23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਦਸਮੇਸ਼ ਪਾਰਕ ’ਚ ਕਰਵਾਈ ਰਾਮਲੀਲ੍ਹਾ ਦਾ ਉਦਘਾਟਨ ਕਰਨ ਮੌਕੇ ਵਪਾਰ ਮੰਡਲ ਦੇ ਪ੍ਰਧਾਨ ਅਵਤਾਰ ਸਿੰਘ ਚੰਦੀ ਦਾ ਸਨਮਾਨ ਕਰਦੇ ਪ੍ਰਬੰਧਕ ਅਤੇ ਨਾਲ ਹਨ ਦਵਿੰਦਰ ਸਿੰਘ ਬਿੱਲਾ, ਅਮਰਜੀਤ ਸਿੰਘ ਅਹੂਜਾ, ਰਜਿੰਦਰ ਸਿੰਘ ਬਾਗਵਾਲੇ ਅਤੇ ਹੋਰ| ਲੋਹੀਆਂ ਰਾਮਲੀਲ੍ਹਾ ਦੇ ਆਖ਼ਰੀ ਦਿਨ ‘ਭਰਤ- ਰਾਮ’ ਦੇ ਮਿਲਾਪ ਨਾਲ ਮੰਚਨ ਦੀ ਸਮਾਪਤੀ

ਲੋਹੀਆਂ ਖਾਸ, 22 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਪ੍ਰਾਚੀਨ ਸ਼ਿਵ ਮੰਦਰ ਲੋਹੀਆਂ ਦੇ ਗੱਦੀਨਸ਼ੀਨ ਮਹਾਂ ਮੰਡਲੇਸ਼ਵਰ ਮਹੰਤ ਸ਼੍ਰੀ ਸ਼ਿਪਰਾ ਗਿਰੀ ਮਹਾਰਾਜ ਦੀ ਸਰਪ੍ਰਸਤੀ ਹੇਠ ਲੋਹੀਆਂ ਦੀ ਪ੍ਰਸਿੱਧ ਕਲੱਬ ਪੰਡਿਤ ਸ਼੍ਰੀ ਕੁੰਦਨ ਲਾਲ ਰਾਮਲੀਲ੍ਹਾ ਅਤੇ ਦੁਸਹਿਰਾ ਕਮੇਟੀ ਲੋਹੀਆਂ ਖਾਸ ਵਲੋਂ ਦਸਮੇਸ਼ ਪਾਰਕ ਲੋਹੀਆਂ ਵਿਖੇ ਸੁੰਦਰ ਸਜਾਈ ਸਟੇਜ ’ਤੇ ਪੂਜਾ ਅਰਚਨਾ ਕਰਨ ਨਾਲ ਆਰੰਭ ਹੋਈ ਅਤੇ 9 ਦਿਨ ਚੱਲੀ ‘ਰਾਮਲੀਲ੍ਹਾ’ ਦਾ ਸਮਾਪਤੀ ਸਮਾਰੋਹ ਯਾਦਗਾਰੀ ਹੋ ਨਿਭੜਿਆ| ਮੰਚਨ ਦੌਰਾਨ ਜਿੱਥੇ 9ਵੀਂ ਰਾਤ ‘ਭਰਤ ਮਿਲਾਪ’ ਦੀ ਰਾਤ ਸੀ ਉਥੇ ਇਸ ‘ਭਰਤ-ਰਾਮ’ ਦੇ ਮਿਲਾਪ ਨਾਲ ਹੀ ਲੋਹੀਆਂ ਰਾਮਲੀਲ੍ਹਾ ਦਾ ਸਮਾਪਤੀ ਸਮਾਗਮ ਵੀ ਸੀ| ਪ੍ਰਾਚੀਨ ਸ਼ਿਵ ਮੰਦਰ ਲੋਹੀਆਂ ਦੇ ਮਹੰਤ ਸ੍ਰੀ ਜੈ ਰਾਮ ਗਿਰੀ ਅਤੇ ਗੁ: ਸਿੰਘ ਸਭਾ ਦੇ ਗ੍ਰੰਥੀ ਭਾਈ ਅੰਮ੍ਰਿਤਪਾਲ ਸਿੰਘ ਦੀ ਹਾਜ਼ਰੀ ’ਚ ਹੋਏ ਸਮਾਗਮ ਦੇ ਵੱਖ ਵੱਖ ਦ੍ਰਿਸ਼ਾਂ ਦੇ ਰੀਬਨ ਕੱਟੇ ਗਏ, ਜਿਸ ਦੇ ਮੁੱਖ ਮਹਿਮਾਨ ਸਨ ਮਹਿਲਾ ਪਤੰਜਲੀ ਯੋਗ ਸੰਮਤੀ ਲੋਹੀਆਂ ਦੇ ਪ੍ਰਧਾਨ ਬੀਬੀ ਭਾਰਤੀ ਖੇੜਾ ਅਤੇ ਉਨ੍ਹਾਂ ਦੀ ਯੋਗ ਟੀਮ, ਇਸੇ ਤਰ੍ਹਾਂ ਦੂਜੇ ਮੁੱਖ ਮਹਿਮਾਨ ਵਜੋਂ ਪੁੱਜੇ ਲੋਹੀਆਂ ਵਪਾਰ ਮੰਡਲ ਦੇ ਪ੍ਰਧਾਨ ਅਵਤਾਰ ਸਿੰਘ ਚੰਦੀ ਅਤੇ ਉਨ੍ਹਾਂ ਦੀ ਟੀਮ ਨੇ ਉਦਘਾਟਨੀ ਰੀਬਨ ਕੱਟ ਕੇ ਆਪਣੀਆਂ ਸੇਵਾਵਾਂ ਦਿੱਤੀਆਂ| ਮੁੱਖ ਮਹਿਮਾਨ ਪ੍ਰਧਾਨ ਬੀਬੀ ਭਾਰਤੀ ਖੇੜਾ ਨੇ ਸਫਾਈ ਅਤੇ ਸਿਹਤ ਨੂੰ ਆਪਣੇ ਭਾਸ਼ਣ ਦਾ ਵਿਸ਼ਾ ਬਣਾਇਆ ਜਦਕਿ ਪ੍ਰਧਾਨ ਅਵਤਾਰ ਸਿੰਘ ਚੰਦੀ ਨੇ ‘ਰਾਮਲੀਲ੍ਹਾ’ ਦੇ ਪਾਤਰਾਂ ਦੀ ਚੋਣ, ਪੇਸ਼ਕਾਰੀ ਅਤੇ ਪ੍ਰਬੰਧਾਂ ਮੌਕੇ ਸ਼ਹਿਰ ਦੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਨੂੰ ‘ਭਾਈਚਾਰਕ ਸਾਂਝ’ ਦੀ ਵੰਨਗੀ ਵਜੋਂ ਸਰਾਹਿਆ| ਸਟੇਜ ਦਾ ਸੰਚਾਲਣ ਪੰਚਾਇਤ ਅਫਸਰ ਰੁਪੇਸ਼ ਕੁਮਾਰ ਸੱਦੀ ਅਤੇ ਮਾ. ਰਵੀ ਸ਼ੰਕਰ ਸ਼ਰਮਾ ਵਲੋਂ ਕੀਤਾ ਗਿਆ| ਇਸ ਮੌਕੇ ਮਹੰਤ ਕਮਲੇਸ਼, ਕਲੱਬ ਦੇ ਡਾਇਰੈਕਟਰ ਪ੍ਰੇਮ ਕੁਮਾਰ ਸੱਦੀ, ਸਹਾਇਕ ਡਾਇਰੈਕਟਰ ਗਜਰਾਜ ਯਦੂਵੰਸ਼ੀ, ਸਹਾਇਕ ਡਾਇਰੈਕਟਰ ਮੁਨੀਸ਼ ਕੁਮਾਰ ਮੰਗਾ, ਰੁਪੇਸ਼ ਕੁਮਾਰ ਸੱਦੀ, ਪਰਮਜੀਤ ਪੰਮਾ, ਅਰਜੀ ਨਵੀਸ ਗੌਰਵ ਗੁਪਤਾ, ਪ੍ਰਧਾਨ ਦਰਸ਼ਨ ਕੁਮਾਰ ਸੱਦੀ, ਗੌਰਵ ਸੱਦੀ, ਸ਼ੁਭਮ ਸ਼ਰਮਾ, ਸ਼ਾਲੂ ਸੱਦੀ, ਮੋਨੂੰ ਸ਼ਾਹ, ਪ੍ਰਸ਼ੋਤਮ ਲਾਲ ਗੁਪਤਾ, ਬੋਬੀ ਕੰਡਾ, ਆਰਜੂ ਅਰੋੜਾ, ਮਨਜਿੰਦਰ ਸਿੰਘ ਗੁੱਗੂ, ਵਿੱਕੀ, ਹਰਸ਼, ਸੌਰਵ ਟਾਰਗਟ, ਸੰਤੋਖ ਸਿੰਘ, ਹੀਰਾ ਲਾਲ, ਦਵਿੰਦਰ ਸਿੰਘ ਬਿੱਲਾ, ਅਮਰਜੀਤ ਸਿੰਘ ਅਹੂਜਾ, ਰਜਿੰਦਰ ਸਿੰਘ ਬਾਗਵਾਲੇ ਸਮੇਤ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ|

