22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਦਇਆ ਸਿੰਘ ਦੁਆਰਾ ਲਿਖਤ ਕਿਤਾਬ ‘ਵੰਦੇ ਮਾਤਰਮ ਗੀਤ ਦਾ ਭਾਰਤੀ ਲੋਕਤੰਤਰ ’ਤੇ ਪ੍ਰਭਾਵ’ ਕੀਤੀ ਲੋਕ ਅਰਪਣ

ਜਲੰਧਰ, 22 ਅਕਤੂਬਰ (ਐੱਮ. ਐੱਸ.

Ad Position 21
No active advertisement
ਅਜੀਤ ਡੈਸਕ 23-10-2026
ਜਲੰਧਰ, 22 ਅਕਤੂਬਰ (ਐੱਮ. ਐੱਸ. ਲੋਹੀਆ)-ਲੇਖਕ ਦਇਆ ਸਿੰਘ (ਗੁੜਗਾਉਂ) ਦੁਆਰਾ ਲਿਖਤ ‘ਵੰਦੇ ਮਾਤਰਮ ਗੀਤ ਦਾ ਭਾਰਤੀ ਲੋਕਤੰਤਰ ’ਤੇ ਪ੍ਰਭਾਵ’ ਕਿਤਾਬ ਅੱਜ ਪ੍ਰੈੱਸ ਕਲੱਬ ਜਲੰਧਰ ਵਿਖੇ ਲੋਕ ਅਰਪਣ ਕੀਤੀ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਇਆ ਸਿੰਘ ਨੇ ਕਿਹਾ ਕਿ ਇਸ ਕਿਤਾਬ ਜ਼ਰੀਏ ਉਹ ਆਮ ਲੋਕਾਂ ਨੂੰ ਜਾਗਰੂਕ ਕਰਨਾ ਚਾਹੁੰਦੇ ਹਨ, ਕਿ ਵੰਦੇ ਮਾਤਰਮ ਗੀਤ ਗਾਉਣ ਨੂੰ ਲਾਗੂ ਕਰਨਾ ਅਤੇ ਇਸ ਨੂੰ ਨਾ ਗਾਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨਾ ਦੇਸ਼ ਦੇ ਹਿੱਤ ’ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਇਸ ਗੀਤ ਦੀਆਂ ਕੇਵਲ 4 ਸਤਰਾਂ ਹੀ ਗਾਈਆਂ ਜਾਂਦੀਆਂ ਸਨ, ਪਰ ਹੁਣ ਇਸ ਦੀਆਂ ਪੂਰੀਆਂ 32 ਸੱਤਰਾਂ ਗਾਉਣ ਨੂੰ ਲਾਜ਼ਮੀ ਕਰਨ ’ਤੇ ਸਵਾਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੀ ਇਹ ਹਿੰਦੂ ਰਾਸ਼ਟਰ ਵੱਲ ਕੇਂਦਰ ਸਰਕਾਰ ਦੇ ਵੱਧਦੇ ਕਦਮ ਹਨ। ਉਨ੍ਹਾਂ ਕਿਹਾ ਕਿ ਇਸ ਨੂੰ ਲਾਗੂ ਕਰਨ ਨਾਲ ਧਰਮਨਿਰਪੱਖ ਭਾਰਤ ਦੀ ਹੌਂਦ ’ਤੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ। ਦਇਆ ਸਿੰਘ ਨੇ ਇਸ ਗੀਤ ਨਾਲ ਜੁੜੇ ਵਿਵਾਦ ਅਤੇ ਇਸ ਸੰਬੰਧੀ ਆਪਣੇ ਵਲੋਂ ਕੀਤੀਆਂ ਗਈਆਂ ਕਾਨੂੰਨੀ ਚਾਰਾਗੋਈਆਂ ਬਾਰੇ ਵੀ ਵਿਸਥਾਰ ਨਾਲ ਦੱਸਿਆ। ਅੱਜ ਕਿਤਾਬ ਲੋਕ ਅਰਪਣ ਕਰਨ ਮੌਕੇ ਖੁਸ਼ਹਾਲ ਸਿੰਘ, ਚੇਤਨ ਸਿੰਘ, ਸ਼ਾਮ ਸਿੰਘ ਰਜਿੰਦਰ ਸਿੰਘ ਰਾਹੀ, ਗੁਰਦਰਸ਼ਨ ਸਿੰਘ, ਸੁਰਿੰਦਰ ਪਾਲ ਸਿੰਘ ਗੋਲਡੀ, ਪ੍ਰੋ. ਬਲਵਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸੈਂਟਰਲ ਟਾਊਨ ਵਿਖੇ ਗੁਰਮਤਿ ਸਮਾਗਮ ਕਰਵਾਇਆ ਅਗਲੀ ਖ਼ਬਰ ਡਾ. ਅਸ਼ੋਕ ਮਿੱਤਲ ‘ਸੇਵਾ ਸੰਕਲਪ’ ਮੁਹਿੰਮ ਤਹਿਤ ਲੋਕ ਭਲਾਈ ਦੇ ਕੰਮਾਂ ’ਚ ਜੁਟੇ
Ad Position 24