27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਰਾਜਪਾਲ ਦੀ ਆਮਦ ਨੂੰ ਮੁੱਖ ਰੱਖਦਿਆਂ ਕਪੂਰਥਲਾ ’ਚ ਡਰੋਨ ਤੇ ਅਨਮੈਨਡ ਏਰੀਅਲ ਵਹੀਕਲਜ਼ ’ਤੇ ਪਾਬੰਦੀ

ਕਪੂਰਥਲਾ , 26 ਅਕਤੂਬਰ ( ਵਿ . ਪ੍ਰ .)

Ad Position 21
No active advertisement
ਅਜੀਤ ਡੈਸਕ 27-10-2026
ਕਪੂਰਥਲਾ , 26 ਅਕਤੂਬਰ ( ਵਿ . ਪ੍ਰ .) - ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਆਈ . ਕੇ . ਗੁਜਰਾਲ ਪੰਜਾਬ ਤਕਨੀਕੀ ਯੂਨੀਵਰਸਿਟੀ ਵਿਖੇ ਆਮਦ ਨੂੰ ਲੈ ਕੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਸ਼ਿਖਾ ਭਗਤ ਨੇ ਇਕ ਹੁਕਮ ਜਾਰੀ ਕਰਕੇ 27 ਅਕਤੂਬਰ ਨੂੰ ਕਪੂਰਥਲਾ ਸਬ ਡਵੀਜ਼ਨ ਵਿਚ ਡਰੋਨ ਅਤੇ ਅਨਮੇਨਡ ਏਰੀਅਲ ਵਹੀਕਲ ਦੀ ਵਰਤੋਂ ’ ਤੇ ਪਾਬੰਦੀ ਲਗਾ ਦਿੱਤੀ ਹੈ । ਇਹ ਹੁਕਮ ਪੰਜਾਬ ਪੁਲਿਸ , ਭਾਰਤੀ ਫ਼ੌਜ , ਸੀ . ਏ . ਪੀ . ਐਫ ., ਆਰ . ਪੀ . ਐਫ . ਵਲੋਂ ਸੁਰੱਖਿਆ ਯਕੀਨੀ ਬਣਾਉਣ ਲਈ ਵਰਤੇ ਜਾਂਦੇ ਡਰੋਨ ਤੇ ਅਨਮੇਨਡ ਵਹੀਕਲਜ਼ ’ ਤੇ ਲਾਗੂ ਨਹੀਂ ਹੋਵੇਗੀ । ਕੋਰੀਅਰ ਦਾ ਸਾਮਾਨ ਚੋਰੀ ਕਰਨ ਸੰਬੰਧੀ ਕੇਸ ਦਰਜ ਫਗਵਾਡ਼ਾ , 26 ਅਕਤੂਬਰ ( ਹਰਜੋਤ ਸਿੰਘ ਚਾਨਾ )- ਕੋਰੀਅਰ ਦਾ ਸਾਮਾਨ ਚੋਰੀ ਕਰਨ ਦੇ ਸਬੰਧ ’ ਚ ਸਿਟੀ ਪੁਲਿਸ ਨੇ ਇੱਕ ਵਿਅਕਤੀ ਖਿਲਾਫ਼ ਕੇਸ ਦਰਜ ਕੀਤਾ ਹੈ । ਸ਼ਿਕਾਇਤਕਰਤਾ ਸੁਮੀਰ ਕੁਮਾਰ ਪੁੱਤਰ ਹਰੀ ਨਰਾਇਣ ਵਾਸੀ ਉਂਕਾਰ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ ਚ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੇ ਇੱਕ ਲਡ਼ਕਾ ਜਿਸ ਨੇ ਹੁੱਡੀ ਪਾਈ ਹੋਈ ਸੀ ਉਸਨੇ ਕੋਰੀਅਰ ਦਾ ਸਾਮਾਨ ਚੋਰੀ ਕਰ ਲਿਆ । ਜਿਸ ਸਬੰਧ ’ ਚ ਪੁਲਿਸ ਨੇ ਪ੍ਰਿੰਸ ਪੁੱਤਰ ਜਸਪਾਲ ਸਿੰਘ ਵਾਸੀ ਬੀਡ਼ ਢੰਡੋਲੀ ਖਿਲਾਫ਼ ਕੇਸ ਦਰਜ ਕੀਤਾ ਹੈ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਅਰਜਨਵਾਲ ਵਿਖੇ 12ਵਾਂ ਕੀਰਤਨ ਅਤੇ ਢਾਡੀ ਦਰਬਾਰ ਕਰਵਾਇਆ ਅਗਲੀ ਖ਼ਬਰ ਨਿਰਮਲ ਸੋਬਤੀ ਨਮਿਤ ਸ਼ਰਧਾਂਜਲੀ ਸਮਾਗਮ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
Ad Position 24