16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਖੇਡਾਂ ਵਤਨ ਪੰਜਾਬ ਦੀਆਂ-2026 ਸ਼ਤਰੰਜ ਦੇ ਫਾਈਨਲ ਮੁਕਾਬਲੇ ’ਚ ਮੋਗਾ ਦੀ ਟੀਮ 6 ਅੰਕਾਂ ਨਾਲ ਬਣੀ ਚੈਂਪੀਅਨ

ਜਲੰਧਰ, 15 ਅਕਤੂਬਰ (ਡਾ. ਜਤਿੰਦਰ ਸਾਬੀ)-ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਸਟੇਟ ਗੇਮਜ਼ ਤਹਿਤ ਜਲੰਧਰ ਵਿਖੇ ਟੇਬਲ ਟੈਨਿਸ ਅਤੇ ਸ਼ਤਰੰਜ ਦੇ ਮੁਕਾਬਲੇ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 16-10-2026
ਜਲੰਧਰ, 15 ਅਕਤੂਬਰ (ਡਾ. ਜਤਿੰਦਰ ਸਾਬੀ)-ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਸਟੇਟ ਗੇਮਜ਼ ਤਹਿਤ ਜਲੰਧਰ ਵਿਖੇ ਟੇਬਲ ਟੈਨਿਸ ਅਤੇ ਸ਼ਤਰੰਜ ਦੇ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਹੌਸਲਾ ਅਫ਼ਜਾਈ ਕੀਤੀ ਗਈ। ਅੱਜ ਕਰਵਾਏ ਗਏ ਖੇਡ ਮੁਕਾਬਲਿਆਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਅੰਡਰ 14 ਸਾਲ -ਲੜਕਿਆਂ ਦੇ ਕੁਆਰਟਰ ਫਾਈਟਲ ਮੁਕਾਬਲੇ ਵਿੱਚ ਅੰਮ੍ਰਿਤਸਰ ਦੀ ਟੀਮ ਨੇ ਬਠਿੰਡਾ ਦੀ ਟੀਮ ਨੂੰ 3-0 ਨਾਲ ਹਰਾਇਆ। ਇਸੇ ਤਰ੍ਹਾਂ ਲੁਧਿਆਣਾ ਦੀ ਟੀਮ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ ਦੀ ਟੀਮ ਨੂੰ 3-0 ਅਤੇ ਜਲੰਧਰ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ 3-0 ਨਾਲ ਹਰਾਇਆ। ਉਨ੍ਹਾਂ ਅੱਗੇ ਦੱਸਿਆ ਕਿ ਸੈਮੀਫਾਈਨਲ ਮੁਕਾਬਲੇ ਅੰਮ੍ਰਿਤਸਰ ਤੇ ਪਟਿਆਲਾ ਤੇ ਜਲੰਧਰ ਦਾ ਮੁਕਾਬਲਾ ਲੁਧਿਆਣਾ ਨਾਲ ਹੋਵੇਗਾ। ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ 35 ਤੋਂ 40 ਸਾਲ ਮਹਿਲਾ ਵਰਗ ਦੇ ਸ਼ਤਰੰਤ ਦੇ ਫਾਈਨਲ ਮੁਕਾਬਲਿਆਂ ’ਚ ਮੋਗਾ ਦੀ ਟੀਮ ਨੇ 6 ਅੰਕ ਹਾਸਿਲ ਕਰਕੇ ਪਹਿਲਾ, ਅੰਮ੍ਰਿਤਸਰ ਦੀ ਟੀਮ ਨੇ 4 ਅੰਕ ਹਾਸਲ ਕਰਕੇ ਦੂਜਾ ਅਤੇ ਪਟਿਆਲਾ ਦੀ ਟੀਮ ਨੇ 3 ਅੰਕ ਹਾਸਿਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਇਹਨਾਂ ਮੁਕਾਬਲਿਆਂ ਦੌਰਾਨ ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਚਰਨ ਕੰਵਲ ਵਿਖੇ ਨਤਮਸਤਕ ਹੋਏ ਲਵਲੀ ਗਰੁੱਪ ਦੇ ਚੇਅਰਮੈਨ ਰਮੇਸ਼ ਮਿੱਤਲ ਅਗਲੀ ਖ਼ਬਰ ਸੂਰਿਆ ਇਨਕਲੇਵ ਦੇ ਚਾਰ ਮਰਲਾ ਬਲਾਕ ਏ ਦੇ ਘਰਾਂ ’ਚ ਗੰਦੇ ਪਾਣੀ ਦੀ ਸਪਲਾਈ ਆਉਣ ਨਾਲ ਮਚੀ ਹਾਹਾਕਾਰ
Ad Position 24