ਸੀ. ਏ. ਇੰਟਰਮੀਡੀਏਟ ਦੇ ਨਤੀਜਿਆਂ ’ਚ ਜਲੰਧਰ ਦੇ ਵਿਦਿਆਰਥੀਆਂ ਨੇ ਮਾਰੀਆਂ ਮੱਲਾਂ
ਜਲੰਧਰ, 22 ਅਕਤੂਬਰ (ਜਸਪਾਲ ਸਿੰਘ)-ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈ. ਸੀ.
ਜਲੰਧਰ, 22 ਅਕਤੂਬਰ (ਜਸਪਾਲ ਸਿੰਘ)-ਇੰਸਟੀਚਿਊਟ ਆਫ਼ ਚਾਰਟਰਡ ਅਕਾਊਂਟੈਂਟਸ ਆਫ਼ ਇੰਡੀਆ (ਆਈ.ਸੀ.ਏ.ਆਈ.) ਵਲੋਂ ਸੀ.ਏ. ਇੰਟਰਮੀਡੀਏਟ ਪ੍ਰੀਖਿਆ ਦਾ ਨਤੀਜਾ ਅੱਜ ਐਲਾਨ ਦਿੱਤਾ ਗਿਆ। ਇਸ ਪ੍ਰੀਖਿਆ ’ਚ ਜਲੰਧਰ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ। ਜਲੰਧਰ ਦੇ ਨਤੀਜਿਆਂ ’ਚ ਗਰੁੱਪ-1 ਦਾ ਪਾਸ ਪ੍ਰਤੀਸ਼ਤ 37.74 ਅਤੇ ਗਰੁੱਪ-2 ਦਾ 42.73 ਰਿਹਾ, ਜਦਕਿ ਦੋਵੇਂ ਗਰੁੱਪਾਂ ਦਾ ਪਾਸ ਪ੍ਰਤੀਸ਼ਤ 13.21 ਦਰਜ ਕੀਤਾ ਗਿਆ। ਜਲੰਧਰ ਦੇ ਚੋਟੀ ਦੇ ਪੰਜ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਵਿਚ ਨਮਿਤਬੀਰ ਸਿੰਘ ਵਾਲੀਆ ਨੇ ਪਹਿਲਾ, ਆਸਥਾ ਨੇ ਦੂਜਾ, ਗੁਰਲੀਨ ਕੌਰ ਨੇ ਤੀਜਾ, ਸਾਹਿਲ ਨੇ ਚੌਥਾ ਅਤੇ ਵੈਭਵ ਕੋਹਲੀ ਨੇ ਪੰਜਵਾਂ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਕੇਸ਼ਵ ਕਪੂਰ ਅਤੇ ਅਰਨਵ ਮਹਾਜਨ ਨੇ ਗਰੁੱਪ-2, ਜਦਕਿ ਲਕਸ਼ਿਤ ਸ਼ਰਮਾ ਨੇ ਗਰੁੱਪ-1 ਦੀ ਪ੍ਰੀਖਿਆ ਪਾਸ ਕੀਤੀ। ਆਲ ਇੰਡੀਆ ਪੱਧਰ ’ਤੇ ਗਰੁੱਪ-1 ਦਾ ਪਾਸ ਪ੍ਰਤੀਸ਼ਤ 23.14, ਗਰੁੱਪ-2 ਦਾ 18.92 ਅਤੇ ਦੋਵੇਂ ਗਰੁੱਪਾਂ ਦਾ 13.21 ਰਿਹਾ। ਜਲੰਧਰ ਬ੍ਰਾਂਚ ਆਫ਼ ਆਈ.ਸੀ.ਏ.ਆਈ. ਦੇ ਚੇਅਰਮੈਨ ਸੀ.ਏ. ਵਿਵੇਕ ਪਾਰਤੀ ਨੇ ਸਾਰੇ ਸਫ਼ਲ ਵਿਦਿਆਰਥੀਆਂ, ਖ਼ਾਸ ਕਰਕੇ ਚੋਟੀ ਦੇ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥੀਆਂ ਦੀ ਮਿਹਨਤ ਅਤੇ ਲਗਨ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਚਾਰਟਰਡ ਅਕਾਊਂਟੈਂਸੀ ਦੇ ਖੇਤਰ ਵਿਚ ਹੋਰ ਸਫ਼ਲਤਾਵਾਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ।