12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਜਲੰਧਰ ਸਿਟੀ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਲਈ ਪੁਰਾਣੀਆਂ ਇਮਾਰਤਾਂ ਦੀ ਢਾਹ ਢੁਆਈ ਜਾਰੀ

ਚੁਗਿੱਟੀ/ ਜੰਡੂਸਿੰਘਾ, 12 ਨਵੰਬਰ (ਨਰਿੰਦਰ ਲਾਗੂ)- ਯਾਤਰੀਆਂ ਲਈ ਲੋੜੀਂਦੀਆਂ ਜ਼ਰੂਰੀ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਵਲੋਂ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਜਲਦ ਹੀ ਜਲੰਧਰ ਸਿਟੀ ਰੇਲਵੇ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਜਿਸ ਲਈ ਪਹਿਲੇ ਸਟੇਸ਼ਨ ਦੀਆਂ ਪੁਰਾਣੀਆਂ ਇਮਾਰਤਾਂ ਨੂੰ ਢਾਇਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 13-11-2026
ਚੁਗਿੱਟੀ/ ਜੰਡੂਸਿੰਘਾ, 12 ਨਵੰਬਰ (ਨਰਿੰਦਰ ਲਾਗੂ)- ਯਾਤਰੀਆਂ ਲਈ ਲੋੜੀਂਦੀਆਂ ਜ਼ਰੂਰੀ ਮੁਢਲੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਵਲੋਂ ਅੰਮ੍ਰਿਤ ਭਾਰਤ ਸਟੇਸ਼ਨ ਸਕੀਮ ਤਹਿਤ ਜਲਦ ਹੀ ਜਲੰਧਰ ਸਿਟੀ ਰੇਲਵੇ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਜਿਸ ਲਈ ਪਹਿਲੇ ਸਟੇਸ਼ਨ ਦੀਆਂ ਪੁਰਾਣੀਆਂ ਇਮਾਰਤਾਂ ਨੂੰ ਢਾਇਆ ਜਾ ਰਿਹਾ ਹੈ। ਵੀਰਵਾਰ ਨੂੰ ਜਦੋਂ ‘ਅਜੀਤ’ ਦੀ ਟੀਮ ਵਲੋਂ ਰੇਲਵੇ ਸਟੇਸ਼ਨ ‘ਤੇ ਚੱਕਰ ਮਾਰਿਆ ਗਿਆ ਤਾਂ ਕਾਰੀਗਰ ਤੇ ਮਜ਼ਦੂਰ ਇਸ ਕਾਰਜ ’ਚ ਡਟੇ ਹੋਏ ਦਿਖਾਈ ਦਿੱਤੇ। ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਨੇਕਾਂ ਅਧੁਨਿਕ ਸਹੂਲਤਾਂ ਨਾਲ ਭਰਪੂਰ ਹੋਵੇਗਾ ਨਵਾਂ ਸਿਟੀ ਰੇਲਵੇ ਸਟੇਸ਼ਨ। ਜਾਣਕਾਰੀ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਸ਼ਾਨਾਮੱਤੇ ਇਤਿਹਾਸ ਦੇ ਸਾਕਸ਼ੀ ਬਣੇ ਰਹੇ ਜਲੰਧਰ ਸਿਟੀ ਰੇਲਵੇ ‘ ਰੋਜ਼ਾਨਾ ਵੱਡੀ ਗਿਣਤੀ ’ਚ ਯਾਤਰੀ ਆਉਣ ਜਾਣ ਕਰਦੇ ਹਨ। ਦੱਸਿਆ ਜਾ ਰਿਹਾ ਹੈ ਕਿ ਉਕਤ ਸਟੇਸ਼ਨ ਦੀ ਨਵੀਂ ਇਮਾਰਤ ਵਿੱਚ ਯਾਤਰੀਆਂ ਦੇ ਬੈਠਣ ਲਈ ਵੱਡੇ, ਸਾਫ਼ - ਸੁਥਰੇ ਅਤੇ ਏ.