ਜਲੰਧਰ, 22 ਅਕਤੂਬਰ (ਅ.ਬ.)- ਕਸ਼ਅਪ ਰਾਜਪੂਤ ਭਾਈਚਾਰੇ ਦੇ ਟਾਕ ਜਠੇਰਿਆ ਦਾ ਸਾਲਾਨਾ ਮੇਲਾ ਪਿੰਡ ਜੰਡੀ ਵਿਖੇ 25 ਅਕਤੂਬਰ ਨੂੰ ਮਨਾਇਆ ਜਾਵੇਗਾ। ਸਥਾਨਕ ਪ੍ਰਬੰਧਕ ਕਮੇਟੀ ਅਨੁਸਾਰ ਟਾਕ ਜਠੇਰਿਆ ਦਾ ਸਾਲਾਨਾ ਮੇਲਾ ਸ਼ਾਮ ਚੁਰਾਸੀ ਨੇੜੇ ਪਿੰਡ ਜੰਡੀ ਵਿਖੇ ਅਸਥਾਨ ਬਾਬਾ ਬੀਰਮੱਲ ਟਾਕ ਵਿਖੇ 25 ਅਕਤੂਬਰ ਦਿਨ ਐਤਵਾਰ ਨੂੰ ਸ਼ਰਧਾ ਨਾਲ ਮਨਾਇਆ ਜਾਵੇਗਾ। ਉਨ੍ਹਾਂ ਸਮੂਹ ਸੰਗਤਾਂ ਨੂੰ ਪੁੱਜਣ ਦੀ ਅਪੀਲ ਕੀਤੀ।