ਕਿਹਾ, ਟੂਟੀਆਂ ’ਚ ਆ ਰਿਹਾ ਗੰਦਾ ਪਾਣੀ
ਚੁਗਿੱਟੀ/ਜੰਡੂਸਿੰਘਾ, 22 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰਬਰ 23 ਅਧੀਨ ਆਉਂਦੇ ਮੁਹੱਲਾ ਬਸ਼ੀਰਪੁਰਾ ਤੇ ਠਾਕੁਰ ਸਿੰਘ ਕਾਲੋਨੀ ਵਿਖੇ ਸੀਵਰੇਜ ਬੰਦ ਹੋਣ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਜਿਸ ਕਾਰਨ ਉਨ੍ਹਾਂ ਦੇ ਮਨਾਂ ’ਚ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ।
ਚੁਗਿੱਟੀ/ਜੰਡੂਸਿੰਘਾ, 22 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰਬਰ 23 ਅਧੀਨ ਆਉਂਦੇ ਮੁਹੱਲਾ ਬਸ਼ੀਰਪੁਰਾ ਤੇ ਠਾਕੁਰ ਸਿੰਘ ਕਾਲੋਨੀ ਵਿਖੇ ਸੀਵਰੇਜ ਬੰਦ ਹੋਣ ਕਾਰਨ ਸਥਾਨਕ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਜਿਸ ਕਾਰਨ ਉਨ੍ਹਾਂ ਦੇ ਮਨਾਂ ’ਚ ਸੰਬੰਧਿਤ ਮਹਿਕਮੇ ਦੇ ਅਧਿਕਾਰੀਆਂ ਪ੍ਰਤੀ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸੁਖਵਿੰਦਰ ਲੱਕੀ ਤੇ ਹੋਰ ਇਲਾਕਾ ਵਸਨੀਕਾਂ ਨੇ ਦੱਸਿਆ ਕਿ ਉਕਤ ਇਲਾਕੇ ਵਿੱਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ ਦੀ ਸਮੱਸਿਆ ਬਣੀ ਹੋਈ ਹੈ ਜਿਸ ਦੇ ਹੱਲ ਲਈ ਨਗਰ ਨਿਗਮ ਦੇ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਹੈ,ਪਰ ਕਿਸੇ ਵਲੋਂ ਵੀ ਇਸ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਗਈ। ਉਨ੍ਹਾਂ ਕਿਹਾ ਗਲੀਆਂ ਵਿੱਚ ਖੜ੍ਹੇ ਸੀਵਰੇਜ ਦੇ ਪਾਣੀ ਤੋਂ ਆਉਂਦੀ ਬਦਬੂ ਕਾਰਨ ਵਾਤਾਵਰਨ ਪ੍ਰਦੂਸ਼ਿਤ ਹੋ ਰਿਹਾ ਹੈ ਜਿਸ ਕਾਰਨ ਸ਼ਾਹ ਲੈਣ ਵਿੱਚ ਵੀ ਦਿੱਕਤ ਮਹਿਸੂਸ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਸ਼ੀਰਪੁਰਾ ਵਿਖੇ ਇੱਕ ਗਲੀ ਨੂੰ ਦੁਬਾਰਾ ਬਣਾਉਣ ਦੇ ਚੱਕਰ ’ਚ ਉਸ ਦੀ ਪੁਟਾਈ ਕੀਤੀ ਗਈ ਹੈ, ਪਰ ਲੋਕਾਂ ਦੀ ਮੰਗ ਹੈ ਕਿ ਪਹਿਲਾਂ ਸੀਵਰੇਜ ਦੀ ਸਮੱਸਿਆਂ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਇਸ ਕਾਰਨ ਗਲੀ ਦਾ ਨਿਰਮਾਣ ਵਿੱਚੇ ਹੀ ਰੁੱਕਿਆ ਹੋਣ ਕਾਰਨ ਰਾਹਗੀਰਾਂ ਨੂੰ ਮੁਸ਼ਕਿਲ ਝੱਲਣੀ ਪੈ ਰਹੀ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਸੀਵਰੇਜ ਬੰਦ ਹੋਣ ਕਾਰਨ ਟੂਟੀਆਂ ’ਚ ਗੰਦਾ ਪਾਣੀ ਆ ਰਿਹਾ ਹੈ ਜਿਸ ਦੀ ਵਰਤੋਂ ਨਾ ਤਾਂ ਪੀਣ ਲਈ ਕੀਤੀ ਜਾ ਸਕਦੀ ਹੈ ਤੇ ਨਾ ਹੀ ਉਸ ਨੂੰ ਨਹਾਉਣ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਉਕਤ ਦੋਵਾਂ ਮੁਹੱਲਿਆਂ ਵਿੱਚ ਇਹ ਸਮੱਸਿਆ ਲੋਕਾਂ ਲਈ ਸਿਰਦਰਦੀ ਦਾ ਕਾਰਨ ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸੰਬੰਧਿਤ ਮਹਿਕਮੇ ਵਲੋਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਵਿਹਲ ਨਾ ਕੱਢੀ ਗਈ ਤਾਂ ਮਜਬੂਰਨ ਉਨ੍ਹਾਂ ਵਲੋਂ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸਨ ਕੀਤਾ ਜਾਵੇਗਾ। ਉਧਰ ਇਸ ਸੰਬੰਧੀ ਕੌਂਸਲਰ ਪਤੀ ਨਾਲ ਗੱਲਬਾਤ ਕਰਨ ਲਈ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਰਾਬਤਾ ਕਾਇਮ ਨਹੀਂ ਹੋ ਸਕਿਆ।