22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਮਲੋਟ ਵਿਖੇ ਸੂਬਾ ਪੱਧਰੀ ਲੜਕੀਆਂ ਦੀ ਬਾਕਸਿੰਗ ਚੈਂਪੀਅਨਸ਼ਿਪ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 03-03-2026
• ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਖਿਡਾਰਨਾਂ ਨੂੰ ਦਿੱਤਾ ਹੌਂਸਲਾ
ਮਲੋਟ, 2 ਮਾਰਚ (ਪਾਟਿਲ)-ਮਲੋਟ ਦੇ ਖੇਡ ਸਟੇਡੀਅਮ 'ਚ ਅੱਜ ਪਹਿਲੀ ਵਾਰ ਸੂਬਾ ਪੱਧਰੀ ਲੜਕੀਆਂ ਦੀ ਬਾਕਸਿੰਗ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਦੀ ਸ਼ੁਰੂਆਤ ਪੰਜਾਬ ਦੀ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਵਲੋਂ ਕੀਤੀ ਗਈ |ਚੈਂਪੀਅਨਸ਼ਿਪ 'ਚ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਈਆਂ ਬਾਕਸਿੰਗ ਖਿਡਾਰਣਾਂ ਸ਼ਿਰਕਤ ਕਰਕੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੀਆਂ | ਇਸ ਮੌਕੇ ਕੈਬਨਿਟ ਮੰਤਰੀ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਲੋਟ ਵਿਚ ਪਹਿਲੀ ਵਾਰ ਸੂਬਾ ਪੱਧਰੀ ਦੀ ਚੈਂਪੀਅਨਸ਼ਪਿ ਹੋਣਾ ਸ਼ਹਿਰ ਲਈ ਮਾਣ ਦੀ ਗੱਲ ਹੈ | ਪਿੰਡਾਂ ਦੇ ਗਰਾਊਾਡਾਂ ਨੂੰ ਵਿਕਸਿਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਵਲ ਪ੍ਰੇਰਿਤ ਕੀਤਾ ਜਾ ਰਿਹਾ ਹੈ |
ਖਿਡਾਰੀਆਂ ਨੂੰ ਹੁਣ ਸਰਕਾਰੀ ਨੌਕਰੀਆਂ ਅਤੇ ਮਾਣ-ਸਨਮਾਨ ਮਿਲ ਰਿਹਾ ਹੈ, ਜਿਸ ਨਾਲ ਨਵੀਂ ਪੀੜ੍ਹੀ ਦਾ ਖੇਡਾਂ ਵਲ ਰੁਝਾਨ ਵਧਿਆ ਹੈ | ਡਾ. ਬਲਜੀਤ ਕੌਰ ਨੇ ਭਰੋਸਾ ਦਿਵਾਇਆ ਕਿ ਮਲੋਟ ਦੇ ਖੇਡ ਮੈਦਾਨ ਵਿਚ ਜਿਹੜੀਆਂ ਵੀ ਕਮੀਆਂ ਹਨ, ਉਨ੍ਹਾਂ ਨੂੰ ਜਲਦ ਦੂਰ ਕੀਤਾ ਜਾਵੇਗਾ ਅਤੇ ਖਿਡਾਰੀਆਂ ਲਈ ਸੁਰੱਖਿਆ ਤੇ ਹੋਰ ਸਹੂਲਤਾਂ ਯਕੀਨੀ ਬਣਾਈਆਂ ਜਾਣਗੀਆਂ | ਇਸ ਮੌਕੇ ਕੋਚਾਂ ਤੇ ਪ੍ਰਬੰਧਕਾਂ ਦਾ ਵੀ ਧੰਨਵਾਦ ਕੀਤਾ ਗਿਆ, ਜਿਨ੍ਹਾਂ ਦੀ ਮਿਹਨਤ ਨਾਲ ਇਹ ਚੈਂਪੀਅਨਸ਼ਿਪ ਸੰਭਵ ਹੋ ਸਕੀ | ਇਸ ਮੌਕੇ ਕੈਬਨਿਟ ਮੰਤਰੀ ਦੇ ਨਿੱਜੀ ਸਹਾਇਕ ਅਰਸ਼ਦੀਪ ਸਿੰਘ ਸਿੱਧੂ ਸਮੇਤ ਹੋਰ ਪਾਰਟੀ ਵਰਕਰ ਅਤੇ ਪਿੰਡ ਅਤੇ ਸ਼ਹਿਰ ਦੇ ਪਤਵੰਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕਿਸਾਨੀ ਨੂੰ ਖ਼ੁਸ਼ਹਾਲ ਕਰਨ 'ਚ ਸੁਸਾਇਟੀਆਂ ਦਾ ਅਹਿਮ ਯੋਗਦਾਨ-ਵਿਧਾਇਕ ਕਾਕਾ ਬਰਾੜ ਅਗਲੀ ਖ਼ਬਰ ਅਧਿਆਪਕ ਹਰਜਿੰਦਰ ਸਿੰਘ ਬਰਾੜ ਨੂੰ ਵਿਦਾਇਗੀ ਪਾਰਟੀ
Ad Position 24