24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-10-2026

ਮਹਿਲਾ ਸਤਿਸੰਗ ਕਮੇਟੀ ਸ਼ੋਭਾ ਯਾਤਰਾ ’ਚ ਵੱਡੀ ਗਿਣਤੀ ’ਚ ਸ਼ਾਮਿਲ ਹੋਣਗੀਆਂ-ਵਿਪਨ ਸਭਰਵਾਲ

ਜਲੰਧਰ, 23 ਅਕਤੂਬਰ (ਸ਼ਿਵ)-ਅਲੀ ਮੁਹੱਲਾ ਸਥਿਤ ਮਹਿਲਾ ਸਤਿਸੰਗ ਕਮੇਟੀ ਵਲੋਂ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਮੌਕੇ ਕੱਢੀ ਜਾਣ ਵਾਲੀ ਸ਼ੋਭਾਯਾਤਰਾ ਦੇ ਸੰਬੰਧ ਵਿਚ ਮੀਟਿੰਗ ਕੀਤੀ ਗਈ। ਇਸ ਵਿਚ ਮੁੱਖ ਮਹਿਮਾਨ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਸ੍ਰੀ ਵਿਪਨ ਸਭਰਵਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

Ad Position 21
No active advertisement
ਅਜੀਤ ਡੈਸਕ 24-10-2026
ਜਲੰਧਰ, 23 ਅਕਤੂਬਰ (ਸ਼ਿਵ)-ਅਲੀ ਮੁਹੱਲਾ ਸਥਿਤ ਮਹਿਲਾ ਸਤਿਸੰਗ ਕਮੇਟੀ ਵਲੋਂ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਮੌਕੇ ਕੱਢੀ ਜਾਣ ਵਾਲੀ ਸ਼ੋਭਾਯਾਤਰਾ ਦੇ ਸੰਬੰਧ ਵਿਚ ਮੀਟਿੰਗ ਕੀਤੀ ਗਈ। ਇਸ ਵਿਚ ਮੁੱਖ ਮਹਿਮਾਨ ਭਗਵਾਨ ਵਾਲਮੀਕਿ ਉਤਸਵ ਕਮੇਟੀ ਪੰਜਾਬ ਦੇ ਪ੍ਰਧਾਨ ਸ੍ਰੀ ਵਿਪਨ ਸਭਰਵਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਮਹਿਲਾ ਸਤਿਸੰਗ ਕਮੇਟੀ ਦੀਆਂ ਸਾਰੀਆਂ ਮੈਂਬਰਾਂ ਨੇ ਵਿਪਨ ਸਭਰਵਾਲ ਨੂੰ ਭਰੋਸਾ ਦਿੱਤਾ ਕਿ ਕਮੇਟੀ ਦੀਆਂ ਸਾਰੀਆਂ ਮੈਂਬਰਾਂ ਜਲੰਧਰ ਵਿਚ 24 ਅਕਤੂਬਰ ਨੂੰ ਭਗਵਾਨ ਵਾਲਮੀਕਿ ਪ੍ਰਗਟ ਉਤਸਵ ਮੌਕੇ ਨਿਕਲਣ ਵਾਲੀ ਵਿਸ਼ਾਲ ਸ਼ੋਭਾਯਾਤਰਾ ਵਿਚ ਭਗਵਾਨ ਵਾਲਮੀਕਿ ਦੀ ਮਹਾਰਾਜ ਦੀ ਪਾਲਕੀ ਪਿੱਛੇ ਵੱਡੀ ਗਿਣਤੀ ਵਿਚ ਸ਼ਾਮਿਲ ਹੋ ਕੇ ਚੱਲਣਗੀਆਂ ਤੇ 26 ਅਕਤੂਬਰ ਨੂੰ ਭਗਵਾਨ ਵਾਲਮੀਕਿ ਮਹਾਰਾਜ ਦੇ ਪਵਿੱਤਰ ਪ੍ਰਗਟ ਦਿਵਸ ਮੌਕੇ ਭਗਵਾਨ ਵਾਲਮੀਕਿ ਆਸ਼ਰਮ, ਸ਼ਕਤੀ ਨਗਰ ਦੇ ਸਮਾਗਮ ਵਿਚ ਵੀ ਸ਼ਾਮਿਲ ਹੋਣਗੀਆਂ। ਇਸ ਮੌਕੇ ਵਿਪਨ ਸਭਰਵਾਲ ਨੇ ਕਮੇਟੀ ਦੀਆਂ ਸਾਰੀਆਂ ਮੈਂਬਰਾਂ ਦਾ ਸ਼ੋਭਾਯਾਤਰਾ ਤੇ ਪ੍ਰਗਟ ਦਿਵਸ ਮੌਕੇ ਸ਼ਾਮਿਲ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਸੁਭਾਸ਼ ਸੌਂਧੀ, ਜਤਿੰਦਰ ਨਿੱਕਾ, ਪ੍ਰਵੀਨ ਗਿੱਲ, ਉਰਮਿਲਾ, ਰੀਨਾ ਨਾਹਰ, ਭੋਲੀ, ਮੀਨਾਕਸ਼ੀ ਨਾਹਰ, ਸ਼ੋਭਾ ਗਿੱਲ, ਸ਼ਾਰਦਾ, ਨੀਨੂੰ ਸਭਰਵਾਲ, ਮਨਜੀਤ ਗਿੱਲ, ਏਕਤਾ ਨਾਹਰ, ਸੰਧਿਆ ਗਿੱਲ, ਸ਼ੋਭਾ ਕਲਿਆਣ, ਆਨੰਦ ਬੈਂਸ, ਰਮਨ ਗਿੱਲ, ਚੇੇਤਨ ਨਾਹਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਡੇਰੇ ਦਾ ਮਾਹੌਲ ਖ਼ਰਾਬ ਕਰਨ ਵਾਲਿਆਂ ਖ਼ਿਲਾਫ਼ ਕੀਤੀ ਜਾਵੇ ਕਨੂੰਨੀ ਕਾਰਵਾਈ-ਰਵਿਦਾਸੀਆ ਧਾਰਮਿਕ ਜਥੇਬੰਦੀਆਂ ਅਗਲੀ ਖ਼ਬਰ ਚੀਨ ਦੇ ਕੈਂਟਨ ਮੇਲੇ ’ਚ ਐੱਫ਼.ਆਈ.ਟੀ. ਦੇ 15 ਮੈਂਬਰੀ ਵਫ਼ਦ ਵਲੋਂ ਸ਼ਮੂਲੀਅਤ
Ad Position 24