23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਵਿਧਾਇਕ ਕਾਕਾ ਬਰਾੜ ਵਲੋਂ ਬਰਕੰਦੀ ਰੋਡ 'ਤੇ ਸਿਵਲ ਹਸਪਤਾਲ ਰੋਡ ਦਾ ਨਿਰਮਾਣ ਕਾਰਜ ਸ਼ੁਰੂ

Ad Position 21
No active advertisement
ਅਜੀਤ ਡੈਸਕ 03-03-2026
ਸ੍ਰੀ ਮੁਕਤਸਰ ਸਾਹਿਬ, 2 ਮਾਰਚ (ਰਣਜੀਤ ਸਿੰਘ ਢਿੱਲੋਂ)-ਪਿਛਲੇ ਲੰਬੇ ਸਮੇਂ ਤੋਂ ਖ਼ਸਤਾ ਹਾਲਤ ਦੀ ਕਗਾਰ 'ਤੇ ਪੁੱਜੀਆਂ ਸ਼ਹਿਰ ਦੀਆਂ ਮੇਨ ਸੜਕਾਂ ਸਰਕਾਰੀ ਹਸਪਤਾਲ ਨੂੰ ਜਾਣ ਵਾਲੇ ਰਸਤੇ 'ਤੇ ਪਿੰਡ ਬਰਕੰਦੀ ਨੂੰ ਜਾਣ ਵਾਲੇ ਰਸਤੇ ਨੂੰ ਨਵੇਂ ਸਿਰਿਓਾ ਬਣਾਉਣ ਦਾ ਕਾਰਜ ਆਮ ਆਦਮੀ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਤੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਵਲੋਂ ਸ਼ੁਰੂ ਕਰਵਾਇਆ ਗਿਆ | ਉਪਰੰਤ ਬਰਕੰਦੀ ਰੋਡ ਵਿਖੇ ਭਰਵੀਂ ਮੀਟਿੰਗ ਕੀਤੀ ਗਈ, ਜਿਸ ਵਿਚ ਮੁਹੱਲਾ ਵਾਸੀਆਂ ਵਲੋਂ ਵੱਡੀ ਗਿਣਤੀ 'ਚ ਭਾਗ ਲਿਆ ਗਿਆ | ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਵਿਧਾਇਕ ਕਾਕਾ ਬਰਾੜ ਨੇ ਕਿਹਾ ਕਿ ਉਹ ਸ਼ਹਿਰ ਤੇ ਪਿੰਡਾਂ ਦੇ ਵਿਕਾਸ ਲਈ ਹਮੇਸ਼ਾ ਤਿਆਰ ਹਨ ਤੇ ਲੋਕਾਂ ਦੀ ਸੇਵਾ ਕਰਨਾ ਉਨ੍ਹਾਂ ਦਾ ਫ਼ਰਜ਼ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਰਕਾਰੀ ਹਸਪਤਾਲ ਨੂੰ ਜਾਂਦੀ ਸੜਕ 'ਤੇ ਪਹਿਲਾਂ ਸੀਵਰੇਜ ਦੀ ਸਮੱਸਿਆ ਦਾ ਹੱਲ ਕੀਤਾ ਗਿਆ ਤੇ ਹੁਣ ਸੜਕ ਐੱਮ.ਡੀ.ਐੱਫ਼. ਗ੍ਰਾਂਟ ਵਿਚੋਂ ਬਣਾਈ ਜਾ ਰਹੀ ਹੈ | ਇਸ ਤੋਂ ਇਲਾਵਾ ਬਰਕੰਦੀ ਰੋਡ 'ਤੇ ਵੀ ਹਸਪਤਾਲ ਤੋਂ ਇਲਾਵਾ ਸਕੂਲ ਤੇ ਕਾਲਜ ਹਨ | ਉਨ੍ਹਾਂ ਕਿਹਾ ਕਿ ਇਹ ਇਕਮਾਤਰ ਸੜਕ ਹੈ, ਜੋ ਬਾਈਪਾਸ ਤੋਂ ਸਿੱਧੀ ਸ਼ਹਿਰ 'ਚ ਆਉਂਦੀ ਹੈ ਤੇ ਇਸ ਦੀ ਹਾਲਤ ਬਹੁਤ ਜਿਆਦਾ ਖ਼ਸਤਾ ਸੀ, ਜਿਸ ਨੂੰ ਬਣਾਉਣ ਲਈ ਸੂਬਾ ਸਰਕਾਰ ਤੋਂ ਐੱਮ.ਡੀ.ਐੱਫ਼. ਗ੍ਰਾਂਟ ਵਿਚੋਂ ਫ਼ੰਡ ਲੈ ਕੇ ਸ਼ੁਰੂ ਕਰਵਾਇਆ ਗਿਆ ਹੈ | ਇਸ ਦੌਰਾਨ ਅਵਤਾਰ ਮੁਕਤਸਰੀ, ਮਾਸਟਰ ਦਿਲਬਾਗ ਸਿੰਘ ਤੇ ਇਕਬਾਲ ਸਿੰਘ ਬਰਾੜ ਵਲੋਂ ਵੀ ਸੰਬੋਧਨ ਕੀਤਾ ਗਿਆ | ਇਸ ਮੌਕੇ ਯਾਦਵਿੰਦਰ ਸਿੰਘ ਬਾਵਾ ਲਾਲੀ, ਕੌਂਸਲਰ ਜਗਮੀਤ ਸਿੰਘ ਜੱਗਾ, ਸੰਤ ਸਿੰਘ ਬਰਾੜ, ਪ੍ਰਦੀਪ ਸਿੰਘ ਵਾਲੀਆ, ਨਿਸ਼ਾਨ ਸਿੰਘ ਸਾਬਕਾ ਐੱਮ.ਡੀ. ਮਾਰਕਫ਼ੈੱਡ, ਜਗਜੀਤ ਸਿੰਘ ਗਿੱਲ, ਮਾਸਟਰ ਬਲਜਿੰਦਰ ਸਿੰਘ, ਮਾਸਟਰ ਹਰਬੰਸ ਸਿੰਘ, ਬਲਦੇਵ ਸਿੰਘ ਛੋਟੇਪੁਰ, ਸੁਰਿੰਦਰ ਸਿੰਘ ਭਾਗਸਰੀਆ, ਰਾਜਬੰਸ ਸਿੰਘ ਮਾਂਗਟਕੇਰ, ਗੁਰਪਿੰਦਰ ਸਿੰਘ ਸ਼ੈਲੀ, ਰਾਜਿੰਦਰ ਸਿੰਘ, ਲੱਕੀ ਮਾਨ, ਗੁਰਬਾਜ ਸਿੰਘ ਮਾਨ, ਚੰਦ ਸਿੰਘ ਗਿੱਲ, ਦਿਆਲ ਚੰਦ ਸਾਬਕਾ ਜੇ.ਈ., ਅਜੈ ਭੱਲਾ, ਸੁਰਿੰਦਰ ਸ਼ਰਮਾ, ਅੰਗਰੇਜ਼ ਸਿੰਘ ਜ਼ਿਲ੍ਹਾ ਪ੍ਰਧਾਨ ਬੀ.ਸੀ. ਵਿੰਗ, ਰਾਜਾ ਸਿੰਘ ਸੂਰੇਵਾਲਾ, ਸੋਨੂੰ ਸਿੰਘ, ਉਪਕਾਰ ਸਿੰਘ, ਗੁਰਮੀਤ ਸਿਘ, ਗੁਰਜੀਤ ਸਿੰਘ, ਈ.ਓ. ਵਰੁਣ ਸਹੋਤਾ, ਜੇ.ਈ. ਵਿਜੈ ਸ਼ਰਮਾ, ਸੰਤ ਰਾਮ ਖਿੱਚੀ, ਰਾਮ ਸਿੰਘ ਪੱਪੀ ਸਾਬਕਾ ਐੱਮ.ਸੀ., ਕਾਲਾ ਮਾਨ, ਕਾਲਾ ਸਿੰਘ ਬੇਦੀ, ਵਾਈਸ ਮੀਡੀਆ ਇੰਚਾਰਜ ਜੈ ਚੰਦ ਭੰਡਾਰੀ, ਜਗਦੀਪ ਸਿੰਘ ਢਿੱਲੋਂ, ਜੀਤ ਸਿੰਘ ਸੰਧੂ, ਗੁਰਬਿੰਦਰ ਸਿੰਘ ਮਾਂਗਟ, ਬੱਗੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੂਦਾ ਗੋਲੀਆਂ ਸਮੇਤ 2 ਕਾਬੂ ਅਗਲੀ ਖ਼ਬਰ ਮਿਮਿਟ ਕਾਲਜ ਵਿਖੇ ਰਾਸ਼ਟਰੀ ਸਾਇੰਸ ਦਿਵਸ ਮਨਾਇਆ
Ad Position 24