23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਪੁਲਿਸ ਨੇ ਟਰੈਕਟਰ ਚਾਲਕਾਂ ਨੂੰ ਟ੍ਰੈਫ਼ਿਕ ਨਿਯਮਾਂ ਬਾਰੇ ਜਾਣਕਾਰੀ ਦਿੱਤੀ

Ad Position 21
No active advertisement
ਅਜੀਤ ਡੈਸਕ 03-03-2026
ਗਿੱਦੜਬਾਹਾ, 2 ਮਾਰਚ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਪੁਲਿਸ ਵਲੋਂ ਇੱਟਾਂ ਦੀ ਢੋਆ-ਢੁਆਈ ਕਰ ਰਹੇ ਟਰੈਕਟਰ ਚਾਲਕਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ | ਜਾਣਕਾਰੀ ਅਨੁਸਾਰ ਭੱਠਿਆਂ 'ਤੇ ਇੱਟਾਂ ਦੀ ਢੋਆ-ਢੁਆਈ ਕਰਨ ਲਈ ਅਕਸਰ ਹੀ ਟਰੈਕਟਰਾਂ ਦੀ ਵਰਤੋਂ ਕੀਤੀ ਜਾਂਦੀ ਹੈ | ਅਜਿਹੇ ਟਰੈਕਟਰ ਪੁਰਾਣੇ ਮਾਡਲ ਤੇ ਟਰਾਲੀਆਂ ਦੀ ਜ਼ਿਆਦਾਤਰ ਖ਼ਸਤਾ ਹਾਲਤ ਹੁੰਦੀ ਹੈ | ਦੇਖਣ 'ਚ ਆਇਆ ਹੈ ਕਿ ਟਰੈਕਟਰਾਂ ਤੇ ਟਰਾਲੀਆਂ 'ਤੇ ਕੋਈ ਰਜਿਸਟ੍ਰੇਸ਼ਨ ਨੰਬਰ ਹੀ ਨਹੀਂ ਲਿਖਿਆ ਜਾਂਦਾ | ਗਿੱਦੜਬਾਹਾ ਥਾਣੇ ਦੇ ਮੁਖੀ ਹਰਗੋਬਿੰਦ ਸਿੰਘ ਮਾਨ ਤੇ ਟ੍ਰੈਫ਼ਿਕ ਇੰਚਾਰਜ ਹਰਭਗਵਾਨ ਸਿੰਘ ਵਲੋਂ ਭੱਠਿਆਂ ਤੋਂ ਇੱਟਾਂ ਦੀ ਢੋਆ-ਢੁਆਈ ਕਰ ਰਹੇ ਟਰੈਕਟਰ ਚਾਲਕਾਂ ਨਾਲ ਮੀਟਿੰਗ ਕੀਤੀ | ਇਸ ਮੌਕੇ ਉਨ੍ਹਾਂ ਰੋਜ਼ਾਨਾ ਹੀ ਸੜਕਾਂ 'ਤੇ ਵਾਪਰ ਰਹੇ ਹਾਦਸਿਆਂ ਬਾਰੇ ਜਾਣੂ ਕਰਵਾਉਂਦਿਆਂ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਗਏ |
ਹਰਗੋਬਿੰਦ ਸਿੰਘ ਮਾਨ ਨੇ ਕਿਹਾ ਕਿ ਟਰੈਕਟਰਾਂ ਦੇ ਅੱਗੇ ਤੇ ਟਰਾਲੀਆਂ ਦੇ ਪਿੱਛੇ ਰਜਿਸਟ੍ਰੇਸ਼ਨ ਨੰਬਰ ਲਿਖੇ ਜਾਣ | ਇੱਟਾਂ ਦੀਆਂ ਭਰੀਆਂ ਟਰਾਲੀਆਂ ਨੂੰ ਤਰਪਾਲ ਨਾਲ ਢਕਿਆ ਹੋਣਾ ਜ਼ਰੂਰੀ ਹੈ | ਇਸ ਮੌਕੇ ਪੁਲਿਸ ਨੇ ਪੇਂਟਰ ਨੂੰ ਬੁਲਾ ਕੇ ਟਰਾਲੀਆਂ ਦੇ ਪਿੱਛੇ ਰੰਗ ਕਰਵਾਇਆ ਗਿਆ ਤੇ ਰਿਫ਼ਲੈਕਟਰ ਵੀ ਲਗਾਏ ਗਏ | ਇਸ ਮੌਕੇ ਸਮੂਹ ਟ੍ਰੈਫ਼ਿਕ ਪੁਲਿਸ ਦੇ ਕਰਮਚਾਰੀ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਹੋਲਿਕਾ ਪੂਜਨ ਕਰਵਾਇਆ ਅਗਲੀ ਖ਼ਬਰ ਪਰਮੇਸ਼ਰ ਦੁਆਰ ਗੁਰਮਤਿ ਪ੍ਰਚਾਰ ਸੇਵਾ ਦਲ ਵਲੋਂ ਕੈਬਨਿਟ ਮੰਤਰੀ ਦਾ ਸਨਮਾਨ
Ad Position 24