ਸੀ. ਵੇਟਿੰਗ ਹਾਲ, ਬਜ਼ੁਰਗਾਂ, ਬੱਚਿਆਂ ਅਤੇ ਦਿਵਿਆਂਗਜਨਾ ਲਈ ਹਰੇਕ ਪਲੇਟਫਾਰਮ ‘ਤੇ ਆਸਾਨੀ ਨਾਲ ਪਹੁੰਚਣ ਲਈ ਨਵੇਂ ਐਸਕੇਲੇਟਰ (ਚੱਲਦੀਆ ਪੌੜੀਆਂ) ਅਤੇ ਲਿਫਟਾਂ ਬਣਾਈਆਂ ਜਾਣਗੀਆਂ। ਇਸ ਦੇ ਨਾਲ -ਨਾਲ ਸਟੇਸ਼ਨ ‘ਤੇ ਇੱਕ ਵਿਸ਼ਾਲ ਛੱਤ/ ਕੋਨ ਕੋਰਸ ਬਣਾਇਆ ਜਾਵੇਗਾ, ਜਿਥੇ ਫੂਡ ਕੋਰਟ, ਛੋਟੀਆਂ ਦੁਕਾਨਾਂ ਅਤੇ ਬੱਚਿਆਂ ਦੇ ਖੇਡਣ ਲਈ ਵਿਸ਼ੇਸ਼ ਥਾਂ ਹੋਵੇਗੀ, ਤਾਂ ਜੋ ਰੇਲਗੱਡੀ ਦੇ ਇੰਤਜ਼ਾਰ ਦੌਰਾਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਜਾਣਕਾਰੀ ਅਨੁਸਾਰ ਅਜੋਕੇ ਰੇਲਵੇ ਸਟੇਸ਼ਨ ‘ਤੇ ਟ੍ਰੈਫਿਕ ਜਾਮ ਦੀ ਸਮੱਸਿਆਂ ਅਕਸਰ ਬਣੀ ਰਹਿੰਦੀ ਹੈ,ਪਰ ਨਵੇਂ ਸਟੇਸ਼ਨ ‘ਤੇ ਯਾਤਰੀਆਂ ਨੂੰ ਇਹ ਦਿਕਤ ਮਹਿਸੂਸ ਨਹੀਂ ਹੋਵੇਗੀ, ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਦੋ- ਪਹੀਆਂ ਅਤੇ ਹੋਰ ਹੋਰ ਵਾਹਨਾਂ ਲਈ ਵੱਖਰੀ ਅਤੇ ਅਧੁਨਿਕ ਮਲਟੀ- ਲੇਵਲ ਪਾਰਕਿੰਗ ਦਾ ਨਿਰਮਾਣ ਕੀਤਾ ਜਾਵੇਗਾ। ਇਸੇ ਤਰ੍ਹਾਂ ਸਟੇਸ਼ਨ ਦੇ ਬਾਹਰ ਆਉਣ -ਜਾਣ ਲਈ ਖੁੱਲੀਆਂ ਸੜਕਾਂ ਬਣਾਉਣ ਲਈ ਪ੍ਰਬੰਧ ਕੀਤੇ ਗਏ ਹਨ। ਇੱਥੇ ਇਹ ਵਰਨਣਯੋਗ ਹੈ ਕਿ ਉਕਤ ਰੇਲਵੇ ਸਟੇਸ਼ਨ ‘ਤੇ ਸਥਿਤ ਥਾਣਾ ਜੀ.ਆਰ.ਪੀ.ਵਾਸਤੇ ਨਵੀਂ ਇਮਾਰਤ ਵੀ ਬਣਾਈ ਜਾਣੀ ਹੈ, ਪੁਲਿਸ ਅਧਿਕਾਰੀਆਂ ਮੁਤਾਬਕ ਹਾਲੇ ਉਹਦੇ ਲਈ ਜਗ੍ਹਾ ਤੈਅ ਨਹੀਂ ਕੀਤੀ ਗਈ। ਜਿਸ ਕਾਰਨ ਫ਼ਿਲਹਾਲ ਜੀ.ਆਰ.ਪੀ.ਥਾਣਾ ਜਲੰਧਰ - ਅੰਮ੍ਰਿਤਸਰ ਮਾਰਗ ‘ਤੇ ਸਥਿਤ ਇੰਡਿਅਨ ਆਇਲ ਡੀਪੂ ਸੁੱਚੀ ਪਿੰਡ ਦੇ ਲਾਗੇ ਤਬਦੀਲ ਕੀਤਾ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਢਿੱਲਵਾਂ ਚੌਕ ’ਤੇ ਟ੍ਰੈਫਿਕ ਲਾਈਟਾਂ ਬੰਦ ਹੋਣ ਕਾਰਨ ਰੋਜ਼ਾਨਾ ਲੱਗ ਰਿਹਾ ਜਾਮ * ਹਾਦਸਿਆਂ ਦਾ ਵੀ ਬਣਿਆ ਖ਼ਦਸ਼ਾ ਅਗਲੀ ਖ਼ਬਰ 21 ਨਵੰਬਰ ਦੇ ਮੁੱਖ ਨਗਰ ਕੀਰਤਨ ਦੇ ਪ੍ਰਬੰਧਾਂ ਸੰਬੰਧੀ ਪ੍ਰਸਾਸ਼ਨ ਅਤੇ ਪ੍ਰਬੰਧਕਾਂ ਦੀ ਮੀਟਿੰਗ
Ad Position 24