ਮਾਨ ਅਤੇ ਪਾਰਟੀ ਦੇ ਬੁਲਾਰੇ ਤੇ ਦੁਆਬਾ ਇੰਚਾਰਜ ਸਰਦਾਰ ਹਰਜਿੰਦਰ ਸਿੰਘ ਜੱਖੂ ਦੁਆਬੇ ਵਿਚ ਨਿਰੰਤਰ ਹਲਕਾ ਇੰਚਾਰਜਾਂ, ਆਗੂਆਂ ਅਤੇ ਵਰਕਰਾਂ ਨਾਲ ਤਾਲਮੇਲ ਬਣਾ ਕੇ ਸੰਗਠਨ ਦੀ ਮਜਬੂਤੀ ਅਤੇ ਚੋਣ ਤਿਆਰੀਆਂ ਨੂੰ ਅੱਗੇ ਵਧਾ ਰਹੇ ਹਨ। ਇਸੇ ਤਹਿਤ ਹੀ ਦੁਆਬੇ ਦੇ ਸਮੂਹ ਹਲਕਾ ਇੰਚਾਰਜਾਂ ਅਤੇ ਜ਼ੋਨ ਇੰਚਾਰਜਾਂ ਦੀ ਸਾਂਝੀ ਮੀਟਿੰਗ ਬਾਬਾ ਸਾਹਿਬ ਸਿੰਘ ਗੁਰਦੁਆਰਾ, ਜੰਡੂਸਿੰਘਾ, ਵਿਖੇ ਕੀਤੀ ਜਾ ਰਹੀ ਹੈ। ਇਸ ਬਾਰੇ ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਹਲਕਾ ਫਿਲੌਰ ਇੰਚਾਰਜ ਭਾਈ ਦਵਿੰਦਰ ਸਿੰਘ ਖ਼ਾਲਸਾ ਰੁੜਕਾ ਕਲਾਂ ਨੇ ਦੱਸਿਆ ਕਿ 22 ਅਕਤੂਬਰ ਨੂੰ ਇਸ ਮੀਟਿੰਗ ਵਿਚ ਦੁਆਬੇ ਦੇ ਸਾਰੇ ਹਲਕਿਆਂ ਦੇ ਇੰਚਾਰਜਾਂ ਅਤੇ ਜ਼ੋਨ ਇੰਚਾਰਜਾਂ ਦਾ ਸਾਂਝਾ ਇਕੱਠ ਕੀਤਾ ਜਾ ਰਿਹਾ ਹੈ। ਜਿਸਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਸ. ਈਮਾਨ ਸਿੰਘ ਮਾਨ ਅਤੇ ਪਾਰਟੀ ਦੇ ਬੁਲਾਰੇ ਤੇ ਦੁਆਬਾ ਇੰਚਾਰਜ ਸ. ਹਰਜਿੰਦਰ ਸਿੰਘ ਜੱਖੂ ਸੰਬੋਧਨ ਕਰਨਗੇ। ਇਸ ਇਕੱਠ ਵਿੱਚ ਦੁਆਬੇ ਦੀ ਚੋਣ ਮੁਹਿੰਮ ਸ਼ੁਰੂ ਕਰਨ ਦੇ ਪ੍ਰੋਗਰਾਮ ਦੀ ਰੂਪ ਰੇਖਾ ਵੀ ਤੈਅ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਸਰਦਾਰ ਸੁੱਚਾ ਸਿੰਘ ਰਾਹੀ (ਯੂ. ਐਸ. ਏ.) ਨੇ ਕਰਵਾਇਆ ਚੌਥਾ ਅਕਾਦਮਿਕ ਸਕਾਲਰਸ਼ਿਪ ਵੰਡ ਅਤੇ ਅਧਿਆਪਕ ਸਨਮਾਨ ਸਮਾਰੋਹ ਅਗਲੀ ਖ਼ਬਰ ਰਾਸ਼ਟਰੀ ਸਿੱਖਿਆ ਨੀਤੀ 2020 ਅਤੇ ਕ੍ਰਿਤ੍ਰਿਮ ਬੁੱਧੀਮਤਾ ’ਤੇ ਡੂੰਘਾ ਮੰਥਨ ਹੋਇਆ-ਡਾ. ਟੰਡਨ
Ad Position 24