ਡੀ. ਏ. ਵੀ. ਕਾਲਜ ਦੇ ਵਿਦਿਆਰਥੀਆਂ ਦਾ ਐੱਨ. ਐੱਸ. ਐੱਸ. ਐਡਵੈਂਚਰ ਕੈਂਪ ਲੱਗਾ
ਜਲੰਧਰ, 12 ਨਵੰਬਰ (ਜਤਿੰਦਰ ਪੰਮੀ)–ਯੁਵਾ ਸੇਵਾਵਾਂ ਵਿਭਾਗ ਪੰਜਾਬ ਵਲੋਂ ਡੀ. ਏ.
ਜਲੰਧਰ, 12 ਨਵੰਬਰ (ਜਤਿੰਦਰ ਪੰਮੀ)–ਯੁਵਾ ਸੇਵਾਵਾਂ ਵਿਭਾਗ ਪੰਜਾਬ ਵਲੋਂ ਡੀ. ਏ. ਵੀ. ਕਾਲਜ ਦੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਵਤਸ ਦੀ ਪ੍ਰੇਰਨਾ ਸਦਕਾ ਕਾਲਜ ਦੇ ਐੱਨ. ਐੱਸ. ਐੱਸ. ਵਿੰਗ ਦੇ ਵਲੰਟੀਅਰਾਂ ਦਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਦੇਹਰੀਆਂ ਵਿੱਚ ਐਡਵੈਂਚਰ ਤੇ ਸਿਖਲਾਈ ਕੈਂਪ ਲਾਇਆ ਗਿਆ। ਕੈਂਪ ਦੌਰਾਨ ਵਲੰਟੀਅਰਾਂ ਨੇ ਟ੍ਰੈਕਿੰਗ ਤੋਂ ਇਲਾਵਾ ਤੈਰਾਕੀ, ਕਿਸ਼ਤੀ ਚਲਾਉਣ ਤੇ ਸਫਾਈ ਆਦਿ ਗਤੀਵਿਧੀਆਂ ’ਚ ਹਿੱਸਾ ਲਿਆ। ਕੈਂਪ ਦੀ ਸਮਾਪਤੀ ਮੌਕੇ ਉਪ ਪ੍ਰਿੰਸੀਪਲ ਪ੍ਰੋ. ਕੁੰਵਰ ਰਾਜੀਵ, ਪ੍ਰੋ. ਸੋਨਿਕਾ ਦਾਨੀਆ, ਪ੍ਰੋ. ਅਸ਼ੋਕ ਕਪੂਰ, ਪ੍ਰੋ. ਮਨੀਸ਼ ਖੰਨਾ, ਕੈਂਪ ਕੋਆਰਡੀਨੇਟਰ ਪ੍ਰੋ. ਸਾਹਿਬ ਸਿੰਘ ਤੇ ਪ੍ਰੋ. ਸਰੂਚੀ ਕਾਟਲਾ ਨੇ ਕੈਂਪ ’ਚ ਹਿੱਸਾ ਲੈਣ ਵਾਲੇ ਵਲੰਟੀਅਰਾਂ ਬੀ-ਕਾਮ ਦੂਜਾ ਸਾਲ ਦੇ ਵਿਦਿਆਰਥੀ ਸ਼ਿਵਮ, ਅਰਸ਼ਦੀਪ ਸਿੰਘ, ਬੀ. ਬੀ. ਏ. ਤੀਜਾ ਸਾਲ ਦੇ ਵਿਦਿਆਰਥੀ ਦਕਸ਼ ਜੈਨ, ਤਮੰਨਿਆ ਪ੍ਰਭਾਕਰ ਤੇ ਰਾਹੁਲ ਕੁਮਾਰ ਨੂੰ ਸਰਟੀਫਿਕੇਟ ਪ੍ਰਦਾਨ ਕੀਤੇ।