14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਕਪੂਰਥਲਾ ਦੀ ਕਮੇਟੀ ਸਰਬਸੰਮਤੀ ਨਾਲ ਚੁਣੀ

ਮਹਿਤਪੁਰ, 14 ਨਵੰਬਰ (ਲਖਵਿੰਦਰ ਸਿੰਘ)- ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ) ਦੀ ਸੂਬਾ ਕਮੇਟੀ ਦੇ ਚੋਣ ਨੋਟੀਫਿਕੇਸ਼ਨ ਅਨੁਸਾਰ ਸਰਕਲ ਕਪੂਰਥਲਾ ਦੀ ਕਮੇਟੀ ਦੀ ਚੋਣ ਵਾਸਤੇ ਸਰਕਲ ਪ੍ਰਧਾਨ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਚੋਣ ਇਜਲਾਸ ਮਹਿਤਪੁਰ ਵਿਖੇ ਕੀਤਾ ਗਿਆ। ਇਸ ਚੋਣ ਇਜਲਾਸ ’ਚ ਸਰਕਲ ਕਪੂਰਥਲਾ ਅਧੀਨ ਆਉਂਦੇ ਮੰਡਲਾਂ, ਉੱਪ ਮੰਡਲਾਂ ਦੇ ਡੈਲੀਗੇਟਾਂ, ਮੈਂਬਰਾਂ ਅਤੇ ਸਰਗਰਮ ਸਾਥੀਆਂ ਨੇ ਅਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸਾਥੀਆਂ ਨੇ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 15-11-2026
ਮਹਿਤਪੁਰ, 14 ਨਵੰਬਰ (ਲਖਵਿੰਦਰ ਸਿੰਘ)- ਟੈਕਨੀਕਲ ਸਰਵਿਸਜ਼ ਯੂਨੀਅਨ (ਰਜਿ) ਦੀ ਸੂਬਾ ਕਮੇਟੀ ਦੇ ਚੋਣ ਨੋਟੀਫਿਕੇਸ਼ਨ ਅਨੁਸਾਰ ਸਰਕਲ ਕਪੂਰਥਲਾ ਦੀ ਕਮੇਟੀ ਦੀ ਚੋਣ ਵਾਸਤੇ ਸਰਕਲ ਪ੍ਰਧਾਨ ਸੰਜੀਵ ਕੁਮਾਰ ਦੀ ਪ੍ਰਧਾਨਗੀ ਹੇਠ ਚੋਣ ਇਜਲਾਸ ਮਹਿਤਪੁਰ ਵਿਖੇ ਕੀਤਾ ਗਿਆ। ਇਸ ਚੋਣ ਇਜਲਾਸ ’ਚ ਸਰਕਲ ਕਪੂਰਥਲਾ ਅਧੀਨ ਆਉਂਦੇ ਮੰਡਲਾਂ, ਉੱਪ ਮੰਡਲਾਂ ਦੇ ਡੈਲੀਗੇਟਾਂ, ਮੈਂਬਰਾਂ ਅਤੇ ਸਰਗਰਮ ਸਾਥੀਆਂ ਨੇ ਅਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਦੇ ਸਾਥੀਆਂ ਨੇ ਭਾਗ ਲਿਆ। ਚੋਣ ਇਜਲਾਸ ਦੌਰਾਨ ਪਿਛਲੇ ਅਰਸੇ ਦੌਰਾਨ ਕੀਤੇ ਗਏ ਸੰਘਰਸ਼ ਅਤੇ ਸਰਗਰਮੀਆਂ ਦਾ ਲੇਖਾ ਜੋਖਾ ਕਰਦੀ ਹੋਈ ਕਾਰਗੁਜ਼ਾਰੀ ਰਿਪੋਰਟ ਪੇਸ਼ ਕੀਤੀ ਅਤੇ ਫੰਡਾਂ ਬਾਰੇ ਵਿੱਤ ਰਿਪੋਰਟ ਪੇਸ਼ ਕੀਤੀ ਗਈ। ਚੋਣ ਇਜਲਾਸ ਦੀ ਨਿਗਰਾਨ ਕਮੇਟੀ ਵਜੋਂ ਸੂਬਾ ਪ੍ਰਧਾਨ ਕ੍ਰਿਸ਼ਨ ਸਿੰਘ ਔਲਖ ਅਤੇ ਸੂਬਾ ਦਫਤਰੀ ਸਕੱਤਰ ਮਲਕੀਅਤ ਸਿੰਘ ਸੈਂਸਰਾ ਨੇ ਜਿੰਮਵਾਰੀ ਨਿਭਾਈ। ਇਜਲਾਸ ਦੌਰਾਨ ਬਿਜਲੀ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਦੀ ਪੂਰਤੀ ਵਾਸਤੇ ਆਉਣ ਵਾਲੇ ਸਮੇਂ ’ਚ ਸੰਘਰਸ਼ ਨੂੰ ਹੋਰ ਤੇਜ ਕਰਨ ’ ਤੇ ਵਿਚਾਰ ਕੀਤੀ ਗਈ। ਪੇਸ਼ ਕੀਤੀਆਂ ਗਈਆਂ ਦੋਵੇਂ ਰਿਪੋਰਟਾਂ ਤੇ ਭਰਵੀਂ ਬਹਿਸ ਮਗਰੋਂ ਸਮੁੱਚੇ ਇਜਲਾਸ ਵਲੋਂ ਦੋਵਾਂ ਰਿਪੋਰਟਾਂ ਨੂੰ ਸਰਬਸੰਮਤੀ ਨਾਲ਼ ਪਾਸ ਕੀਤਾ ਗਿਆ। ਇਸ ਉਪਰੰਤ ਪੁਰਾਣੀ ਕਮੇਟੀ ਭੰਗ ਕਰਕੇ ਨਵੀਂ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ’ਚ ਪ੍ਰਧਾਨ ਸੰਜੀਵ ਕੁਮਾਰ ਖੀਵਾ, ਮੀਤ ਪ੍ਰਧਾਨ ਅਮਨਦੀਪ ਸਿੰਘ, ਸਕੱਤਰ ਰੁਪਿੰਦਰਜੀਤ ਸਿੰਘ, ਸਹਾਇਕ ਸਕੱਤਰ ਅਵਰਿੰਦਰ ਸਿੰਘ ਅਤੇ ਖਜਾਨਚੀ ਰਮਨ ਕੁਮਾਰ ਚੁਣੇ ਗਏ।
Ad Position 22
No active advertisement
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਵਲੋਂ ਫਿਲੌਰ ਤੋਂ ਹਰਜੋਤ ਕੌਰ ਲੋਹਟੀਆਂ ਨੂੰ ਟਿਕਟ ਮਿਲਣ ’ਤੇ ਵਰਕਰਾਂ ਵਿਚ ਭਾਰੀ ਉਤਸ਼ਾਹ ਅਗਲੀ ਖ਼ਬਰ ਸਰਕਾਰ ਮੀਨਾਰ- ਏ -ਬੇਗਮਪੁਰਾ ਦੇ ਮੁੱਖ ਪ੍ਰਵੇਸ਼ ਦੁਆਰ ’ਤੇ ‘ਹਰਿ’ ਦੇ ਚਿੰਨ੍ਹ ਵਾਲਾ ਨਿਸ਼ਾਨ ਸਥਾਪਿਤ ਕਰਵਾਏ- ਮਹਿਮੀ, ਬ...
Ad Position 24