19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2026

ਨਿਰਮਲ ਕੁਟੀਆ ਜੌਹਲਾਂ ਵਿਖੇ ਸਰਬੱਤ ਦੇ ਭਲੇ ਲਈ ਗੁਰਮਤਿ ਸਮਾਗਮ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੋ - ਸੰਤ ਜੀਤ ਸਿੰਘ

ਚੁਗਿੱਟੀ/ ਜੰਡੂ ਸਿੰਘਾ, 18 ਅਕਤੂਬਰ (ਨਰਿੰਦਰ ਲਾਗੂ)-ਅਨੇਕਾਂ ਜਨਮਾਂ ਦੇ ਦੁੱਖ ਸੁੱਖ ਝੱਲਣ ਤੋਂ ਪ੍ਰਮਾਤਮਾ ਵੱਲੋਂ ਜਨਮ ਮਰਨ ਦੇ ਗੇੜ ਤੋਂ ਛੁੱਟਕਾਰਾ ਪਾਉਣ ਲਈ ਲਈ ਇਹ ਮਨੁੱਖੀ ਜਾਮਾ ਦਿੱਤਾ ਗਿਆ ਹੈ। ਜਿਸ ਦਾ ਲਾਹਾ ਲੈਣ ਲਈ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਵੱਧ ਤੋਂ ਵੱਧ ਸਮਾਂ ਪ੍ਰਮਾਤਮਾ ਦੀ ਭਗਤੀ ਵਿੱਚ ਗੁਜਾਰਨ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ।

Ad Position 21
No active advertisement
ਅਜੀਤ ਡੈਸਕ 19-10-2026
ਚੁਗਿੱਟੀ/ ਜੰਡੂ ਸਿੰਘਾ, 18 ਅਕਤੂਬਰ (ਨਰਿੰਦਰ ਲਾਗੂ)-ਅਨੇਕਾਂ ਜਨਮਾਂ ਦੇ ਦੁੱਖ ਸੁੱਖ ਝੱਲਣ ਤੋਂ ਪ੍ਰਮਾਤਮਾ ਵੱਲੋਂ ਜਨਮ ਮਰਨ ਦੇ ਗੇੜ ਤੋਂ ਛੁੱਟਕਾਰਾ ਪਾਉਣ ਲਈ ਲਈ ਇਹ ਮਨੁੱਖੀ ਜਾਮਾ ਦਿੱਤਾ ਗਿਆ ਹੈ। ਜਿਸ ਦਾ ਲਾਹਾ ਲੈਣ ਲਈ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਵੱਧ ਤੋਂ ਵੱਧ ਸਮਾਂ ਪ੍ਰਮਾਤਮਾ ਦੀ ਭਗਤੀ ਵਿੱਚ ਗੁਜਾਰਨ ਦਾ ਯਤਨ ਕੀਤਾ ਜਾਣਾ ਚਾਹੀਦਾ ਹੈ। ਇਨ੍ਹਾਂ ਰੂਹਾਨੀ ਪ੍ਰਵਚਨਾਂ ਦੀ ਸਾਂਝ ਨਿਰਮਲ ਕੁਟੀਆ ਜੌਹਲਾਂ ਵਿਖੇ ਸਰਬੱਤ ਦੇ ਭਲੇ ਲਈ ਕੱਤਕ ਮਹੀਨੇ ਦੀ ਸੰਗਰਾਂਦ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਕਰਵਾਏ ਗਏ ਗੁਰਮਤਿ ਸਮਾਗਮ ਦੌਰਾਨ ਇਕੱਤਰ ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਸੰਤ ਬਾਬਾ ਜੀਤ ਸਿੰਘ ਵਲੋਂ ਪਾਈ ਗਈ। ਉਨ੍ਹਾਂ ਵੱਲੋਂ ਸਭਨਾਂ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛੱਕਕੇ ਗੁਰੂ ਵਾਲੇ ਬਣਨ ਲਈ ਪ੍ਰੇਰਿਤ ਕੀਤਾ ਗਿਆ। ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਸ ਉਪਰੰਤ ਸਜਾਏ ਹੋਏ ਦੀਵਾਨ ਵਿੱਚ ਵੱਖ -ਵੱਖ ਰਾਗੀ ਤੇ ਢਾਡੀ ਜਥਿਆਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਗਾਇਨ ਕਰਕੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਗਿਆ। ਇਸ ਦੌਰਾਨ ਸਟੇਜ ਸੰਚਾਲਕ ਵਜੋਂ ਸੇਵਾ ਭਾਈ ਡਾਕਟਰ ਸੁਖਬੀਰ ਸਿੰਘ ਤੇ ਭਾਈ ਅਵਤਾਰ ਸਿੰਘ ਸ਼ੇਰਗਿੱਲ ਵਲੋਂ ਨਿਭਾਈ ਗਈ। ਸਮਾਪਤੀ ‘ਤੇ ਗੁਰੂ ਘਰ ਦੇ ਮੁਖੀ ਸੰਤ ਬਾਬਾ ਜੀਤ ਸਿੰਘ ਵਲੋਂ ਵੱਖ -ਵੱਖ ਸ਼ਖ਼ਸੀਅਤਾਂ ਨੂੰ ਸਿਰੋਪਾਓ ਸਾਹਿਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ ਤੇ ਸੇਵਾਦਾਰਾਂ ਵੱਲੋਂ ਸੰਗਤਾਂ ਨੂੰ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਥੇਦਾਰ ਨੰਬਰਦਾਰ ਮੱਖਣ ਸਿੰਘ ਬੋਲੀਨਾ,ਆਰ. ਪੀ. ਸਿੰਘ, ਪਰਮਜੀਤ ਸਿੰਘ, ਸੱਤਿਆਪਾਲ ਸਿੰਘ, ਹਾਕਮ ਸਿੰਘ, ਜੋਗਾ ਸਿੰਘ, ਅਮਰੀਕ ਸਿੰਘ, ਗੁਰਚਰਨ ਸਿੰਘ, ਦਲਜੀਤ ਸਿੰਘ ਭੋਜੋਵਾਲ ਆਦਿ ਹਾਜ਼ਰ।
Ad Position 22
No active advertisement
ਪਿਛਲੀ ਖ਼ਬਰ ਪਿਮਸ ’ਚ ਇਕ ਦਿਨ ਅੰਦਰ ਕਰਵਾਈਆਂ ਤਿੰਨ ਵਿਹਾਰਕ ਮੈਡੀਕਲ ਵਰਕਸ਼ਾਪਾਂ ਅਗਲੀ ਖ਼ਬਰ ਪੰਜਾਬ ਦੀ ਧਰਤੀ ’ਤੇ ਗੂੰਜੇਗੀ ਹਾਕੀ ਦੀ ਗੂੰਜ,...
Ad Position 24