12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਪੰਜਾਬ ਵੀਲ੍ਹ ਚੇਅਰ ਕਿ੍ਕਟ ਟੀਮ 'ਚ ਨਵੇਂ ਖਿਡਾਰੀਆਂ ਲਈ ਟਰਾਇਲ ਕਰਵਾਏ

Ad Position 21
repet_subhas-goyals [Copy P29]
ਅਜੀਤ ਡੈਸਕ 28-01-2026
ਸ੍ਰੀ ਮੁਕਤਸਰ ਸਾਹਿਬ, 27 ਜਨਵਰੀ (ਹਰਮਹਿੰਦਰ ਪਾਲ)-ਸ਼ੇਰ ਏ ਪੰਜਾਬ ਵੀਲ੍ਹ ਚੇਅਰ ਸਪੋਰਟਸ ਸੁਸਾਇਟੀ ਪੰਜਾਬ ਦੇ ਪ੍ਰਧਾਨ ਤੇ ਇੰਟਰਨੈਸ਼ਨਲ ਖਿਡਾਰੀ ਨਿਰਮਲ ਸਿੰਘ ਢਿੱਲੋਂ, ਮੀਤ ਪ੍ਰਧਾਨ ਵਿੱਕੀ ਗੋਲਣਾ, ਮੁੱਖ ਸਕੱਤਰ ਜਗਜੀਤ ਸਿੰਘ ਰਾਮਗੜ੍ਹੀਆ, ਸਹਾਇਕ ਖ਼ਜ਼ਾਨਚੀ ਹਰਦੀਪ ਸਿੰਘ ਅਤੇ ਸਾਰੇ ਨੈਸ਼ਨਲ ਖਿਡਾਰੀਆਂ ਦੀ ਨਿਗਰਾਨੀ ਹੇਠ ਪੰਜਾਬ ਵੀਲ੍ਹ ਚੇਅਰ ਕਿ੍ਕਟ ਟੀਮ ਵਿਚ ਨਵੇਂ ਖਿਡਾਰੀਆਂ ਲਈ ਵੀਲ੍ਹ ਚੇਅਰ ਕਿ੍ਕਟ ਟਰਾਇਲ ਕਰਵਾਏ, ਜਿਸ ਵਿਚ ਨਵੇਂ ਖਿਡਾਰੀਆਂ ਨੂੰ ਆਪਣੇ ਹੁਨਰ ਅਤੇ ਜ਼ੌਹਰ ਦਿਖਾਣ ਦਾ ਮੌਕਾ ਮਿਲਿਆ | ਇਸ ਦੌਰਾਨ ਕੁਲਵੰਤ ਸਿੰਘ, ਲਖਵੀਰ ਸਿੰਘ, ਬਲਕਰਨ ਸਿੰਘ, ਅੰਗਰੇਜ਼ ਸਿੰਘ ਸਾਰੇ ਨੈਸ਼ਨਲ ਖਿਡਾਰੀਆ ਨੇ ਵਿਸ਼ੇਸ਼ ਰੂਪ ਵਿਚ ਮੌਜੂਦ ਰਹਿ ਕੇ ਟਰਾਇਲ ਦੇਣ ਆਏ ਖਿਡਾਰੀਆਂ ਨੂੰ ਪੂਰਨ ਤੌਰ 'ਤੇ ਸਹਿਯੋਗ ਦਿੱਤਾ | ਇਸ ਟਰਾਇਲ ਵਿਚ ਖ਼ਜ਼ਾਨਚੀ ਤੇ ਨੈਸ਼ਨਲ ਖਿਡਾਰੀ ਰਾਜਾ ਕਿ੍ਸ਼ਨ ਅਤੇ ਸਹਾਇਕ ਤੇ ਨੈਸ਼ਨਲ ਸਕੱਤਰ ਰਵਿੰਦਰ ਸਿੰਘ ਗਿੱਲ ਅਤੇ ਸਲਾਹਕਾਰ ਕੁਲਦੀਪ ਸਿੰਘ ਕੁਝ ਜ਼ਰੂਰੀ ਕਾਰਨਾਂ ਕਰਕੇ ਪਹੁੰਣ ਤੋਂ ਅਸਮਰਥ ਰਹੇ | ਪ੍ਰਧਾਨ ਨਿਰਮਲ ਸਿੰਘ ਢਿੱਲੋਂ ਨੇ ਵੀਲ੍ਹ ਚੇਅਰ ਕਿ੍ਕਟ ਦੇ ਟਰਾਇਲ ਲਈ ਸਹਿਯੋਗ ਦੇਣ ਲਈ ਪੰਜਾਬ ਕਿ੍ਕਟ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਦੇ ਗਰਾਊਾਡ ਦੇ ਸੈਕਟਰੀ ਸ੍ਰੀ ਬੱਤਰਾ, ਸ੍ਰੀ ਵਿਜੈ, ਗਰਾਊਾਡ ਸਟਾਫ਼ ਸਤਪਾਲ ਸਿੰਘ, ਬਸੰਤ ਸਿੰਘ ਦਾ ਵਿਸ਼ੇਸ਼ ਰੂਪ ਵਿਚ ਧੰਨਵਾਦ ਕੀਤਾ ਅਤੇ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਵੀ ਪੈਰਾ ਖਿਰਾਡੀਆਂ ਨੂੰ ਬਣਦਾ ਮਾਣ-ਸਨਮਾਨ ਦੇਣ ਦੀ ਅਪੀਲ ਕੀਤੀ | ਇਸ ਤੋਂ ਇਲਾਵਾ ਨੈਸ਼ਨਲ ਤੇ ਇੰਟਰਨੈਸ਼ਨਲ ਖੇਡ ਪ੍ਰੇਮੀਆਂ ਨੂੰ ਦਿਵਿਆਂਗ ਪੈਰਾ ਖਿਡਾਰੀਆਂ ਦੇ ਖੇਡ ਮੁਕਾਬਲੇ ਕਰਵਾਉਣ ਲਈ ਸਹਿਯੋਗ ਦੇਣ ਲਈ ਬੇਨਤੀ ਕੀਤੀ | ਇਸ ਟਰਾਇਲ ਵਿਚ ਅੰਗਰੇਜ਼ ਬਰਾੜ, ਅਜੈ ਕੁਮਾਰ, ਜਰਨੈਲਪ੍ਰੀਤ ਸਿੰਘ, ਦਿਲਜੀਤ ਸਿੰਘ, ਸੁਖਵਿੰਦਰ ਸਿੰਘ, ਬਿੰਦਰ (ਕਾਲਾ) ਆਦਿ ਖਿਡਾਰੀਆਂ ਨੂੰ ਪੰਜਾਬ ਵੀਲ੍ਹ ਚੇਅਰ ਕਿ੍ਕਟ ਟੀਮ ਲਈ ਚੁਣਿਆ, ਜਿਨ੍ਹਾਂ ਨੂੰ ਅੱਗੇ ਅਭਿਆਸ ਕਰਵਾਇਆ ਜਾਵੇਗਾ ਅਤੇ ਉਸੇ ਆਧਾਰ 'ਤੇ ਆਉਣ ਵਾਲੇ ਪੰਜਾਬ ਦੇ ਟੂਰਨਾਮੈਂਟਾਂ ਵਿਚ ਖੇਡਣ ਦਾ ਮੌਕਾ ਦਿੱਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਗਿੱਦੜਬਾਹਾ ਵਿਖੇ ਗਣਤੰਤਰ ਦਿਵਸ ਸਮਾਗਮ ਤੋਂ ਆਮ ਲੋਕਾਂ ਨੇ ਬਣਾਈ ਰੱਖੀ ਦੂਰੀ ਅਗਲੀ ਖ਼ਬਰ ਸ੍ਰੀ ਮੁਕਤਸਰ ਸਾਹਿਬ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ
Ad Position 24