ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂਆਂ ਨੇ ਨਵ-ਵਿਆਹੇ ਜੋੜਿਆਂ ਨੂੰ ਦਿੱਤਾ ਅਸ਼ੀਰਵਾਦ
ਜਲੰਧਰ, 22 ਅਕਤੂਬਰ (ਜਸਪਾਲ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਤੇ ਸ੍ਰੀ ਪੰਚਵਟੀ ਮੰਦਿਰ ਧਰਮਸ਼ਾਲਾ ਗਊਸ਼ਾਲਾ ਕਮੇਟੀ ਮੇਨ ਬਾਜ਼ਾਰ ਬਸਤੀ ਗੁਜਾਂ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਸ੍ਰੀ ਪੰਚਵਟੀ ਮੰਦਿਰ ਗਊਸ਼ਾਲਾ ਵਿਖੇ ਕੀਤੇ ਗਏ । ਇਨ੍ਹਾਂ ਵਿਆਹਾਂ ਦਾ ਆਯੋਜਨ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਚੰਦਰ ਮੋਹਨ ਸ਼ਰਮਾ ਤੇ ਸ੍ਰੀ ਪੰਚਵਟੀ ਮੰਦਿਰ ਗਊਸ਼ਾਲਾ ਕਮੇਟੀ ਵਲੋਂ ਲੱਕੀ ਮਲਹੋਤਰਾ ਦੀ ਅਗਵਾਈ ਹੇਠ ਕੀਤਾ ਗਿਆ।
ਜਲੰਧਰ, 22 ਅਕਤੂਬਰ (ਜਸਪਾਲ ਸਿੰਘ)-ਭਾਰਤ ਵਿਕਾਸ ਪ੍ਰੀਸ਼ਦ ਤੇ ਸ੍ਰੀ ਪੰਚਵਟੀ ਮੰਦਿਰ ਧਰਮਸ਼ਾਲਾ ਗਊਸ਼ਾਲਾ ਕਮੇਟੀ ਮੇਨ ਬਾਜ਼ਾਰ ਬਸਤੀ ਗੁਜਾਂ ਵਲੋਂ ਲੋੜਵੰਦ ਲੜਕੀਆਂ ਦੇ ਵਿਆਹ ਸ੍ਰੀ ਪੰਚਵਟੀ ਮੰਦਿਰ ਗਊਸ਼ਾਲਾ ਵਿਖੇ ਕੀਤੇ ਗਏ । ਇਨ੍ਹਾਂ ਵਿਆਹਾਂ ਦਾ ਆਯੋਜਨ ਭਾਰਤ ਵਿਕਾਸ ਪ੍ਰੀਸ਼ਦ ਦੇ ਪ੍ਰਧਾਨ ਚੰਦਰ ਮੋਹਨ ਸ਼ਰਮਾ ਤੇ ਸ੍ਰੀ ਪੰਚਵਟੀ ਮੰਦਿਰ ਗਊਸ਼ਾਲਾ ਕਮੇਟੀ ਵਲੋਂ ਲੱਕੀ ਮਲਹੋਤਰਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਚੰਦਰ ਮੋਹਨ ਸ਼ਰਮਾ ਤੇ ਲੱਕੀ ਮਲਹੋਤਰਾ ਨੇ ਦੱਸਿਆ ਕਿ ਇਨ੍ਹਾਂ ਦੋਵਾਂ ਸੰਸਥਾਵਾਂ ਵਲੋਂ ਮਿਲਜੁਲ ਕੇ ਸੰਗਤਾਂ ਦੇ ਸਹਿਯੋਗ ਨਾਲ ਬੀਤੇ ਕਈ ਵਰ੍ਹਿਆਂ ਤੋਂ ਲਗਾਤਾਰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਨ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ । ਇਸ ਮੌਕੇ ਉਚੇਚੇ ਤੌਰ ’ਤੇ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਆਗੂ ਸੁਰਜੀਤ ਸਿੰਘ ਨੀਲਾਮਹਿਲ ਸੂਬਾ ਮੀਤ ਪ੍ਰਧਾਨ, ਰਵਿੰਦਰ ਸਿੰਘ ਸਵੀਟੀ ਸੂਬਾ ਮੀਤ ਪ੍ਰਧਾਨ ਮਨਿੰਦਰਪਾਲ ਸਿੰਘ ਗੁੰਬਰ ਸਕੱਤਰ ਜਨਰਲ ਜ਼ਿਲ੍ਹਾ ਅਕਾਲੀ ਦਲ ਨੂੰ ਸਨਮਾਨਿਤ ਕੀਤਾ ਗਿਆ । ਇਸ ਮੌਕੇ ਅਕਾਲੀ ਆਗੂਆਂ ਨੇ ਨਵ ਵਿਆਹੇ ਜੋੜਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਸੰਸਥਾਵਾਂ ਵਲੋਂ ਨਿਭਾਏ ਜਾ ਰਹੇ ਸ਼ੁਭ ਕਾਰਜ਼ ਦੀ ਸ਼ਲਾਘਾ ਕੀਤੀ । ਇਸ ਮੌਕੇ ਡਾ. ਰਜੇਸ਼ ਮੰਨਨ, ਰਮੇਸ਼ ਵਿੱਜ, ਨਵੀਨ ਗੋਸਵਾਮੀ, ਕੇ. ਐਲ. ਅਰੋੜਾ, ਗੋਪਾਲ ਕ੍ਰਿਸ਼ਨ, ਸਤਨਾਮ ਅਰੋੜਾ, ਐਚ. ਐਲ. ਕੋਹਲੀ, ਰਵੀ ਮਹਾਜਨ, ਚਮਨ ਲਾਲ ਸਾਰੰਗਲ, ਅਸ਼ੋਕ ਸਾਰੰਗਲ, ਰਾਜਿੰਦਰ ਸਹਿਗਲ, ਰਮਨ ਮੈਹਰਾ, ਸੁਰਜ ਪ੍ਰਕਾਸ਼, ਡਾ ਅਨਿਲ ਕਾਲੀਆ, ਰਾਜ ਕੁਮਾਰ ਚੌਧਰੀ, ਮਨੋਜ਼ ਹਾਂਡਾ, ਪੀ. ਕੇ. ਗਰਗ, ਜੀ. ਡੀ. ਕੁੰਦਰਾ, ਐਨ. ਕੇ. ਮਹਿੰਦਰੂ, ਹਰਸ਼ਵਰਧਨ ਸ਼ਰਮਾ, ਨਰਿੰਦਰ ਗ੍ਰੋਵਰ,ਅਨਿਲ ਕੁੰਦਰਾ, ਅਸ਼ੋਕ ਚੱਢਾ,ਬਾਲ ਕਿਸ਼ਨ ਮੈਣੀ ਆਦਿ ਹਾਜ਼ਰ ਸਨ ।