23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮਲੋਟ ਵਿਖੇ ਕਿਸ਼ਤਾਂ 'ਚ ਬਣ ਰਹੇ ਜੀ.ਟੀ. ਰੋਡ ਡਿਵਾਈਡਰ ਦੀ ਹੁਣ ਪੂਰਾ ਬਣਨ ਦੀ ਆਸ ਬੱਝੀ

Ad Position 21
No active advertisement
ਅਜੀਤ ਡੈਸਕ 03-03-2026
ਮਲੋਟ, 2 ਮਾਰਚ (ਅਜਮੇਰ ਸਿੰਘ ਬਰਾੜ)-ਮਲੋਟ 'ਚੋਂ ਗੁਜ਼ਰਦੇ ਕੌਮੀ ਸ਼ਾਹ ਮਾਰਗ ਜੋ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਚਹੁੰ ਮਾਰਗੀ ਬਣਾ ਦਿੱਤਾ ਗਿਆ ਸੀ ਤੇ ਉਸ ਦੇ ਵਿਚਕਾਰ ਡਿਵਾਈਡਰ ਬਣਾਇਆ ਗਿਆ ਸੀ, ਨੂੰ ਹੁਣ ਨਗਰ ਕੌਂਸਲ ਮਲੋਟ ਵਲੋਂ ਗਰਿੱਲਾਂ ਪੁੱਟ ਕੇ ਉਸ ਦੇ ਵਿਚਾਲੇ ਮਜ਼ਬੂਤ ਦੀਵਾਰ ਬਣਾਈ ਜਾ ਰਹੀ ਹੈ | ਦਾਨੇਵਾਲਾ ਚੌਂਕ ਤੋਂ ਬਠਿੰਡਾ ਚੌਂਕ ਤੱਕ ਜਿਸ ਦੀ ਲੰਬਾਈ ਤਿੰਨ ਕਿੱਲੋਮੀਟਰ ਦੇ ਲਗਭਗ ਹੈ, 'ਤੇ 2 ਕਰੋੜ ਰੁਪਏ ਅਨੁਮਾਨਤ ਖ਼ਰਚਾ ਆਵੇਗਾ | ਕਿਸ਼ਤਾਂ 'ਚ ਬਣ ਰਿਹਾ ਇਹ ਡਿਵਾਈਡਰ ਕੁ ਸਾਲ ਪਹਿਲਾਂ ਜਦ ਪੰਜਾਬ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਸਨ, ਤਾਂ ਇਹ ਇੰਦਰਾ ਰੋਡ ਦੇ ਸਾਹਮਣੇ ਤੋਂ ਲੈ ਕੇ ਦਵਿੰਦਰ ਰੋਡ ਕੱਟ ਤੱਕ ਇਕ ਕਿੱਲੋਮੀਟਰ ਤੋਂ ਵੀ ਘੱਟ ਲੰਬਾਈ ਵਾਲਾ ਬਣਾ ਦਿੱਤਾ ਗਿਆ ਸੀ ਤੇ ਹੁਣ ਜਦ ਫ਼ਿਰ ਜਦੋਂ ਨਗਰ ਕੌਂਸਲ ਦੀਆਂ ਚੋਣਾਂ ਦਾ ਬਿਗਲ ਵਜਾ ਦਿੱਤਾ ਗਿਆ ਸੀ, ਤਾਂ ਇਹ ਡਿਵਾਈਡਰ ਫ਼ਿਰ ਬਣਨਾ ਸ਼ੁਰੂ ਹੋ ਗਿਆ ਸੀ | ਇਸ ਵਾਰੀ ਇਹ ਡਿਵਾਈਡਰ ਬੱਸ ਅੱਡਾ ਤੋਂ ਸ਼ੁਰੂ ਹੋ ਕੇ ਦਵਿੰਦਰਾ ਰੋਡ ਵਾਲੇ ਚੌਂਕ ਤੱਕ ਬਣਨਾ ਸ਼ੁਰੂ ਕੀਤਾ ਗਿਆ ਸੀ, ਪਰ ਪਿਛਲੇ ਦਿਨੀਂ ਇਹ ਡਿਵਾਈਡਰ ਦਾ ਕੰਮ ਰੋਕ ਦਿੱਤਾ ਗਿਆ, ਜਿਸ ਦਾ ਕਾਰਨ ਫ਼ੰਡ ਨਾ ਹੋਣਾ ਬਾਰੇ ਪਤਾ ਲੱਗਿਆ, ਪਰ ਹੁਣ ਫ਼ੰਡ ਆਉਣ ਕਰਕੇ ਇਸ ਦਾ ਕੰਮ ਦੁਬਾਰਾ ਸ਼ੁਰੂ ਕਰ ਦਿੱਤਾ ਗਿਆ ਹੈ | ਪੁਲ ਤੋਂ ਪਾਰ ਵਾਲੇ ਇਲਾਕੇੇ ਨਾਲ ਮਤਰੇਈ ਮਾਂ ਵਾਲਾ ਸਲੂਕ ਸਮਝਿਆ ਜਾਂਦਾ ਰਿਹਾ ਹੈ, ਪਰ ਇਸ ਵਾਰ ਇਹ ਡਿਵਾਈਡਰ ਇਸ ਚੱਲ ਰਹੇ ਦਵਿੰਦਰਾ ਰੋਡ ਕੱਟ ਤੱਕ ਬਣਨ ਉਪਰੰਤ ਇਹ ਡਿਵਾਈਡਰ ਹੁਣ ਦਾਨੇਵਾਲਾ ਚੌਂਕ ਤੋਂ ਹੀ ਬਣਨਾ ਸ਼ੁਰੂ ਹੋਣ ਬਾਰੇ ਪਤਾ ਲੱਗਾ ਹੈ | ਜ਼ਿਕਰਯੋਗ ਹੈ ਕਿ ਮਲੋਟ 'ਚ ਨਗਰ ਪਾਲਿਕਾ ਦੇ ਅਹੁਦੇਦਾਰ ਕਾਂਗਰਸ ਪਾਰਟੀ ਨਾਲ ਸੰਬੰਧਿਤ ਹਨ, ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਦੀ ਗਿਣਤੀ ਵੀ ਕਾਫ਼ੀ ਹੈ, ਪਰ ਪੰਜਾਬ 'ਚ ਰਾਜਭਾਗ ਆਮ ਆਦਮੀ ਪਾਰਟੀ ਦਾ ਹੈ | ਮਲੋਟ ਦੀ ਵਿਧਾਇਕਾ ਤੇ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਹਨ ਨੇ ਹੁਣ ਫ਼ਿਰ ਦੁਬਾਰਾ ਫ਼ੰਡ ਜਾਰੀ ਕੀਤੇ ਹਨ ਤੇ ਇਸ ਡਿਵਾਈਡਰ ਦਾ ਕੰਮ ਚੱਲਿਆ ਹੈ, ਜਿਸ ਕਰਕੇ ਇਸ ਦੇ ਪੂਰਾ ਹੋਣ ਦੀ ਵੀ ਸੰਭਾਵਨਾ ਜਿਤਾਈ ਜਾ ਰਹੀ ਹੈ | ਲੋਕਾਂ ਦੀ ਵੀ ਮੰਗ ਹੈ ਕਿ ਇਹ ਡਿਵਾਈਡਰ ਦਾਨੇਵਾਲਾ ਚੌਂਕ ਤੋਂ ਲੈ ਕੇ ਬਠਿੰਡਾ ਚੌਂਕ ਤੱਕ ਪੂਰਾ ਬਣਾਇਆ ਜਾਵੇ ਤਾਂ ਜੋ ਜਿੱਥੇ ਸ਼ਹਿਰ ਦੀ ਦਿੱਖ ਵਿਚ ਸੁੰਦਰਤਾ ਵਿਚ ਵਾਧਾ ਹੋਵੇਗਾ, ਉੱਥੇ ਆਵਾਜਾਈ ਵਿਚ ਵੀ ਸੌਖ ਹੋਵੇਗੀ, ਕਿਉਂਕਿ ਲੋਹੇ ਦੀ ਗਰਿੱਲ ਕਰਕੇ ਕਾਫ਼ੀ ਸੜਕ ਹਾਦਸੇ ਵਾਪਰੇ, ਜੋ ਹੁਣ ਘਟਣ ਦੀ ਸੰਭਾਵਨਾ ਹੈ |
Ad Position 22
No active advertisement
ਪਿਛਲੀ ਖ਼ਬਰ ਅਧਿਆਪਕਾਂ ਵਲੋਂ ਹਲਕਾ ਵਿਧਾਇਕ ਦੇ ਘਰ ਅੱਗੇ ਪ੍ਰਦਰਸ਼ਨ ਅਗਲੀ ਖ਼ਬਰ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ
Ad Position 24