ਰੈੱਡ ਰਿਬਨ ਕਲੱਬ ਸ਼ਾਹਕੋਟ ਵਲੋਂ ਲੋਕਾਂ ਨੂੰ ਹਰੀ ਦਿਵਾਲੀ ਮਨਾਉਣ ਦੀ ਅਪੀਲ
ਸ਼ਾਹਕੋਟ, 5 ਨਵੰਬਰ (ਨਗਿੰਦਰ ਸਿੰਘ ਬਾਂਸਲ)- ਰੈੱਡ ਰਿਬਨ ਕਲੱਬ ਸ਼ਾਹਕੋਟ ਵਲੋਂ ਦਿਵਾਲੀ ਮੌਕੇ ਲੋਕਾਂ ਨੂੰ ਪਟਾਕੇ ਚਲਾਉਣ ਦੀ ਬਜਾਏ ਵੱਧ ਤੋਂ ਵੱਧ ਬੂਟੇ ਲਗਾ ਕੇ ਹਰੀ ਦਿਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਦੁਸਹਿਰਾ ਕਮੇਟੀ ਦੇ ਪ੍ਰਧਾਨ ਪ੍ਰਵੀਨ ਗਰੋਵਰ ਐੱਮ.
ਸ਼ਾਹਕੋਟ, 5 ਨਵੰਬਰ (ਨਗਿੰਦਰ ਸਿੰਘ ਬਾਂਸਲ)- ਰੈੱਡ ਰਿਬਨ ਕਲੱਬ ਸ਼ਾਹਕੋਟ ਵਲੋਂ ਦਿਵਾਲੀ ਮੌਕੇ ਲੋਕਾਂ ਨੂੰ ਪਟਾਕੇ ਚਲਾਉਣ ਦੀ ਬਜਾਏ ਵੱਧ ਤੋਂ ਵੱਧ ਬੂਟੇ ਲਗਾ ਕੇ ਹਰੀ ਦਿਵਾਲੀ ਮਨਾਉਣ ਦੀ ਅਪੀਲ ਕੀਤੀ ਹੈ। ਇਸ ਮੌਕੇ ਕਲੱਬ ਦੇ ਪ੍ਰਧਾਨ ਰਮਨ ਗੁਪਤਾ, ਦੁਸਹਿਰਾ ਕਮੇਟੀ ਦੇ ਪ੍ਰਧਾਨ ਪ੍ਰਵੀਨ ਗਰੋਵਰ ਐੱਮ.ਸੀ., ਡਾ . ਨਰੇਸ਼ ਸੱਗੂ, ਰਾਜੇਸ਼ ਪਰਾਸ਼ਰ ਪ੍ਰਧਾਨ ਦੁਸਹਿਰਾ ਕਮੇਟੀ, ਰਾਕੇਸ਼ ਖਹਿਰਾ ਸੀ.ਐੱਚ.ਟੀ., ਰਾਜਾ ਅਰੋੜਾ ਤੇ ਹੋਰਨਾਂ ਨੇ ਕਿਹਾ ਕਿ ਦਿਵਾਲੀ ਮੌਕੇ ਪਟਾਕਿਆਂ ਉੱਤੇ ਫਜ਼ੂਲ ਖਰਚੀ ਕਰਨ ਦੀ ਥਾਂ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਣੀ ਚਾਹੀਦੀ ਹੈ। ਕਲੱਬ ਦੇ ਸਮੂਹ ਮੈਂਬਰਾਂ ਨੇ ਕਿਹਾ ਕਿ ਸਾਨੂੰ ਇਸ ਸ਼ੁੱਭ ਦਿਹਾੜੇ ‘ਤੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾ ਕੇ ਹਰੀ ਦਿਵਾਲੀ ਮਨਾਉਣੀ ਚਾਹੀਦੀ ਹੈ ਅਤੇ ਇਸ ਸਬੰਧੀ ਹੋਰਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਹਰੀ ਦਿਵਾਲੀ ਮਨਾਉਣ ਦੀ ਅਪੀਲ ਕਰਨ ਵਾਲਿਆਂ ਵਿਚ ਬੋਬੀ ਗਰੋਵਰ ਐੱਮ.ਸੀ., ਡਾ. ਨਰੇਸ਼ ਸੱਗੂ, ਮੇਜਰ ਸਿੰਘ ਮੰਡ, ਕੁਲਜੀਤ ਸਿੰਘ ਪਨੇਸਰ, ਸ਼ਿਵ ਨਰਾਇਣ ਗੁਪਤਾ, ਚੇਅਰਮੈਨ ਧਰਮਵੀਰ ਅਰੋੜਾ, ਸਾਹਿਲ ਵਡੈਹਰਾ, ਸ਼ੈਂਟੀ ਚਾਵਲਾ, ਰਾਜਾ ਅਰੋੜਾ, ਦਰਸ਼ਨ ਅਰੋੜਾ, ਰਾਜੇਸ਼ ਪਰਾਸ਼ਰ, ਮਨਦੀਪ ਗੋਇਲ, ਨਰਿੰਦਰ ਮੋਨੂੰ, ਸੁਰਿੰਦਰ ਕੁਮਾਰ ਤੇਜੀ, ਮਾਸਟਰ ਰਕੇਸ਼ ਖਹਿਰਾ, ਜਤਿੰਦਰ ਅਰੋੜਾ, ਪ੍ਰਿਤਪਾਲ ਸਿੰਘ, ਡਾ. ਗੁਰਮੇਜ ਸਿੰਘ, ਡਾ. ਰਵੀ ਗੁਪਤਾ, ਦੀਪਕ ਸੋਪਤੀ ਆਰ.ਏ., ਐਡਵੋਕੇਟ ਪਿਊਸ਼ ਗੁਪਤਾ, ਇੰਜੀਨੀਅਰ ਗੁਰਪ੍ਰੀਤ ਸਿੰਘ ਗੋਪੀ, ਸੋਨੀ ਮਹਿਰਾ ਵੀ ਸ਼ਾਮਲ ਹਨ।