03-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਹਰਕੀਤ ਸਿੰਘ ਨਿੱਝਰ ਵਲੋਂ ਪਵਨ ਟੀਨੂੰ ਦੀ ਅਗਵਾਈ ਹੇਠ ਮਾਰਕੀਟ ਕਮੇਟੀ ਆਦਮਪੁਰ ਦਾ ਚੇਅਰਮੈਨ ਵਜੋਂ ਸੰਭਾਲਿਆ ਅਹੁਦਾ

ਆਦਮਪੁਰ, 2 ਨਵੰਬਰ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਆਦਮਪੁਰ ਦੀ ਅਗਵਾਈ ਹੇਠ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਹਰਕੀਤ ਸਿੰਘ ਨਿੱਝਰ ਨੇ ਮਾਰਕੀਟ ਕਮੇਟੀ ਆਦਮਪੁਰ ਦੇ ਨਵ-ਨਿਯੁਕਤ ਚੇਅਰਮੈਨ ਵਜੋਂ ਅਧਿਕਾਰਤ ਤੌਰ ‘ਤੇ ਆਪਣਾ ਅਹੁਦਾ ਸੰਭਾਲ ਲਿਆ ਹੈ। ਅਹੁਦਾ ਸੰਭਾਲਣ ਦੀ ਇਸ ਰਸਮ ਦੌਰਾਨ ਵੱਖ-ਵੱਖ ਆੜ੍ਹਤੀਆ ਐਸੋਸੀਏਸ਼ਨਾਂ ਦੇ ਨੁਮਾਇੰਦੇ, ਪਾਰਟੀ ਦੇ ਸਮੂਹ ਅਹੁਦੇਦਾਰ, ਵਰਕਰ ਤੇ ਸ਼ਹਿਰ ਵਾਸੀ ਵੱਡੀ ਗਿਣਤੀ ’ਚ ਹਾਜ਼ਰ ਹੋਏ।

Ad Position 21
No active advertisement
ਅਜੀਤ ਡੈਸਕ 03-11-2026
ਆਦਮਪੁਰ, 2 ਨਵੰਬਰ (ਹਰਪ੍ਰੀਤ ਸਿੰਘ, ਰਮਨ ਦਵੇਸਰ)- ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਆਦਮਪੁਰ ਦੀ ਅਗਵਾਈ ਹੇਠ ਆਯੋਜਿਤ ਇੱਕ ਵਿਸ਼ੇਸ਼ ਸਮਾਗਮ ਦੌਰਾਨ ਹਰਕੀਤ ਸਿੰਘ ਨਿੱਝਰ ਨੇ ਮਾਰਕੀਟ ਕਮੇਟੀ ਆਦਮਪੁਰ ਦੇ ਨਵ-ਨਿਯੁਕਤ ਚੇਅਰਮੈਨ ਵਜੋਂ ਅਧਿਕਾਰਤ ਤੌਰ ‘ਤੇ ਆਪਣਾ ਅਹੁਦਾ ਸੰਭਾਲ ਲਿਆ ਹੈ।ਅਹੁਦਾ ਸੰਭਾਲਣ ਦੀ ਇਸ ਰਸਮ ਦੌਰਾਨ ਵੱਖ-ਵੱਖ ਆੜ੍ਹਤੀਆ ਐਸੋਸੀਏਸ਼ਨਾਂ ਦੇ ਨੁਮਾਇੰਦੇ, ਪਾਰਟੀ ਦੇ ਸਮੂਹ ਅਹੁਦੇਦਾਰ, ਵਰਕਰ ਤੇ ਸ਼ਹਿਰ ਵਾਸੀ ਵੱਡੀ ਗਿਣਤੀ ’ਚ ਹਾਜ਼ਰ ਹੋਏ। ਸਮਾਗਮ ’ਚ ਪਹੁੰਚੀਆਂ ਸ਼ਖਸੀਅਤਾਂ ਨੇ ਨਵ-ਨਿਯੁਕਤ ਚੇਅਰਮੈਨ ਹਰਕੀਤ ਸਿੰਘ ਨਿੱਝਰ ਨੂੰ ਗੁਲਦਸਤੇ ਭੇਟ ਕਰਕੇ ਵਧਾਈ ਦਿੱਤੀ ਤੇ ਉਨ੍ਹਾਂ ਦੀ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂ ਨੇ ਨਿੱਜਰ ਦੀਆਂ ਪਾਰਟੀ ਤੇ ਸਮਾਜ ਪ੍ਰਤੀ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਉਹ ਆਦਮਪੁਰ ਮੰਡੀ ਦੇ ਸੁਚਾਰੂ ਪ੍ਰਬੰਧਾਂ, ਕਿਸਾਨਾਂ, ਆੜ੍ਹਤੀਆਂ ਅਤੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਇਮਾਨਦਾਰੀ ਨਾਲ ਕੰਮ ਕਰਨਗੇ । ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਚੇਅਰਮੈਨ ਹਰਕੀਤ ਸਿੰਘ ਨਿੱਜਰ ਨੇ ਹਾਈਕਮਾਨ ਤੇ ਹਲਕਾ ਇੰਚਾਰਜ ਪਵਨ ਕੁਮਾਰ ਟੀਨੂੰ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਸੌਂਪੀ ਗਈ ਹੈ, ਉਹ ਉਸ ਨੂੰ ਪੂਰੀ ਤਨਦੇਹੀ, ਇਮਾਨਦਾਰੀ ਤੇ ਨਿਸ਼ਠਾ ਨਾਲ ਨਿਭਾਉਣਗੇ। ਇਸ ਪ੍ਰੋਗਰਾਮ ਦੌਰਾਨ ਨਿਰਮਲ ਸਿੰਘ ਨਿੱਝਰ, ਨਗਰ ਕੌਂਸਲ ਦੇ ਪ੍ਰਧਾਨ ਚਰਨਜੀਤ ਸਿੰਘ ਸ਼ੇਰੀ, ਦਲਜੀਤ ਸਿੰਘ ਮਿਨਹਾਸ ਚੇਅਰਮੈਨ ਬਲਾਕ ਸੰਮਤੀ ਆਦਮਪੁਰ, ਹਰਨਾਮ ਸਿੰਘ ਅਲਾਵਲਪੁਰ, ਅਮਰੀਕ ਸਿੰਘ ਸੈਣੀ ਵਾਈਸ ਚੇਅਰਮੈਨ ਜ਼ਿਲ੍ਹਾ ਪ੍ਰੀਸਦ, ਬਲਵੀਰ ਸਿੰਘ ਬਿੱਟੂ ਡਿਪਟੀ ਮੇਅਰ ਜਲੰਧਰ, ਪਰਮਜੀਤ ਸਿੰਘ ਰਾਏਪੁਰ ਐਸਸੀਪੀਸੀ ਮੈਂਬਰ ਆਦਮਪੁਰ, ਸੁਖਜੋਤ ਸਿੰਘ ਨਿੱਝਰ, ਡੀਐਸਪੀ ਦਿਲਬਾਗ ਸਿੰਘ ਬੈਂਸ, ਐਸ ਆਈ ਸੁਖਜੀਤ ਸਿੰਘ ਬੈਂਸ, ਤੀਰਥ ਬੈਂਸ ਕੈਨੇਡਾ, ਹਰਪ੍ਰੀਤ ਸਿੰਘ, ਲਖਬੀਰ ਸਿੰਘ ਸਾਬਕਾ ਸਰਪੰਚ ਸਾਰੋਵਾਲ, ਰਾਣਾ ਕਰਨੈਲ ਸਿੰਘ, ਕਮਲਜੀਤ ਸਲਾਲਾ ਵਾਈਸ ਚੇਅਰਮੈਨ, ਬਲਵਿੰਦਰ ਸਿੰਘ ਕਾਲਰਾ, ਹਰਮੇਲ ਸਿੰਘ ਮੱਲੀ ਨੰਗਲ, ਹਰਵਿੰਦਰ ਸਿੰਘ ਮਾਹਲ, ਰਣਜੀਤ ਸਿੰਘ ਕੂਕਾ ਪ੍ਰਧਾਨ, ਲਖਬੀਰ ਸਿੰਘ ਹਜ਼ਾਰਾ, ਸਰਬਜੀਤ ਹੈਪੀ, ਜਸ ਦਿਆਲ ਸਿੰਘ ਤਿੰਨੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਜਸਪ੍ਰੀਤ ਜੱਸਾ ਸਿੰਘਵਾਲ,ਅਮਨਦੀਪ ਸਿੰਘ ਬਿੱਟਾ,ਪਰਮਜੀਤ ਪੰਮਾ ਚੇਅਰਮੈਨ ਮਾਰਕੀਟ ਕਮੇਟੀ ਭੋਗਪੁਰ, ਅਜੇ ਕੁਮਾਰ, ਸਵੀਟ ਕੁਮਾਰ ਗੁਪਤਾ ਅਲਾਵਲਪੁਰ, ਸੁਖਵਿੰਦਰ ਸਿੰਘ ਸਰਪੰਚ ਡਰੋਲੀ ਖੁਰਦ, ਬਲਵੰਤ ਸਿੰਘ ਸਰਪੰਚ ਡਿੰਗਰੀਆਂ, ਬਹਾਦਰ ਸਿੰਘ ਚੌਹਾਨ, ਤਰਸੇਮ ਸਿੰਘ ਕੋਟਲੀ, ਮਨਜੀਤ ਸਿੰਘ ਸਰਪੰਚ ਕੰਦੋਲਾ, ਦਵਿੰਦਰ ਸਿੰਘ ਧਾਰੀਵਾਲ ਸਰਪੰਚ, ਨਿਰਮਲ ਕੌਲ ਸਰਪੰਚ, ਬਲਵਿੰਦਰ ਬੁੱਗਾ ਪੰਜਾਬ ਪ੍ਰਧਾਨ ਸੈਨਾ, ਬਲਵੀਰ ਸਿੱਧੂ, ਸੁਖਬੀਰ ਕੁਮਾਰ ਨੰਬਰਦਾਰ, ਪਰਮਜੀਤ ਪੱਪੀ ਸ਼ਹਿਰੀ ਪ੍ਰਧਾਨ, ਆਸ਼ਵਨੀ ਸ਼ਰਮਾ ਬਲਾਕ ਪ੍ਰਧਾਨ, ਪੰਕਜ ਹਨੀ ਬਲਾਕ ਪ੍ਰਧਾਨ, ਆਕਾਸ਼ਦੀਪ ਆਸ਼ੂ ਬਲਾਕ ਪ੍ਰਧਾਨ, ਜੋਗੀ ਗਾਂਧੀ, ਰਾਕੇਸ਼,ਅਗਰਵਾਲ, ਰਣਜੀਤ ਸਿੰਘ ਚੋਮੋ ਬਲਾਕ ਪ੍ਰਧਾਨ, ਸੁਖਵਿੰਦਰ ਸਿੰਘ ਢੰਡੋਰ ਬਲਾਕ ਪ੍ਰਧਾਨ, ਤਰਸੇਮ ਸਿੰਘ ਚੁਖਿਆਰਾ, ਗੁਰਚਰਨ ਸਿੰਘ ਕੋਆਰਡੀਨੇਟਰ ਸਿੱਖਿਆ ਵਿੰਗ, ਅਮਰਜੀਤ ਸਿੰਘ ਨੰਬਰਦਾਰ ਨਾਜਕਾ, ਜੋਗਿੰਦਰ ਸਿੰਘ ਲੰਬੜਦਾਰ ਭੇਲਾ, ਗੁਰਕੀਰਤ ਸਿੰਘ, ਮੱਖਣ ਸਰਪੰਚ ਨਰੰਗਪੁਰ, ਬਿੰਦਾ ਗਰੇਵਾਲ, ਦਵ ਿੰਦਰ ਸੂਰੀ, ਜੋਗਿੰਦਰ ਪਾਲ, ਪਵਿੱਤਰ ਸਿੰਘ, ਅਮਰੀਕ ਸਿੰਘ ਸਮੂਹ ਕੌਂਸਲਰ, ਮੋਹਨ ਲਾਲ, ਜਗਜੀਤ ਜੱਗੀ, ਸਰਬਜੀਤ ਮਾਧੋਪੁਰ, ਮਨਜੀਤ ਸਿੰਘ ਕਿਸਾਨ ਵਿੰਗ, ਸਤਨਾਮ ਸਿੰਘ ਤਿੰਨੋ ਬਲਾਕ ਸੰਮਤੀ ਮੈਂਬਰ, ਸੈਕਟਰੀ ਅੰਮ੍ਰਿਤ ਪਾਲ ਸਿੰਘ, ਹਰੀ ਸਿੰਘ, ਸਤਨਾਮ ਸਿੰਘ , ਲਖਵਿੰਦਰ ਸਿੰਘ, ਦਵਿੰਦਰ ਸਿੰਘ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੰਗਸਰ ਸਾਹਿਬ ਨੇੜੇ ਦੀਆਂ ਮੀਟ, ਸ਼ਰਾਬ ਤੇ ਤੰਬਾਕੂ ਦੀਆਂ ਦੁਕਾਨਾਂ ਚੁਕਵਾਉਣ ਲਈ ਨਗਰ ਕੌਂਸਲ ਤੇ ਪੁਲਿਸ ਅਧਿਕਾ... ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਦਾ ਵੱਖ-ਵੱਖ ਅੰਤਰ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24