17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਦੋਮੋਰੀਆ ਪੁਲ ਦਾ ਰਸਤਾ ਅਜੇ ਤੱਕ ਬੰਦ, ਰੇਲ ਲਾਈਨਾਂ ਟੱਪ ਕੇ ਲੰਘ ਰਹੇ ਸਕੂਲੀ ਬੱਚੇ-ਹਾਦਸੇ ਦੀ ਸ਼ੰਕਾ

ਜਲੰਧਰ, 16 ਅਕਤੂਬਰ (ਸ਼ਿਵ)-ਪੁਰਾਣੇ ਦੋਮੋਰੀਆ ਪੁਲ ਦੀਆਂ ਰੇਲ ਲਾਈਨਾਂ ਹੇਠਾਂ ਨਵੀਆਂ ਸੀਮੈਂਟ ਦੀਆਂ ਸਲੈਬਾਂ ਪਾਉਣ ਦਾ ਕੰਮ ਮੁਕੰਮਲ ਹੋਣ ਦੇ ਬਾਵਜੂਦ ਅਜੇ ਤੱਕ ਪੁਲ ਦੇ ਹੇਠਾਂ ਵਾਲਾ ਰਸਤਾ ਆਵਾਜਾਈ ਲਈ ਨਹੀਂ ਖੋਲ੍ਹਿਆ ਗਿਆ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
No active advertisement
ਦੋਮੋਰੀਆ ਪੁਲ ਦਾ ਰਸਤਾ ਬੰਦ ਹੋਣ ਕਾਰਨ ਰੇਲ ਲਾਈਨਾਂ ਟੱਪ ਕੇ ਘਰਾਂ ਨੂੰ ਜਾਂਦੇ ਹੋਏ ਸਕੂਲੀ ਬੱਚੇ। ਤਸਵੀਰ. ਮੁਨੀਸ਼ 17-10-2026
ਜਲੰਧਰ, 16 ਅਕਤੂਬਰ (ਸ਼ਿਵ)-ਪੁਰਾਣੇ ਦੋਮੋਰੀਆ ਪੁਲ ਦੀਆਂ ਰੇਲ ਲਾਈਨਾਂ ਹੇਠਾਂ ਨਵੀਆਂ ਸੀਮੈਂਟ ਦੀਆਂ ਸਲੈਬਾਂ ਪਾਉਣ ਦਾ ਕੰਮ ਮੁਕੰਮਲ ਹੋਣ ਦੇ ਬਾਵਜੂਦ ਅਜੇ ਤੱਕ ਪੁਲ ਦੇ ਹੇਠਾਂ ਵਾਲਾ ਰਸਤਾ ਆਵਾਜਾਈ ਲਈ ਨਹੀਂ ਖੋਲ੍ਹਿਆ ਗਿਆ। ਇਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਰਸਤਾ ਬੰਦ ਹੋਣ ਕਾਰਨ ਕਈ ਸਕੂਲੀ ਬੱਚੇ ਰੇਲ ਲਾਈਨਾਂ ਟੱਪ ਕੇ ਲੰਘ ਰਹੇ ਹਨ, ਜਿਸ ਨਾਲ ਕਿਸੇ ਵੀ ਸਮੇਂ ਹਾਦਸਾ ਵਾਪਰਨ ਦਾ ਖ਼ਦਸ਼ਾ ਬਣਿਆ ਹੋਇਆ ਹੈ। ਰੇਲ ਲਾਈਨਾਂ ਹੇਠਾਂ ਨਵੀਆਂ ਸਲੈਬਾਂ ਪਾਉਣ ਦਾ ਕੰਮ ਕੁਝ ਦਿਨ ਪਹਿਲਾਂ ਹੀ ਪੂਰਾ ਕਰ ਲਿਆ ਗਿਆ ਸੀ, ਪਰ ਪੁਲ ਦੇ ਹੇਠਾਂ ਪਿਆ ਮਲਬਾ ਅਜੇ ਤੱਕ ਨਹੀਂ ਚੁੱਕਿਆ ਗਿਆ। ਇਸ ਕਾਰਨ ਰਸਤਾ ਬੰਦ ਪਿਆ ਹੈ ਅਤੇ ਲੋਕਾਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਦੂਜੇ ਰਸਤਿਆਂ ਦੀ ਵਰਤੋਂ ਕਰਨੀ ਪੈ ਰਹੀ ਹੈ। ਇਸ ਨਾਲ ਇਲਾਕੇ ’ਚ ਆਵਾਜਾਈ ਦਾ ਦਬਾਅ ਵਧਣ ਕਾਰਨ ਜਾਮ ਦੀ ਸਮੱਸਿਆ ਵੀ ਪੈਦਾ ਹੋ ਰਹੀ ਹੈ। ਦੋਮੋਰੀਆ ਪੁਲ ਦੇ ਉੱਪਰੋਂ ਲੰਘਣ ਵਾਲਾ ਰਸਤਾ ਕਈ ਸਕੂਲੀ ਬੱਚਿਆਂ ਲਈ ਕਾਫ਼ੀ ਦੂਰ ਪੈਂਦਾ ਹੈ। ਇਸੇ ਕਾਰਨ ਬੱਚੇ ਆਪਣੀ ਸਹੂਲਤ ਲਈ ਰੇਲ ਲਾਈਨਾਂ ਟੱਪ ਕੇ ਲੰਘ ਰਹੇ ਹਨ। ਅਜਿਹੀ ਸਥਿਤੀ ਵਿਚ ਰੇਲ ਗੱਡੀਆਂ ਦੀ ਆਵਾਜਾਈ ਦੌਰਾਨ ਕਿਸੇ ਵੱਡੇ ਹਾਦਸੇ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਲਾਕਾ ਵਾਸੀ ਲਲਿਤ ਮਹਿਤਾ ਤੇ ਹੋਰਾਂ ਨੇ ਰੇਲਵੇ ਵਿਭਾਗ ਨੂੰ ਅਪੀਲ ਕੀਤੀ ਹੈ ਕਿ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੁਲ ਦੇ ਹੇਠਾਂ ਪਏ ਮਲਬੇ ਨੂੰ ਤੁਰੰਤ ਹਟਾਇਆ ਜਾਵੇ ਅਤੇ ਰਸਤਾ ਜਲਦੀ ਖੋਲ੍ਹਿਆ ਜਾਵੇ, ਤਾਂ ਜੋ ਲੋਕਾਂ ਦੀ ਆਵਾਜਾਈ ਮੁੜ ਸੁਚਾਰੂ ਢੰਗ ਨਾਲ ਸ਼ੁਰੂ ਹੋ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੰਮ ਲੰਬਿਤ ਪਿਆ ਹੈ ਤਾਂ ਉਸ ਨੂੰ ਜਲਦੀ ਖ਼ਤਮ ਕਰਵਾਇਆ ਜਾਵੇ। ਉੱਧਰ, ਨਵੀਆਂ ਸੀਮੈਂਟ ਦੀਆਂ ਸਲੈਬਾਂ ਪੈਣ ਤੋਂ ਬਾਅਦ ਪੁਲ ਦੇ ਹੇਠਾਂ ਰਸਤੇ ਦੀ ਉਚਾਈ ਵੀ ਕਾਫ਼ੀ ਘੱਟ ਗਈ ਹੈ। ਪਹਿਲਾਂ ਰੇਲ ਲਾਈਨਾਂ ਤੋਂ ਸੜਕ ਦੀ ਉਚਾਈ ਕਰੀਬ 12 ਫੁੱਟ ਸੀ, ਜਦਕਿ ਹੁਣ ਸਲੈਬਾਂ ਪੈਣ ਤੋਂ ਬਾਅਦ ਇਹ ਉਚਾਈ ਲਗਭਗ 7 ਫੁੱਟ ਰਹਿ ਗਈ ਹੈ। ਇਸ ਕਾਰਨ ਰਸਤਾ ਖੁੱਲ੍ਹਣ ਤੋਂ ਬਾਅਦ ਵੀ ਵੱਡੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਅਤੇ ਸਿਰਫ਼ ਛੋਟੀਆਂ ਗੱਡੀਆਂ ਹੀ ਇਸ ਰਸਤੇ ਤੋਂ ਲੰਘ ਸਕਣਗੀਆਂ।
Ad Position 22
No active advertisement
ਪਿਛਲੀ ਖ਼ਬਰ ਪ੍ਰਸ਼ਾਸਨ ਦੀ ਨਿਗਰਾਨੀ ਕਿੱਥੇ ਹੈ? ਅਗਲੀ ਖ਼ਬਰ ਜ਼ਿਲ੍ਹੇ ’ਚ ਪਰਾਲੀ ਦੀ ਰਹਿੰਦ-ਖੂੰਹਦ ਸਾੜਨ ਦਾ ਸਿਲਸਿਲਾ ਹੋਇਆ ਸ਼ੁਰੂ, ਪਿਛਲੇ 2 ਦਿਨਾਂ ਦੌਰਾਨ 3 ਮਾਮਲੇ ਆਏ ਸਾਹਮਣੇ
Ad Position 24