ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਕੁਇਜ਼ ਮੁਕਾਬਲੇ ਕਰਵਾਏ
ਜਲੰਧਰ, 2 ਨਵੰਬਰ (ਐੱਮ. ਐੱਸ.
ਜਲੰਧਰ, 2 ਨਵੰਬਰ (ਐੱਮ. ਐੱਸ. ਲੋਹੀਆ)-ਧੰਨ ਧੰਨ ਮਾਤਾ ਗੁਜਰੀ ਜੀ ਸੇਵਾ ਸੁਸਾਇਟੀ ਤੇ ਤੇਰਾ ਤੇਰਾ ਹੱਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਧਾਰਮਿਕ ਕੁਇਜ਼ ਮੁਕਾਬਲੇ ਗੁਰਦੁਆਰਾ ਆਸਾ ਪੂਰਨ ਵਿਖੇ ਕਰਵਾਇਆ ਗਿਆ, ਜਿਸ ’ਚ 250 ਤੋਂ ਵੱਧ ਬੱਚਿਆਂ ਨੇ ਭਾਗ ਲਿਆ। ਸਮਾਗਮ ’ਚ ਕੁਇਜ਼ ਮੁਕਾਬਲੇ ਲਈ ਪੰਜ ਟੀਮਾਂ ਕੇਸਗੜ੍ਹ, ਲੋਹਗੜ੍ਹ, ਆਨੰਦਗੜ੍ਹ, ਤਾਰਾਗੜ੍ਹ, ਫਤਿਹਗੜ੍ਹ ਬਣਾਈਆਂ ਗਈਆਂ ਸਨ। ਪਹਿਲੇ, ਦੂਜੇ ਤੇ ਤੀਸਰੇ ਸਥਾਨ ’ਤੇ ਆਉਣ ਵਾਲੇ ਬੱਚਿਆਂ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ, ਜਦਕਿ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਜੱਜ ਦੀ ਸੇਵਾ ਨਗਿੰਦਰ ਸਿੰਘ ਤੇ ਪ੍ਰਿਤਪਾਲ ਸਿੰਘ ਵਲੋਂ ਅਤੇ ਸਟੇਜ ਸਕੱਤਰ ਦੀ ਸੇਵਾ ਜਤਿੰਦਰ ਪਾਲ ਸਿੰਘ ਕਪੂਰ ਨੇ ਨਿਭਾਈ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਜਥੇਦਾਰ ਕੁਲਵੰਤ ਸਿੰਘ ਮੰਨਣ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਇਕਬਾਲ ਸਿੰਘ ਬਾਲੀ, ਵਰਿੰਦਰ ਸਿੰਘ, ਮਨਦੀਪ ਸਿੰਘ, ਲਵਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਨੇ ਆਈ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਤਰਮਿੰਦਰ ਸਿੰਘ ਰਿੰਕੂ, ਸਰਬਜੀਤ ਸਿੰਘ, ਅਰਮਾਨ, ਪਰਮਜੀਤ ਕੌਰ, ਇਸ਼ਰੀਨ ਕੌਰ, ਗੁਰਮਾਨਿਆ ਕੌਰ, ਸੁਖਵਿੰਦਰ ਕੌਰ, ਰਵਨੀਤ ਕੌਰ ਵਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।