23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮਹਾਰਾਜਾ ਰਣਜੀਤ ਸਿੰਘ ਦੀਆਂ ਯਾਦਾਂ ਨੂੰ ਪੁਨਰ ਸੁਰਜੀਤ ਕਰਨ ਸੰਬੰਧੀ ਮੀਟਿੰਗ

Ad Position 21
No active advertisement
ਅਜੀਤ ਡੈਸਕ 03-03-2026
ਸ੍ਰੀ ਮੁਕਤਸਰ ਸਾਹਿਬ, 2 ਮਾਰਚ (ਰਣਜੀਤ ਸਿੰਘ ਢਿੱਲੋਂ)-ਮਹਾਰਾਜਾ ਰਣਜੀਤ ਸਿੰਘ ਮੈਮੋਰੀਅਲ ਸੰਸਥਾ ਵਲੋਂ ਮਹਾਰਾਜਾ ਰਣਜੀਤ ਸਿੰਘ ਦੁਆਰਾ 1 ਮਾਰਚ 1807 ਨੂੰ ਸ੍ਰੀ ਮੁਕਤਸਰ ਸਾਹਿਬ ਦੇ ਦਰਬਾਰ ਸਾਹਿਬ ਤੇ ਪਰਿਕਰਮਾ ਦੀ ਸ਼ੁਰੂ ਕੀਤੀ ਗਈ ਸੇਵਾ ਦੇ ਸੰਬੰਧ 'ਚ ਯਾਦ ਨੂੰ ਤਾਜ਼ਾ ਕਰਦੇ ਹੋਏ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ | ਇਸ ਵਿਰਾਸਤ ਨੂੰ ਸੰਭਾਲਣ ਲਈ ਅਰਦਾਸ ਕੀਤੀ ਗਈ | ਉਪਰੰਤ ਸ੍ਰੀ ਦਰਬਾਰ ਸਾਹਿਬ ਦੀ ਮੀਟਿੰਗ ਹਾਲ ਵਿਚ ਸ਼ਹਿਰ ਦੀਆਂ ਵੱਖ-ਵੱਖ ਰਾਜਨੀਤਿਕ ਤੇ ਸਮਾਜਿਕ ਸ਼ਖ਼ਸੀਅਤਾਂ ਵਲੋਂ ਮੀਟਿੰਗ ਕੀਤੀ ਗਈ | ਇਸ ਮੌਕੇ ਪ੍ਰਬੰਧਕ ਗੁਰਮੀਤ ਸਿੰਘ ਭੁੱਟੀਵਾਲਾ ਸੇਵਾ ਮੁਕਤ ਪੀ.ਏ. ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਹਾਰਾਜਾ ਰਣਜੀਤ ਸਿੰਘ ਵਲੋਂ ਮਹਾਨ ਜਰਨੈਲ ਹਰੀ ਸਿੰਘ ਨਲੂਆ ਤੇ ਦੀਵਾਨ ਮੋਹਕਮ ਚੰਦ ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਭੇਜ ਕੇ ਸ੍ਰੀ ਦਰਬਾਰ ਸਾਹਿਬ ਦੀ ਸੇਵਾ ਕਰਵਾਈ ਤੇ ਰੱਖਿਆ ਲਈ ਇਕ ਕਿਲਾ ਬਣਵਾਇਆ, ਰਾਮਬਾੜਾ ਤੇ ਕੋਟਲਾ ਬਾਜ਼ਾਰ ਵੀ ਬਣਵਾਇਆ | ਇਸ ਦਾ ਵੇਰਵਾ ਗਜ਼ਟੀਅਰ ਵਿਚ ਵੀ ਦਰਜ ਹੈ | ਮੀਟਿੰਗ 'ਚ ਸਮੂਹ ਹਾਜ਼ਰੀਨ ਨੇ ਯਾਦਗਾਰਾਂ ਦੀ ਸਥਾਪਤੀ ਲਈ ਤੇ ਹਰ ਵਰ੍ਹੇ 1 ਮਾਰਚ ਨੂੰ ਯਾਦਗਾਰੀ ਦਿਵਸ ਮਨਾਉਣ ਲਈ ਸਹਿਮਤੀ ਦਿੱਤੀ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਵਿਰਾਸਤੀ ਕਾਰਜ ਨੂੰ ਅੱਗੇ ਤੋਰਨ ਲਈ ਸੰਸਥਾ ਤੇ ਪਤਵੰਤੇ ਵਿਅਕਤੀਆਂ ਵਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਹੈ, ਉਹ ਬਹੁਤ ਸ਼ਲਾਘਾਯੋਗ ਹੈ | ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀਆਂ ਸ੍ਰੀ ਮੁਕਤਸਰ ਸਾਹਿਬ ਨਾਲ ਜੁੜੀਆਂ ਯਾਦਾਂ ਨੂੰ ਵਿਰਾਸਤ ਦੇ ਰੂਪ ਵਿਚ ਸੰਭਾਲਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪੁਰਾਤਨ ਵਿਰਾਸਤ ਨੂੰ ਸੰਭਾਲ ਕੇ ਜਾਣੂ ਕਰਵਾਉਣਾ ਚੰਗਾ ਉਦਮ ਹੈ | ਇਸ ਕਾਰਜ ਲਈ ਉਹ ਪੂਰਾ ਬਣਦਾ ਯੋਗਦਾਨ ਪਾਉਣਗੇ | ਇਸ ਮੌਕੇ ਗੁਰਚਰਨ ਸਿੰਘ ਸੰਧੂ ਸਾਬਕਾ ਡੀ.ਟੀ.ਓ., ਰਾਜਬਲਵਿੰਦਰ ਸਿੰਘ ਮਰਾੜ੍ਹ ਸਾਬਕਾ ਐੱਸ.ਪੀ., ਜਗਜੀਤ ਸਿੰਘ ਹਨੀ ਫ਼ੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਵੀ ਆਪਣੇ ਵਿਚਾਰ ਪੇਸ਼ ਕਰਦਿਆਂ ਇਸ ਨੂੰ ਚੰਗਾ ਕਦਮ ਦੱਸਿਆ | ਸੇਵਾ ਮੁਕਤ ਪਿ੍ੰਸੀਪਲ ਜਸਵੰਤ ਸਿੰਘ ਬਰਾੜ ਨੇ ਕਿਹਾ ਕਿ ਪੁਰਾਤਨ ਵਿਰਸੇ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ | ਮੀਟਿੰਗ ਵਿਚ ਗੋਬਿੰਦ ਸਿੰਘ ਦਾਬੜਾ, ਕਾਲਾ ਸਿੰਘ ਬੇਦੀ, ਮਨਮੋਹਨ ਸਿੰਘ ਕਾਲੜਾ, ਮਾਸਟਰ ਜਸਪਾਲ ਸਿੰਘ, ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ ਨਗਰ ਕੌਂਸਲ, ਬਲਵਿੰਦਰ ਸਿੰਘ ਮਿੰਕਲ ਬਜਾਜ, ਰਾਜ ਕੁਮਾਰ ਮੇਲੂ ਭਟੇਜਾ, ਭੰਵਰ ਲਾਲ ਸ਼ਰਮਾ, ਭਿੰਦਰ ਸ਼ਰਮਾ, ਬਲਵੰਤ ਸਿੰਘ ਅਟਵਾਲ, ਸਰਬਜੀਤ ਸਿੰਘ ਦਰਦੀ, ਮੋਹਕਮ ਸਿੰਘ ਸੰਧੂ, ਗੁਰਸੇਵਕ ਸਿੰਘ ਰੋੜਾਂਵਾਲਾ, ਰਾਜਵੀਰ ਸਿੰਘ ਬਿੱਟਾ ਗਿੱਲ ਕੌਂਸਲਰ, ਕੁਲਦੀਪ ਸਿੰਘ ਬਰਾੜ, ਗੁਰਪਾਲ ਸਿੰਘ ਪਾਲੀ, ਮਾਸਟਰ ਪਰਮਜੀਤ ਸਿੰਘ, ਸਾਬਕਾ ਸਰਪੰਚ ਜਗਸੀਰ ਸਿੰਘ ਸੰਗੂਧੌਣ, ਮਾਸਟਰ ਗੁਰਵਿੰਦਰ ਸਿੰਘ ਕੋਠੇ ਰਣ ਸਿੰਘ ਵਾਲੇ, ਸੇਵਾ ਮੁਕਤ ਪਟਵਾਰੀ ਅਵਤਾਰ ਸਿੰਘ, ਬਲਜੀਤ ਸਿੰਘ ਭੁੱਟੀਵਾਲਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਿਮਿਟ ਕਾਲਜ ਵਿਖੇ ਰਾਸ਼ਟਰੀ ਸਾਇੰਸ ਦਿਵਸ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਨਾਨਕ ਨਿਵਾਸ ਵਿਖੇ ਹੋਲੇ ਮਹੱਲੇ ਸੰਬੰਧੀ ਨਗਰ ਕੀਰਤਨ ਕੱਲ੍ਹ
Ad Position 24