09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਤਿੰਨ ਦਿਨਾ 'ਬਨੀ ਕੈਂਪ' ਸਫ਼ਲਤਾ ਪੂਰਵਕ ਸਮਾਪਤ

Ad Position 21
No active advertisement
ਅਜੀਤ ਡੈਸਕ 01-02-2026
ਫ਼ਰੀਦਕੋਟ, 31 ਜਨਵਰੀ (ਜਸਵੰਤ ਸਿੰਘ ਪੁਰਬਾ)-ਮੇਜਰ ਅਜੈਬ ਸਿੰਘ ਕਾਨਵੈਂਟ ਸਕੂਲ ਜਿਊਣਵਾਲਾ ਦੇ ਉਪ ਪਿ੍ੰਸੀਪਲ ਟੀ.ਕੇ ਬਰਾੜ ਦੀ ਅਗਵਾਈ ਹੇਠ ਨੈਸ਼ਨਲ ਐਜੂਕੇਸ਼ਨ ਪੋਲਿਸੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰੀ-ਪ੍ਰਾਈਮਰੀ ਵਿਭਾਗ ਦੇ 103 ਵਿਦਿਆਰਥੀਆਂ ਨੇ ਤੀਜੇ ਤਿੰਨ ਦਿਨਾਂ 'ਬਨੀ ਕੈਂਪ' ਵਿਚ ਉਤਸਾਹ ਪੂਰਵਕ ਹਿੱਸਾ ਲਿਆ, ਜੋ ਸਕਾਊਟ ਅਤੇ ਗਾਈਡ ਪ੍ਰੋਗਰਾਮ ਦਾ ਪਹਿਲਾ ਪੜਾਅ ਹੈ | ਇਸ ਮੌਕੇ ਬਨੀ ਮਾਂ ਕੁਮੁਦ ਗਰਗ ਲੋਅਰ ਅਤੇ ਅਪਰ ਪ੍ਰਾਇਮਰੀ ਵਿੰਗ ਅਕਾਦਮਿਕ ਕੋਆਰਡੀਨੇਟਰ ਅਤੇ ਮੀਨੂ ਖੁਰਾਨਾ ਸਹਿ ਪਾਠਕ੍ਰਮ ਗਤੀਵਿਧੀਆਂ ਕੋਆਰਡੀਨੇਟਰ ਅਤੇ ਪੂਰਾ ਸਟਾਫ ਮੌਜੂਦ ਰਿਹਾ | ਜੋਸ਼ ਅਤੇ ਉਤਸਾਹ ਨਾਲ ਭਰੇ ਮਾਹੌਲ ਵਿਚ ਤਿੰਨ ਤੋਂ ਛੇ ਸਾਲ ਦੀ ਉਮਰ ਦੇ ਬੱਚਿਆਂ ਨੇ ਤਨ ਮਨ ਨਾਲ ਰਚੇ ਹੋਏ ਵਿੱਦਿਅਕ ਅਨੁਭਵਾਂ ਵਿਚ ਹਿੱਸਾ ਲਿਆ | ਛੋਟੇ ਵਿਦਿਆਰਥੀਆਂ ਨੇ ਆਪਣੀਆਂ ਰਚਨਾਤਮਕ ਕਲਾਵਾਂ ਨੂੰ ਪ੍ਰਦਰਸ਼ਿਤ ਕੀਤਾ | ਕੈਂਪ ਦੌਰਾਨ ਬੱਚਿਆਂ ਨੂੰ ਹਮੇਸ਼ਾ ਹੱਸਣ, ਰੱਬ ਨਾਲ ਪਿਆਰ ਕਰਨ, ਕੁਦਰਤ ਨਾਲ ਜੁੜੇ ਰਹਿਣ ਅਤੇ ਹੋਰਾਂ ਨਾਲ ਮਿਲ ਜੁਲ ਕੇ ਜਿਊਣ ਦੀ ਪ੍ਰੇਰਨਾ ਦਿੱਤੀ | ਬੱਚਿਆਂ ਵਿਚ ਸਵੈ ਨਿਰਭਰਤਾ, ਸਿਰਜਨਾਤਮਕਤਾ ਅਤੇ ਸਮਾਜਿਕ ਮੇਲ ਮਿਲਾਪ ਨੂੰ ਵਧਾਉਣ ਲਈ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ | ਟੀ.ਕੇ. ਬਰਾੜ ਨੇ ਬੱਚਿਆਂ ਨੂੰ ਆਤਮ ਨਿਰਭਰਤਾ ਅਤੇ ਜ਼ਿੰਮੇਵਾਰੀ ਦੇ ਮਹੱਤਵ ਬਾਰੇ ਜਾਣਕਾਰੀ ਦਿੱਤੀ | ਕੈਂਪ ਦੀ ਸਮਾਪਤੀ ਤੀਜੇ ਦਿਨ ਭਰਪੂਰ ਮਨੋਰੰਜਕ ਗਤੀਵਿਧੀਆਂ ਨਾਲ ਹੋਈ | ਸਰਟੀਫ਼ਿਕੇਟ ਵੰਡ ਸਮਾਰੋਹ ਦੇ ਨਾਲ ਵਿਦਿਆਰਥੀਆਂ ਦੀ ਭਾਗੀਦਾਰੀ ਦਾ ਜਸ਼ਨ ਮਨਾਇਆ ਗਿਆ |
Ad Position 22
No active advertisement
ਪਿਛਲੀ ਖ਼ਬਰ 104 ਸਾਲਾ ਸਾਬਕਾ ਵਿਦਿਆਰਥੀ ਸਹੀਰਾਮ ਬਿਸ਼ਨੋਈ ਦਾ ਸਨਮਾਨ ਅਗਲੀ ਖ਼ਬਰ ਪ੍ਰੈੱਸ ਟਰੱਸਟ ਕੋਟਕਪੂਰਾ ਦੀ ਵਿਸ਼ੇਸ਼ ਇਕੱਤਰਤਾ ਹੋਈ
Ad Position 24