17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਦੋਆਬਾ ਕਾਲਜ ਵਿਖੇ ਵਿਸ਼ਵ ਸੈਰ-ਸਪਾਟਾ ਦਿਵਸ ਮਨਾਇਆ-ਦੀਪਕ ਬਾਲੀ ਨੇ ਕੀਤੀ ਸ਼ਿਰਕਤ

ਜਲੰਧਰ, 16 ਅਕਤੂਬਰ (ਜਸਪਾਲ ਸਿੰਘ)-ਦੋਆਬਾ ਕਾਲਜ ਦੇ ਪੋਸਟ ਗੈ੍ਰਜੂਏਟ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਵਿਭਾਗ ਵਲੋਂ ਵਿਸ਼ਵ ਸੈਰ ਸਪਾਟਾ ਦਿਵਸ ਦੇ ਮੌਕੇ ’ਤੇ ਕਾਲਜ ਵਿੱਚ ‘ਇਨਕ੍ਰੇਡਿਬਲ ਵਰਲਡ’ (ਸ਼ਾਨਦਾਰ ਸੰਸਾਰ) ਵਿਸ਼ੇ ’ਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਪੰਜਾਬ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਜਦਕਿ ਚੰਦਰ ਮੋਹਨ, ਪ੍ਰਧਾਨ ਦੋਆਬਾ ਕਾਲਜ ਪ੍ਰਬੰਧਕੀ ਕਮੇਟੀ ਅਤੇ ਆਰੀਆ ਸਿੱਖਿਆ ਮੰਡਲ ਤੇ ਸ੍ਰੀਮਤੀ ਨੀਰਜਾ ਮੋਹਨ ਮੈਂਬਰ ਦੋਆਬਾ ਕਾਲਜ ਮੈਨੇਜਿੰਗ ਕਮੇਟੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ।

Ad Position 21
No active advertisement
ਅਜੀਤ ਡੈਸਕ 17-10-2026
ਜਲੰਧਰ, 16 ਅਕਤੂਬਰ (ਜਸਪਾਲ ਸਿੰਘ)-ਦੋਆਬਾ ਕਾਲਜ ਦੇ ਪੋਸਟ ਗੈ੍ਰਜੂਏਟ ਟੂਰਿਜ਼ਮ ਐਂਡ ਹੋਟਲ ਮੈਨੇਜਮੈਂਟ ਵਿਭਾਗ ਵਲੋਂ ਵਿਸ਼ਵ ਸੈਰ ਸਪਾਟਾ ਦਿਵਸ ਦੇ ਮੌਕੇ ’ਤੇ ਕਾਲਜ ਵਿੱਚ ‘ਇਨਕ੍ਰੇਡਿਬਲ ਵਰਲਡ’ (ਸ਼ਾਨਦਾਰ ਸੰਸਾਰ) ਵਿਸ਼ੇ ’ਤੇ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ, ਜਿਸ ’ਚ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਪੰਜਾਬ ਦੇ ਸਲਾਹਕਾਰ ਸ੍ਰੀ ਦੀਪਕ ਬਾਲੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਜਦਕਿ ਚੰਦਰ ਮੋਹਨ, ਪ੍ਰਧਾਨ ਦੋਆਬਾ ਕਾਲਜ ਪ੍ਰਬੰਧਕੀ ਕਮੇਟੀ ਅਤੇ ਆਰੀਆ ਸਿੱਖਿਆ ਮੰਡਲ ਤੇ ਸ੍ਰੀਮਤੀ ਨੀਰਜਾ ਮੋਹਨ ਮੈਂਬਰ ਦੋਆਬਾ ਕਾਲਜ ਮੈਨੇਜਿੰਗ ਕਮੇਟੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਮੁੱਖ ਮਹਿਮਾਨ ਤੇ ਹੋਰਨਾਂ ਪ੍ਰਮੁੱਖ ਸ਼ਖਸੀਅਤਾਂ ਦਾਸਵਾਗਤ ਪ੍ਰਿੰ. ਡਾ. ਪ੍ਰਦੀਪ ਭੰਡਾਰੀ, ਪ੍ਰੋ. ਵਿਸ਼ਾਲ ਸ਼ਰਮਾ^ਵਿਭਾਗ ਮੁੱਖੀ, ਪ੍ਰੋ. ਸੋਨਿਆ ਕਾਲਰਾ, ਪ੍ਰੋ. ਸੁਰਜੀਤ ਕੌਰ ਤੇ ਵਿਦਿਆਰਥੀਆਂ ਵਲੋਂ ਕੀਤਾ ਗਿਆ । ਪ੍ਰੋਗਰਾਮ ਦਾ ਮੁੱਖ ਆਕਰਸ਼ਣ ‘ਸੱਭਿਆਚਾਰਕ ਵਾੱਕ’ ਰਿਹਾ, ਜਿਸ ਵਿੱਚ ਵਿਦਿਆਰਥੀਆਂ ਨੇ ਨੇਪਾਲ, ਜਾਪਾਨ, ਸੰਯੁਕਤ ਅਰਬ ਅਮੀਰਾਤ (ਯੂਏਈ), ਸ਼੍ਰੀਲੰਕਾ, ਬ੍ਰਾਜ਼ੀਲ ਅਤੇ ਰੂਸ ਦੀਆਂ ਸੱਭਿਆਚਾਰਾਂ ਦੀ ਨੁਮਾਇੰਦਗੀ ਕੀਤੀ . ਰਵਾਇਤੀ ਪਹਿਰਾਵੇ, ਰਚਨਾਤਮਕ ਪੇਸ਼ਕਾਰੀਆਂ ਅਤੇ ਸੱਭਿਆਚਾਰਕ ਪ੍ਰਗਟਾਵੇ ਰਾਹੀਂ, ਵਿਦਿਆਰਥੀਆਂ ਨੇ ਇਨ੍ਹਾਂ ਦੇਸ਼ਾਂ ਦੀਆਂ ਵਿਲੱਖਣ ਪਰੰਪਰਾਵਾਂ, ਪਛਾਣਾਂ ਅਤੇ ਸੱਭਿਆਚਾਰਕ ਵਿਰਾਸਤ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਿਤ ਕੀਤਾ। ਇਸ ਮੌਕੇ ਮੁੱਖ ਮਹਿਮਾਨ ਦੀਪਕ ਬਾਲੀ ਨੇ ਵਿਦਿਆਰਥੀਆਂ ਨੂੰ ਸੈਰ ਸਪਾਟਾ ਅਤੇ ਪ੍ਰਾਹੁਣਚਾਰੀ ਵਿੱਚ ਸਮਰਪਣ, ਉਤਸ਼ਾਹ ਅਤੇ ਪੇਸ਼ੇਵਰ ਵਚਨਬੱਧਤਾ ਨਾਲ ਕੈਰੀਅਰ ਬਣਾਉਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਪੇਸ਼ਕਾਰੀਆਂ ਤੇ ਝਾਕੀਆਂ ਵਿਚੋਂ ਪਹਿਲਾ ਇਨਾਮ ਨੇਪਾਲ, ਦੂਜਾ ਇਨਾਮ ਸ਼੍ਰੀਲੰਕਾ ਅਤੇ ਜਾਪਾਨ ਅਤੇ ਤੀਜਾ ਇਨਾਮ ਬ੍ਰਾਜ਼ੀਲ, ਰੂਸ ਅਤੇ ਸੰਸ਼ੁਕਤ ਅਰਬ ਅਮੀਰਾਤ (ਯੂਏਈ) ਦੀ ਝਾਂਕੀਆਂ ਨੂੰ ਦਿੱਤਾ ਗਿਆ। ਅਖੀਰ ’ਚ ਪ੍ਰੋ. ਵਿਸ਼ਾਲ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਨਗਰ ਨਿਗਮ ’ਤੇ ਪਿਆ ਜਯੋਤੀ ਨਗਰ ਤੇ ਵਿਕਾਸ ਪੁਰੀ ਡੰਪ ਨੂੰ ਬੰਦ ਕਰਨ ਦਾ ਦਬਾਅ ਅਗਲੀ ਖ਼ਬਰ ਫੋਰਟਿਸ ਜਲੰਧਰ ਦੇ ਡਾਕਟਰਾਂ ਨੇ ਗਰਦਨ ’ਤੇ ਜਾਨਲੇਵਾ ਸੱਟ ਲੱਗਣ ਤੋਂ ਬਾਅਦ ਜ਼ਿੰਦਗੀ ਲਈ ਜੂਝ ਰਹੀ 20 ਸਾਲਾ ਲੜਕੀ ਦੀ ਜਾਨ...
Ad Position 24