16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਸ੍ਰੀ ਹਰਿਨਾਮ ਸੰਕੀਰਤਨ ਭਵਨ ਸ਼ਾਹਕੋਟ ਵਿਖੇ 51 ਦਿਨ ਦਾ ‘ਅਖੰਡ ਮਹਾਂਸੰਕੀਰਤਨ’ ਆਰੰਭ

ਸ਼ਾਹਕੋਟ, 16 ਨਵੰਬਰ (ਸੁਖਦੀਪ ਸਿੰਘ)- ਸ੍ਰੀ ਹਰਿਨਾਮ ਸੰਕੀਰਤਨ ਮੰਡਲੀ, ਸ਼ਾਹਕੋਟ ਵਲੋਂ ਸਾਲਾਨਾ ਸੰਮੇਲਨ ਦੇ ਸੰਬੰਧ ਵਿਚ 51 ਦਿਨ ਦਾ ਅਖੰਡ ਮਹਾਂਸੰਕੀਰਤਨ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਮੰਗਲਾਚਰਣ ਤੋਂ ਬਾਅਦ ਅਖੰਡ ਮਹਾਂਸੰਕੀਰਤਨ ਦੀ ਸ਼ੁਰੂਆਤ ਹੋਈ।

Ad Position 21
No active advertisement
ਅਜੀਤ ਡੈਸਕ 17-11-2026
ਸ਼ਾਹਕੋਟ, 16 ਨਵੰਬਰ (ਸੁਖਦੀਪ ਸਿੰਘ)- ਸ੍ਰੀ ਹਰਿਨਾਮ ਸੰਕੀਰਤਨ ਮੰਡਲੀ, ਸ਼ਾਹਕੋਟ ਵਲੋਂ ਸਾਲਾਨਾ ਸੰਮੇਲਨ ਦੇ ਸੰਬੰਧ ਵਿਚ 51 ਦਿਨ ਦਾ ਅਖੰਡ ਮਹਾਂਸੰਕੀਰਤਨ ਸ਼ਰਧਾ ਤੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ। ਮੰਗਲਾਚਰਣ ਤੋਂ ਬਾਅਦ ਅਖੰਡ ਮਹਾਂਸੰਕੀਰਤਨ ਦੀ ਸ਼ੁਰੂਆਤ ਹੋਈ। ਇਸ ਮੌਕੇ ਮੰਦਿਰ ਨੂੰ ਸੁੰਦਰ ਰੌਸ਼ਨੀਆਂ ਤੇ ਫੁੱਲਾਂ ਨਾਲ ਸਜਾਇਆ ਗਿਆ। ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਦੇ ਪ੍ਰਧਾਨ ਸਤੀਸ਼ ਭਾਰਦਵਾਜ, ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਤਰਸੇਮ ਅਗਰਵਾਲ, ਰਾਮਦਾਸ ਮਿੱਤਲ, ਸੁਰੇਸ਼ ਗੋਸਾਈਂ ਤੇ ਰਮੇਸ਼ ਕੁਮਾਰ ਨੇ ਦੱਸਿਆ ਕਿ ਇਹ ਸਮਾਗਮ ਸ੍ਰੀ ਸ੍ਰੀ 108 ਬੀਤਰਾਗ ਪਰਮ ਹੰਸ ਬ੍ਰਹਮਲੀਨ ਸ੍ਰੀ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਤੇ ਆਨੰਦ ਕੰਦ ਬਾਂਕੇ ਬਿਹਾਰੀ ਜੀ ਦੀ ਅਪਾਰ ਕਿਰਪਾ ਨਾਲ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਹ ਅਖੰਡ ਮਹਾਂਸੰਕੀਰਤਨ 4 ਜਨਵਰੀ 2027 ਤੱਕ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਰੋਜਾਨਾ ਸਵੇਰੇ-ਸ਼ਾਮ 7:50 ਵਜੇ ਆਰਤੀ ਹੋਵੇਗੀ। ਇਸ ਮਹਾਂ ਸੰਕੀਰਤਨ ਵਿਚ ਸ੍ਰੀ ਹਰਿਨਾਮ ਸੰਕੀਰਤਨ ਮੰਡਲੀ ਬਹਾਦਰਪੁਰ ਹੁਸ਼ਿਆਰਪੁਰ, ਕਪੂਰਥਲਾ, ਜਗਾਧਰੀ ਸਿਵਲ ਲਾਈਨ, ਜਗਾਧਰੀ ਵਰਕਸ਼ਾਪ, ਜਗਾਧਰੀ ਹਨੂੰਮਾਨ ਗੇਟ ਤੇ ਅਨੰਦਪੁਰ ਸਾਹਿਬ ਤੋਂ ਮੰਡਲੀਆਂ ਪਹੁੰਚ ਰਹੀਆਂ ਹਨ। 4 ਜਨਵਰੀ ਨੂੰ ਸਵੇਰੇ 11:15 ਵਜੇ ਅਖੰਡ ਸੰਕੀਰਤਨ ਦਾ ਵਿਸ਼ਰਾਮ ਹੋਵੇਗਾ, ਉਪਰੰਤ ਭਜਨ ਸੰਕੀਰਤਨ, ਮੰਗਲਾਚਰਣ, ਸਤੁਤੀ, ਭੋਗ ਤੇ ਦੁਪਹਿਰ 12:30 ਵਜੇ ਆਰਤੀ ਹੋਵੇਗੀ। ਆਰਤੀ ਤੋਂ ਬਾਅਦ ਵਿਸ਼ਾਲ ਭੰਡਾਰਾ ਲਗਾਇਆ ਜਾਵੇਗਾ। ਇਸ 51 ਦਿਨ ਦੇ ਅਖੰਡ ਮਹਾਂਸੰਕੀਰਤਨ ਲਈ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਹੈ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਸੀਆਂ ਵਿਖੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਚੰਨੀ ਵੱਲੋਂ ‘ਜਵਾਨੀ ਸੰਭਾਲ ਸਾਈਕਲ ਯਾਤਰਾ’ ਪੰਜਾਬ ਦੀ ਜਵਾਨੀ ਬਚਾਉਣ ਦੀ ਲੜਾਈ ਹੈ- ਬਜਾਜ
Ad Position 24