ਮਲੋਟ, 2 ਮਾਰਚ (ਪਾਟਿਲ, ਅਜਮੇਰ ਸਿੰਘ ਬਰਾੜ)-ਮਲੋਟ ਵਿਖੇ ਪੰਜ ਰੋਜ਼ਾ ਪੰਜਾਬ ਜੂਨੀਅਰ ਐਂਡ ਯੂਥ ਵੋਮੈਨ ਬਾਕਸਿੰਗ ਚੈਂਪੀਅਨਸ਼ਿਪ ਦੌਰਾਨ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ 'ਚ ਪੰਜਾਬ ਭਰ ਤੋਂ 300 ਦੇ ਕਰੀਬ ਖਿਡਾਰਣਾਂ ਭਾਗ ਲੈ ਰਹੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਹੈ ਕਿ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਜਾਵੇ | ਕੈਬਨਿਟ ਮੰਤਰੀ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਖੇਡਾਂ ਨੂੰ ਹੋਰ ਪ੍ਰਫ਼ੁੱਲਿਤ ਕਰਨ ਲਈ ਜਿੱਥੇ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ, ਉੱਥੇ ਨਵੇਂ ਕੋਚ ਭਰਤੀ ਕੀਤੇ ਜਾਣਗੇ | ਇਸ ਮੌਕੇ ਵੱਖ-ਵੱਖ ਜ਼ਿਲਿ੍ਹਆਂ ਦੇ ਕੋਚਾਂ ਤੋਂ ਇਲਾਵਾ ਜਗਤਾਰ ਸਿੰਘ, ਕੌਸਲਰ ਹਰਮੇਲ ਸਿੰਘ ਸੰਧੂ, ਜਸਮੇਲ ਸਿੰਘ ਸੰਧੂ, ਲਵ ਬੱਤਰਾ, ਸਾਬਕਾ ਕੌਂਸਲਰ ਸੁਰਮੁੱਖ ਸਿੰਘ, ਵਿਕਰਾਂਤ ਖੁਰਾਣਾ, ਗੁਰਅਵਤਾਰ ਸਿੰਘ, ਪੀ.ਏ. ਅਰਸ਼ ਸਿੱਧੂ, ਪੀ.ਏ. ਛਿੰਦਰਪਾਲ ਸਿੰਘ ਹਾਜ਼ਰ ਸਨ |