17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਕੋਰਟ ਕੈਂਪ ਦੌਰਾਨ ਮਾਡਰਨ ਜੇਲ੍ਹ ਦੇ 3 ਕੈਦੀਆਂ/ ਹਵਾਲਾਤੀਆਂ ਨੂੰ ਕੀਤਾ ਗਿਆ ਰਿਹਾਅ ਕੋਰਟ ਕੈਂਪ ਦਾ ਮਕਸਦ ਤੇਜ਼ੀ ਨਾਲ ਇਨਸਾਫ਼ ਦੁਆਉਣਾ–ਸੀ. ਜੇ ਐੱਮ. ਰਾਹੁਲ ਕੁਮਾਰ

ਜਲੰਧਰ, 16 ਅਕਤੂਬਰ (ਜਤਿੰਦਰ ਪੰਮੀ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ੍ਹ ਕਪੂਰਥਲਾ ’ਚ ਵਿਸ਼ੇਸ਼ ਕੋਰਟ ਕੈਂਪ ਮੁੱਖ ਨਿਆਇਕ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੁਲ ਕੁਮਾਰ ਦੀ ਅਗਵਾਈ ’ਚ ਲਗਾਇਆ ਗਿਆ। ਇਸ ਕੈਂਪ ਵਿੱਚ ਕਾਰਵਾਈ ਦੌਰਾਨ ਹਵਾਲਾਤੀ ਕੈਦੀਆਂ ਦੇ ਛੋਟੇ-ਮੋਟੇ ਅਪਰਾਧਾਂ ਤੇ ਬਕਾਇਆ ਮਾਮਲਿਆਂ ’ਤੇ ਵਿਚਾਰ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 17-10-2026
ਜਲੰਧਰ, 16 ਅਕਤੂਬਰ (ਜਤਿੰਦਰ ਪੰਮੀ)-ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੇਂਦਰੀ ਜੇਲ੍ਹ ਕਪੂਰਥਲਾ ’ਚ ਵਿਸ਼ੇਸ਼ ਕੋਰਟ ਕੈਂਪ ਮੁੱਖ ਨਿਆਇਕ ਮੈਜਿਸਟ੍ਰੇਟ-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰਾਹੁਲ ਕੁਮਾਰ ਦੀ ਅਗਵਾਈ ’ਚ ਲਗਾਇਆ ਗਿਆ। ਇਸ ਕੈਂਪ ਵਿੱਚ ਕਾਰਵਾਈ ਦੌਰਾਨ ਹਵਾਲਾਤੀ ਕੈਦੀਆਂ ਦੇ ਛੋਟੇ-ਮੋਟੇ ਅਪਰਾਧਾਂ ਤੇ ਬਕਾਇਆ ਮਾਮਲਿਆਂ ’ਤੇ ਵਿਚਾਰ ਕੀਤਾ ਗਿਆ। ਤੇਜ਼ੀ ਨਾਲ ਇਨਸਾਫ਼ ਦਿਵਾਉਣ ਤੇ ਜੇਲ੍ਹਾਂ ’ਚ ਭੀੜ ਘਟਾਉਣ ਦੇ ਅਸਲ ਮਕਸਦ ਨੂੰ ਦਰਸਾਉਂਦੇ ਹੋਏ 3 ਕੈਦੀਆਂ/ਹਵਾਲਾਤੀਆਂ ਦੁਆਰਾ ਛੋਟੇ-ਮੋਟੇ ਅਪਰਾਧਾਂ ਵਿੱਚ ਸਵੈ-ਇੱਛਾ ਨਾਲ ਆਪਣਾ ਦੋਸ਼ ਕਬੂਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੌਕੇ ’ਤੇ ਹੀ ਰਿਹਾਅ ਕਰਨ ਦੇ ਹੁਕਮ ਦਿੱਤੇ ਗਏ। ਇਸ ਮੌਕੇ ਸੀ. ਜੇ. ਐੱਮ. ਰਾਹੁਲ ਕੁਮਾਰ ਨੇ ਦੱਸਿਆ ਕਿ ਜੇਲ੍ਹ ਅੰਦਰ ਅਜਿਹੀਆਂ ਕੋਰਟ ਕੈਂਪ ਲਾਉਣ ਦਾ ਮੁੱਖ ਉਦੇਸ਼ ਇਨਸਾਫ਼ ਤੱਕ ਛੇਤੀ ਪਹੁੰਚ ਯਕੀਨੀ ਬਣਾਉਣਾ, ਛੋਟੇ-ਮੋਟੇ ਅਪਰਾਧਾਂ ਲਈ ਦਫ਼ਤਰੀ ਦੇਰੀ ਨੂੰ ਘਟਾਉਣਾ ਅਤੇ ਆਪਣਾ ਦੋਸ਼ ਮੰਨਣ ਲਈ ਤਿਆਰ ਹਵਾਲਾਤੀਆਂ ਨੂੰ ਸਮੇਂ ਸਿਰ ਰਾਹਤ ਪ੍ਰਦਾਨ ਕਰਨਾ ਹੈ। ਜੇਲ੍ਹ ਦੌਰੇ ਦੌਰਾਨ, ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੈਦੀਆਂ ਨੂੰ ਦਿੱਤੀਆਂ ਜਾ ਰਹੀਆਂ ਰਹਿਣ-ਸਹਿਣ ਦੀਆਂ ਸਥਿਤੀਆਂ, ਰਸੋਈ ਦੀਆਂ ਸੁਵਿਧਾਵਾਂ, ਮੈਡੀਕਲ ਦੇਖਭਾਲ ਅਤੇ ਸਾਫ਼-ਸਫ਼ਾਈ ਦੇ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ। ਕੈਂਪ ਕੋਰਟ ਦੇ ਸੁਚਾਰੂ ਆਯੋਜਨ ਦੌਰਾਨ ਸੀਨੀਅਰ ਜੇਲ੍ਹ ਅਧਿਕਾਰੀ, ਵਕੀਲ ਅਤੇ ਡੀ. ਐੱਲ. ਐੱਸ. ਏ. ਦਾ ਸਟਾਫ਼ ਮੌਜੂਦ ਸੀ।
Ad Position 22
No active advertisement
ਪਿਛਲੀ ਖ਼ਬਰ ਹੇਅਰ ਵਲੋਂ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ ਐੱਨ. ਆਰ. ਆਈ. ਸੈੱਲ ਦੀ ਜ਼ਿੰਮੇਵਾਰੀ ਸੌਂਪਣ ’... ਅਗਲੀ ਖ਼ਬਰ ਇੰਡਸਟਰੀ ਏਰੀਆ ਚੌਕ ’ਚ ਬੇਕਾਬੂ ਸਕੂਲ ਬੱਸ ਘਰ ਦੇ ਗੇਟ ਨਾਲ ਟਕਰਾਈ, ਇਕ ਬੱਚਾ ਜ਼ਖ਼ਮੀ
Ad Position 24