ਗੁਰਦੁਆਰਾ ਬਾਵਾ ਟਾਹਲੀ ਸਾਹਿਬ ਵਿਖੇ ਕੀਰਤਨ ਦਰਬਾਰ ਕਰਵਾਇਆ
ਆਦਮਪੁਰ, 3 ਨਵੰਬਰ (ਹਰਪ੍ਰੀਤ ਸਿੰਘ)-ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 15ਵਾਂ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਬਾਵਾ ਟਾਹਲੀ ਸਾਹਿਬ ਪਿੰਡ ਖੋਜਕੀਪੁਰ ਨੰਗਲ ਸਲਾਲਾ ਵਿਖੇ ਐਨ. ਆਰ ਆਈ ਵੀਰਾਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਕਰਵਾਇਆ ਗਿਆ।
ਆਦਮਪੁਰ, 3 ਨਵੰਬਰ (ਹਰਪ੍ਰੀਤ ਸਿੰਘ)-ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 15ਵਾਂ ਮਹਾਨ ਕੀਰਤਨ ਦਰਬਾਰ ਗੁਰਦੁਆਰਾ ਬਾਵਾ ਟਾਹਲੀ ਸਾਹਿਬ ਪਿੰਡ ਖੋਜਕੀਪੁਰ ਨੰਗਲ ਸਲਾਲਾ ਵਿਖੇ ਐਨ.ਆਰ ਆਈ ਵੀਰਾਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਨਾਲ ਕਰਵਾਇਆ ਗਿਆ। ਸਮਾਗਮ ਮੌਕੇ ਭਾਈ ਜੋਗਿੰਦਰ ਸਿੰਘ ਰਿਆੜ ਲੁਧਿਆਣੇ ਵਾਲੇ, ਭਾਈ ਜਸਵੀਰ ਸਿੰਘ ਹਜੂਰੀ ਰਾਗੀ ਜਥਾ, ਮੀਰੀ ਪੀਰੀ ਖਾਲਸਾ ਜਥਾ ਜਮਨਾ ਨਗਰ ਜਗਾਧਰੀ, ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਲਾਂਡਰਾ ਵਲੋਂ ਗੁਰਬਾਣੀ ਕੀਰਤਨ ਰਾਹੀ ਸੰਗਤਾਂ ਨੂੰ ਲਿਹਾਲ ਕੀਤਾ। ਸਟੇਜ ਸਕੱਤਰ ਦੀ ਸੇਵਾ ਤਰਸੇਮ ਸਿੰਘ ਡੀਂਗਰੀਆਂ ਵਲੋ ਨਿਭਾਈ ਗਈ। ਇਸ ਮੌਕੇ ਹੈੱਡ ਗ੍ਰੰਥੀ ਜਸਵੀਰ ਸਿੰਘ,ਅਮਨਦੀਪ ਸਿੰਘ ਢਿੱਲੋਂ , ਨੰਬਰਦਾਰ ਹਰਬੰਸ ਸਿੰਘ, ਨੰਬਰਦਾਰ ਇੰਦਰਜੀਤ ਸਿੰਘ, ਕੇਵਲ ਸਿੰਘ, ਜਗਜੀਤ ਸਿੰਘ ਯੂ ਐਸ ਏ, ਅਮਨਦੀਪ ਸਿੰਘ ਢਿੱਲੋਂ ਸਲਾਲਾ, ਸਾਧੂ ਸਿੰਘ, ਬਿੰਦਰ ਸਲਾਲਾ, ਜਗਵਿੰਦਰ ਸਿੰਘ ਸਿੱਧੂ,ਅਮਰਜੀਤ ਸਿੰਘ, ਸਮਸ਼ੇਰ ਸਿੰਘ, ਇੰਦਰਜੀਤ ਸਿੰਘ, ਸੁਰਿੰਦਰ ਸਿੰਘ, ਅਮਨਦੀਪ ਸਿੰਘ, ਰਣਜੀਤ ਸਿੰਘ ਹਾਜ਼ਰ ਹੋਏ ।