Ad Position 21
No active advertisement
ਲੋਹੀਆਂ ਦੇ ਦਸਮੇਸ਼ ਪਾਰਕ ’ਚ ਕਰਵਾਈ ਰਾਮਲੀਲ੍ਹਾ ਦੌਰਾਨ ‘ਭਰਤ ਮਿਲਾਪ’ ਦੇ ਇੱਕ ਦ੍ਰਿਸ਼ ’ਚ ਕਲਾਕਾਰ| ਤਸਵੀਰਾਂ : ਗੁਰਪਾਲ ਸਿੰਘ ਸ਼ਤਾਬਗੜ੍ਹ 23-10-2026

Ad Position 22
No active advertisement
ਪਿਛਲੀ ਖ਼ਬਰ ਬਿਲਗਾ ਵਿਖੇ ਆਯੁਰਵੈਦਿਕ ਅਤੇ ਯੂਨਾਨੀ ਕੈਂਪ 25 ਨੂੰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਦੇ ਦੁਆਬਾ ਜ਼ੋਨ ’ਚ ਹੋਈ ਜ਼ੋਨ ਇੰਚਾਰਜਾਂ ਦੀ ਮੀਟਿੰਗ ਪਾਰਟੀ ਆਗੂਆਂ ਲਏ ਆਗਾਮੀ ਚੋਣਾਂ ਅਤੇ ਸੂਬ...
Ad Position 24