03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਕੇਂਦਰ ’ਚ ਇਲਾਜ ਅਧੀਨ ਨਸ਼ੇੜੀਆਂ ਤੱਕ ਕੁਰਕਰੇ, ਚਿਪਸ ਤੇ ਖਾਣੇ ਦੇ ਪੈਕੇਟਾਂ ’ਚ ਪੁੱਜ ਰਹੇ ਨੇ ਨਸ਼ੇ

ਜਲੰਧਰ, 2 ਨਵੰਬਰ (ਜਤਿੰਦਰ ਪੰਮੀ)-ਨਸ਼ਾ ਕਰਨ ਦੇ ਆਦੀ ਲੋਕਾਂ ਦੇ ਇਲਾਜ ਲਈ ਸਿਹਤ ਵਿਭਾਗ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਚਲਾਇਆ ਜਾ ਰਿਹਾ ਨਸ਼ਾ ਛੁਡਾਊ ਕੇਂਦਰ ਨਸ਼ੇ ਦੀ ਵਿਕਰੀ ਦਾ ਹਾਟ-ਸਪਾਟ ਬਣਦਾ ਜਾ ਰਿਹਾ ਹੈ। ਕੇਂਦਰ ’ਚ ਜ਼ੇਰੇ ਇਲਾਜ ਮਰੀਜ਼ ਤੇ ਉਨ੍ਹਾਂ ਨੂੰ ਨਸ਼ਾ ਸਪਲਾਈ ਕਰਨ ਵਾਲਿਆਂ ਵਲੋਂ ਏਨੀ ਚਲਾਕੀ ਤੇ ਗੁਪਤ ਤਰੀਕੇ ਨਾਲ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਹੈ ਕਿ ਉਥੇ ਤਾਇਨਾਤ ਡਾਕਟਰ, ਸਿਹਤ ਸਟਾਫ ਤੇ ਸੁਰੱਖਿਆ ਅਮਲੇ ਨੂੰ ਵੀ ਇਸ ਦੀ ਭਿਣਕ ਨਹੀਂ ਪੈਂਦੀ।

Ad Position 21
No active advertisement
ਫੜੇ ਗਏ ਲੋਕਾਂ ਕੋਲੋਂ ਬਰਾਮਦ ਨਸ਼ੀਲੇ ਪਦਾਰਥ ਜੋ ਕਿ ਨਸ਼ਟ ਕਰ ਦਿੱਤੇ ਗਏ। ਤਸਵੀਰ–ਮੁਨੀਸ਼ 03-11-2026
ਜਲੰਧਰ, 2 ਨਵੰਬਰ (ਜਤਿੰਦਰ ਪੰਮੀ)-ਨਸ਼ਾ ਕਰਨ ਦੇ ਆਦੀ ਲੋਕਾਂ ਦੇ ਇਲਾਜ ਲਈ ਸਿਹਤ ਵਿਭਾਗ ਵਲੋਂ ਸ਼ਹੀਦ ਬਾਬੂ ਲਾਭ ਸਿੰਘ ਸਿਵਲ ਹਸਪਤਾਲ ਚਲਾਇਆ ਜਾ ਰਿਹਾ ਨਸ਼ਾ ਛੁਡਾਊ ਕੇਂਦਰ ਨਸ਼ੇ ਦੀ ਵਿਕਰੀ ਦਾ ਹਾਟ-ਸਪਾਟ ਬਣਦਾ ਜਾ ਰਿਹਾ ਹੈ। ਕੇਂਦਰ ’ਚ ਜ਼ੇਰੇ ਇਲਾਜ ਮਰੀਜ਼ ਤੇ ਉਨ੍ਹਾਂ ਨੂੰ ਨਸ਼ਾ ਸਪਲਾਈ ਕਰਨ ਵਾਲਿਆਂ ਵਲੋਂ ਏਨੀ ਚਲਾਕੀ ਤੇ ਗੁਪਤ ਤਰੀਕੇ ਨਾਲ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਹੈ ਕਿ ਉਥੇ ਤਾਇਨਾਤ ਡਾਕਟਰ, ਸਿਹਤ ਸਟਾਫ ਤੇ ਸੁਰੱਖਿਆ ਅਮਲੇ ਨੂੰ ਵੀ ਇਸ ਦੀ ਭਿਣਕ ਨਹੀਂ ਪੈਂਦੀ। ਕਦੇ-ਕਦੇ ਨਸ਼ੇ ਦੀ ਸਪਲਾਈ ਕਰਨ ਵਾਲੇ ਬਦਕਿਸਮਤੀ ਨਾਲ ਸੁਰੱਖਿਆ ਮੁਲਾਜ਼ਮਾਂ ਦੀ ਪੈਨੀ ਨਜ਼ਰ ਕਾਰਨ ਅੜਿੱਕੇ ਚੜ੍ਹ ਜਾਂਦੇ ਹਨ ਤਾਂ ਉਨ੍ਹਾਂ ਕੋਲੋਂ ਨਸ਼ੀਲਾ ਪਦਾਰਥ ਬਰਾਮਦ ਕਰਕੇ ਉਥੇ ਹੀ ਨਸ਼ਟ ਕਰ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਨਸ਼ਾ ਛੁਡਾਊ ਕੇਂਦਰ ’ਚ ਨਸ਼ੇ ਦੀ ਸਪਲਾਈ ਦਾ ਰੁਝਾਨ ਰੁਕ ਨਹੀਂ ਰਿਹਾ। ਮਿਲੀ ਜਾਣਕਾਰੀ ਅਨੁਸਾਰ ਕੇਂਦਰ ’ਚ ਜ਼ੇਰੇ ਇਲਾਜ ਨਸ਼ੇੜੀ ਮਰੀਜ਼ਾਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਜਾਂ ਜਾਣਕਾਰਾਂ ਵਲੋਂ ਉਥੇ ਤਾਇਨਾਤ ਸਟਾਫ਼ ਤੇ ਸੁਰੱਖਿਆ ਮੁਲਾਜ਼ਮਾਂ ਤੋਂ ਅੱਖ ਬਚਾ ਕੇ ਕੀਤੀ ਜਾਂਦੀ ਹੈ। ਫੜੇ ਜਾਣ ’ਤੇ ਤਰਕ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦਾ ਮਰੀਜ਼ ਨਸ਼ੇ ਦੀ ਤੋਟ ਲੱਗਣ ਕਾਰਨ ਤੜਫ਼ ਰਿਹਾ ਹੁੰਦਾ ਹੈ ਤਾਂ ਉਸ ਨੂੰ ਮਰਦਾ ਦੇਖ ਕੇ ਬਚਾਉਣ ਲਈ ਮਜਬੂਰਨ ਅਜਿਹਾ ਕੀਤਾ ਜਾਂਦਾ ਹੈ ਪਰ ਇਸ ਦਾ ਉਲਟਾ ਅਸਰ ਇਹ ਹੁੰਦਾ ਹੈ ਕਿ ਡਾਕਟਰ ਵਲੋਂ ਨਸ਼ਾ ਛੁਡਾਉਣ ਲਈ ਮਰੀਜ਼ ਦਾ ਕੀਤਾ ਜਾ ਰਿਹਾ ਇਲਾਜ ਵਿਅਰਥ ਹੋ ਜਾਂਦਾ ਹੈ। ਇਸ ਕਾਰਨ ਮਰੀਜ਼ ਨਸ਼ਾ ਛੱਡਣ ਦੀ ਸਥਿਤੀ ਵਿੱਚ ਨਹੀਂ ਪਹੁੰਚ ਸਕਦਾ ਤੇ ਉਸ ਦਾ ਇਲਾਜ ਲੰਮਾਂ ਚੱਲਦਾ ਹੈ। ਦੱਸਣਯੋਗ ਹੈ ਕਿ ਨਸ਼ਾ ਛੁਡਾਊ ਕੇਂਦਰ ’ਚ ਦਾਖਲ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਨਸ਼ੀਲੇ ਪਦਾਰਥਾਂ ਦੀ ਸਪਲਾਈ ਕੁਰਕੁਰੇ, ਚਿਪਸ ਤੇ ਹੋਰ ਖਾਣ ਵਾਲੀਆਂ ਵਸਤਾਂ ਦੇ ਪੈਕੇਟਾਂ ਵਿੱਚ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮਰੀਜ਼ ਤੱਕ ਨਸ਼ੀਲਾ ਪਦਾਰਥ ਪਹੁੰਚਾਉਣ ਲਈ ਮਰੀਜ਼ ਤੇ ਸਪਲਾਇਰ ਵਲੋਂ ਮਿਲੀਭੁਗਤ ਕਰਕੇ ਅਜਿਹਾ ਢੰਗ ਵਰਤਿਆ ਜਾਂਦਾ ਹੈ ਕਿ ਉਥੇ ਮੌਜੂਦ ਲੋਕਾਂ ਨੂੰ ਇਸ ਭਿਣਕ ਤੱਕ ਨਹੀਂ ਪੈਂਦੀ ਹੈ। ਨਸ਼ੀਲਾ ਪਦਾਰਥ ਉਪਰ ਖਿੱਚਣ ਲਈ ਚਾਦਰ ਪਾੜ ਕੇ ਉਸ ਦੀਆਂ ਗੰਢਾਂ ਮਾਰ ਕੇ ਰੱਸੀ ਤਿਆਰ ਕੀਤੀ ਜਾਂਦੀ ਹੈ ਤਾਂ ਜੋ ਕਿ ਕਿਸੇ ਨੂੰ ਇਸ ਬਾਰੇ ਸ਼ੱਕ ਨਾ ਪਵੇ। ਮਰੀਜ਼ ਵਲੋਂ ਰੱਸੀ ਹੇਠਾਂ ਲਟਕਾ ਦਿੱਤੀ ਜਾਂਦਾ ਹੈ ਤੇ ਬਾਹਰ ਖੜ੍ਹਾ ਸਪਲਾਈਰ ਨਸ਼ੇ ਦੀ ਪੁੜੀ ਇਸ ਵਿੱਚ ਬੰਨ੍ਹ ਦਿੰਦਾ ਹੈ, ਜਿਸ ਨੂੰ ਮਰੀਜ਼ ਉਪਰ ਖਿੱਚ ਲੈਂਦਾ ਹੈ। ਫਿਰ ਵੀ ਨਸ਼ਾ ਛੁਡਾਊ ਕੇਂਦਰ ’ਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਦੀ ਚੌਕਸੀ ਕਾਰਨ ਕਈ ਮਾਮਲਿਆਂ ’ਚ ਨਸ਼ੀਲੇ ਪਦਾਰਥ ਦੇਣ ਲਈ ਆਏ ਕਈ ਲੋਕ ਫੜੇ ਜਾਂਦੇ ਹਨ। ਇਨ੍ਹਾਂ ਵਿੱਚ ਮਰੀਜ਼ਾਂ ਦੇ ਜਾਣਕਾਰਾਂ ਤੋਂ ਇਲਾਵਾ ਕਈ ਵਾਰ ਪਰਿਵਾਰਕ ਮੈਂਬਰ ਵੀ ਸ਼ਾਮਲ ਹੁੰਦੇ ਹਨ। ਇਸ ਸੰਬੰਧੀ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਦੀ ਰੋਗੀ ਕਲਿਆਣ ਸੰਮਤੀ ਦੇ ਮੈਂਬਰ ਤੇ ਸਮਾਜ ਸੇਵਕ ਸੁਰਿੰਦਰ ਸੈਣੀ ਦਾ ਕਹਿਣਾ ਹੈ ਕਿ ਇਹ ਹਾਲ ਸਿਰਫ ਸਿਵਲ ਹਸਪਤਾਲ ਵਿਚਲੇ ਨਸ਼ਾ ਛੁਡਾਊ ਕੇਂਦਰ ਦਾ ਨਹੀਂ ਬਲਕਿ ਹੋਰ ਕੇਂਦਰਾਂ ਅੰਦਰ ਵਿੱਚ ਨਸ਼ੇ ਦੀ ਸਪਲਾਈ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਲਾਜ ਅਧੀਨ ਮਰੀਜ਼ ਨਸ਼ਾ ਨਾ ਮਿਲਣ ਕਾਰਨ ਤੜਫ਼ਦੇ ਹਨ ਤਾਂ ਪਰਿਵਾਰ ਵਾਲੇ ਭਾਵੁਕ ਹੋ ਕੇ ਉਨ੍ਹਾਂ ਤੱਕ ਨਸ਼ੇ ਦੀ ਪੁੜੀ ਭੇਜਣ ਲਈ ਅਣਜਾਣੇ ਵਿੱਚ ਅਪਰਾਧ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਸਰਕਾਰ ਨਸ਼ਾ ਛੁਡਾਊ ਕੇਂਦਰਾਂ ’ਚ ਦਾਖਲ ਮਰੀਜ਼ਾਂ ਨੂੰ ਇਲਾਜ ਤੋਂ ਇਲਾਵਾ ਖੇਡਣ, ਪੜ੍ਹਨ ਤੇ ਕਸਰਤ ਕਰਨ ਲਈ ਆਧੁਨਿਕ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਪਰ ਨਸ਼ੇ ਦੇ ਬਹੁਤੇ ਮਰੀਜ਼ਾਂ ਅੰਦਰ ਏਨੀ ਊਰਜਾ ਤੇ ਉਤਸ਼ਾਹ ਨਹੀਂ ਬਚਦਾ ਕਿ ਉਹ ਇਨ੍ਹਾਂ ਸਹੂਲਤਾਂ ’ਚ ਰੁਚੀ ਲੈ ਸਕਣ। ਸੁਰਿੰਦਰ ਸੈਣੀ ਨੇ ਕਿਹਾ ਕਿ ਉਹੀ ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤਦੇ ਹਨ, ਜਿਹੜੇ ਹਿੰਮਤੀ ਹੁੰਦੇ ਹਨ ਕਿਉਂਕਿ ਡਾਕਟਰ ਸਿਰਫ ਦਵਾਈ ਦੇਣ ਦੇ ਨਾਲ ਹੀ ਸਮਝਾ ਹੀ ਸਕਦੇ ਹਨ ਪਰ ਮਰੀਜ਼ ਦੇ ਆਪਣੇ ਅੰਦਰ ਵੀ ਠੀਕ ਹੋਣ ਦੀ ਉਮੀਦ ਜਾਗਣੀ ਜ਼ਰੂਰੀ ਹੈ, ਜਿਸ ਲਈ ਪਰਿਵਾਰਕ ਮੈਂਬਰਾਂ ਦਾ ਸਾਥ ਮਿਲਣ ਚਾਹੀਦਾ ਹੈ। ਇਸ ਸੰਬੰਧੀ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਨਮਿਤਾ ਘਈ ਦਾ ਪੱਖ ਜਾਨਣਾ ਚਾਹਿਆ ਤਾਂ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਵਟਸਐਪ ਮੈਸੇਜ ਕਰਨ ’ਤੇ ਵੀ ਕੋਈ ਹੁੰਗਾਰਾ ਨਹੀਂ ਭਰਿਆ। ਓਧਰ ਸਿਵਲ ਸਰਜਨ ਡਾ. ਰਾਜੇਸ਼ ਗਰਗ ਨੇ ਕਿਹਾ ਕਿ ਉਹ ਇਸ ਬਾਰੇ ਕੁਝ ਵੀ ਕਹਿਣ ਤੋਂ ਪਹਿਲਾਂ ਪੜਤਾਲ ਕਰਵਾਉਣਗੇ।
Ad Position 22
No active advertisement
ਪਿਛਲੀ ਖ਼ਬਰ ਆਦਮਪੁਰ ਦੇ ਵਾਰਡ ਨੰਬਰ 1, 10 ਤੇ 13 ’ਚ ਸੀਵਰੇਜ ਦੀ ਸਹੂਲਤ ਲਈ 1.11 ਕਰੋੜ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਕੇ.ਸੀ.ਸੀ. ਨੀਤੀ-2026 ਨੂੰ ਕਿਸਾਨ ਤੇ ਸਹਿਕਾਰੀ ਸਭਾਵਾਂ ਵਿਰੋਧੀ ਕਰਾਰ ਦਿੰਦਿਆਂ ਵਾਪਸ ਲੈਣ ਦੀ ਮੰਗ
Ad Position 24