08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਗੁਰਿੰਦਰ ਬਰਾੜ ਵਿਧਾਇਕ ਦਾ ਸਨਮਾਨ

Ad Position 21
No active advertisement
ਅਜੀਤ ਡੈਸਕ 01-02-2026
ਫ਼ਰੀਦਕੋਟ, 31 ਜਨਵਰੀ (ਹਰਮਿੰਦਰ ਸਿੰਘ ਮਿੰਦਾ)-ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜਨ ਵੈਲਫ਼ੇਅਰ ਕਲੱਬ ਫ਼ਰੀਦਕੋਟ ਵਿਖੇ ਗੁਰਿੰਦਰ ਬਰਾੜ ਵਿਧਾਇਕ ਕੈਲਗਰੀ ਨਾਰਥ ਈਸਟ ਸਟੇਟ ਅਲਬਰਟਾ (ਕੈਨੇਡਾ) ਦਾ ਕਲੱਬ 'ਚ ਆਉਣ 'ਤੇ ਨਿੱਘਾ ਸਵਾਗਤ ਕੀਤਾ ਗਿਆ | ਸਮਾਗਮ ਦੇ ਸ਼ੁਰੂਆਤ ਵਿਚ ਗੁਰਿੰਦਰ ਬਰਾੜ ਦਾ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਮੰਚ ਸੰਚਾਲਨ ਰਾਜਾ ਰਵਿੰਦਰ ਸਿੰਘ ਸੇਵਾ ਮੁਕਤ ਨਾਇਬ ਤਹਿਸੀਲਦਾਰ ਨੇ ਕੀਤਾ | ਪ੍ਰਧਾਨ ਅਸ਼ੋਕ ਚਾਵਲਾ ਨੇ ਜੀ ਆਇਆਂ ਨੂੰ ਆਖਿਆ | ਇਸ ਮੌਕੇ ਸਰਬਰਿੰਦਰ ਸਿੰਘ ਬੇਦੀ, ਮੁਖਤਿਆਰ ਸਿੰਘ ਵੰਗੜ, ਕਰਨਲ ਬਲਬੀਰ ਸਿੰਘ ਸਰਾਂ, ਬਲਬੀਰ ਸਿੰਘ ਸਰਾਂ, ਹਰਮੀਤ ਸਿੰਘ ਕੰਗ, ਬਲਵੰਤ ਰਾਏ ਗੱਖੜ, ਵਿਦਿਆ ਰਤਨ ਦੇਵਗਨ, ਅਸ਼ਵਨੀ ਮੋਂਗਾ ਆਦਿ ਨੇ ਵੀ ਵਿਚਾਰ ਪ੍ਰਗਟ ਕੀਤੇ | ਅੰਤ ਵਿਚ ਡਾ. ਐਚ.ਪੀ.ਐਸ ਸੰਧੂ ਨੇ ਸਾਰੇ ਆਏ ਹੋਏ ਮੈਂਬਰਾਂ ਤੇ ਗੁਰਿੰਦਰ ਬਰਾੜ ਵਿਧਾਇਕ ਦਾ ਕਲੱਬ ਵਿਖੇ ਪਹੁੰਚਣ 'ਤੇ ਧੰਨਵਾਦ ਕੀਤਾ | ਕਲੱਬ ਪ੍ਰਧਾਨ ਅਸ਼ੋਕ ਚਾਵਲਾ ਨੇ ਕਲੱਬ ਵਲੋਂ ਗੁਰਿੰਦਰ ਬਰਾੜ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਜਸਵੀਰ ਸਿੰਘ, ਇੰਜ: ਅਜਮੇਰ ਸਿੰਘ ਚੌਹਾਨ, ਇੰਜ: ਜੀਤ ਸਿੰਘ, ਗੁਰਮੀਤ ਸਿੰਘ ਬਰਾੜ, ਗੋਬਿੰਦ ਰਾਮ, ਨਰਿੰਦਰ ਸਿੰਘ ਏ.ਆਰ, ਸਵਰਨ ਸਿੰਘ ਵੰਗੜ, ਗੁਰਬਚਨ ਸਿੰਘ ਬਰਾੜ, ਜਗਜੀਤ ਪਾਲ, ਪਰਮਜੀਤ ਸਿੰਘ ਸਰਾਂ, ਅਮਰਜੀਤ ਸਿੰਘ ਸੇਖੋਂ, ਗੁਰਮੀਤ ਸਿੰਘ ਢਿੱਲੋਂ, ਬਲਦੇਵ ਸਿੰਘ ਮਾਨ, ਟੇਕ ਚੰਦ, ਰਾਜਪਾਲ ਬਜਾਜ , ਮਨਜੀਤਇੰਦਰ ਸਿੰਘ ਵਾਲੀਆ, ਡਾ.ਸੁਰਿੰਦਰ ਚੌਧਰੀ ,ਇੰਜ ਵਜਿੰਦਰ ਵਿਨਾਇਕ ਅਤੇ ਮੁਹੇਸ਼ ਕੁਮਾਰ ਤਾਇਲ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨ ਗੁਰਰਾਜ ਸਿੰਘ ਵਿਰਕ ਦੀ ਲਿਖੀ ਪੁਸਤਕ 'ਕਿੰਨੂ ਦਾ ਰੋਜ਼ਨਾਮਚਾ' ਦੀ ਘੁੰਡ ਚੁਕਾਈ ਅਗਲੀ ਖ਼ਬਰ ਨਵਦੀਪ ਸਿੰਘ ਬੱਬੂ ਬਰਾੜ ਨੇ ਹਾਕੀ ਖਿਡਾਰੀਆਂ ਨਾਲ ਕੀਤੀ ਜਾਣ ਪਛਾਣ
Ad Position 24