ਜੈਤੋ, 3 ਮਾਰਚ (ਗੁਰਚਰਨ ਸਿੰਘ ਗਾਬੜੀਆ)-ਯੂਨੀਵਰਸਿਟੀ ਕਾਲਜ ਜੈਤੋ ਦਾ ਸਾਲਾਨਾ ਖੇਡ ਸਮਾਗਮ 2026 ਸਥਾਨਕ ਖੇਡ ਸਟੇਡੀਅਮ ਵਿਖੇ ਕਰਵਾਇਆ ਗਿਆ | ਜਿਸ 'ਚ ਵੱਖ-ਵੱਖ ਅਥਲੈਟਿਕਸ ਮੁਕਾਬਲੇ ਕਰਵਾਏ ਗਏ | ਸਮਾਗਮ ਦੇ ਮੁੱਖ ਮਹਿਮਾਨ ਡਾ. ਸਤਨਾਮ ਸਿੰਘ ਮੁਖੀ ਫ਼ਿਜ਼ੀਕਲ ਐਜੂਕੇਸ਼ਨ ਵਿਭਾਗ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਸਨ | ਜਦਕਿ ਵਿਸ਼ੇਸ਼ ਮਹਿਮਾਨਾਂ 'ਚ ਅਥਲੈਟਿਕ ਕੋਚ ਦਵਿੰਦਰ ਬਾਬੂ, ਗੰਗਸਰ ਸਪੋਰਟਸ ਕਲੱਬ ਜੈਤੋ ਦੇ ਸਰਪ੍ਰਸਤ ਜਸਵਿੰਦਰ ਸਿੰਘ ਬਰਾੜ ਯੂ.ਐਸ.ਏ., ਵਿੱਤ ਸਕੱਤਰ ਅਮਰੀਕ ਸਿੰਘ ਤੇ ਪ੍ਰੋ. ਹਰਪ੍ਰੀਤ ਸਿੰਘ ਹਾਜ਼ਰ ਹੋਏ | ਸਮਾਗਮ 'ਚ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਵਲੋਂ ਕਾਲਜ ਦਾ ਝੰਡਾ ਫ਼ਹਿਰਾਇਆ ਗਿਆ | ਮਸ਼ਾਲ ਦੀ ਰਸਮ ਤੇ ਖਿਡਾਰੀਆਂ ਵਲੋਂ ਖੇਡ ਭਾਵਨਾ ਦਾ ਸਤਿਕਾਰ ਕਰਦੇ ਹੋਏ ਖੇਡਾਂ 'ਚ ਭਾਗ ਲੈਣ ਦੀ ਸਹੁੰ ਚੁੱਕੀ | ਮਹਿਮਾਨਾਂ ਨੂੰ ਜੀ ਆਇਆਂ ਨੂੰ ਕਹਿਣ ਦੀ ਰਸਮ ਅਦਾ ਕਰਦਿਆਂ ਕਾਲਜ ਇੰਚਾਰਜ ਡਾ. ਸਮਰਾਟ ਖੰਨਾ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਅਥਲੈਟਿਕ ਈਵੈਂਟਸ 'ਚ ਭਾਗ ਲੈਣ ਦਾ ਸੁਨੇਹਾ ਦਿੱਤਾ | ਸਮਾਗਮ ਦੇ ਕਨਵੀਨਰ ਇੰਜੀ: ਅਰਸ਼ਦੀਪ ਬਰਾੜ ਅਤੇ ਕੋ-ਕਨਵੀਨਰ ਡਾ. ਨਵਪ੍ਰੀਤ ਸਿੰਘ ਸੰਧੂ ਸਨ | ਈਵੈਂਟਸ ਸਮੇਂ ਖ਼ੂਬਸੂਰਤ ਤੇ ਆਨੰਦਮਈ ਕਮੈਂਟਰੀ ਪੰਜਾਬੀ ਵਿਭਾਗ ਦੇ ਪ੍ਰੋ. ਰੁਪਿੰਦਰਪਾਲ ਸਿੰਘ ਧਰਮਸੋਤ ਅਤੇ ਡਾ. ਗੁਰਬਿੰਦਰ ਕÏਰ ਬਰਾੜ ਨੇ ਕੀਤੀ | ਸਹਿਯੋਗੀ ਪ੍ਰੋਫ਼ੈਸਰ ਸਾਹਿਬਾਨ 'ਚ ਡਾ. ਸੁਭਾਸ਼ ਚੰਦਰ, ਡਾ. ਰਾਜੀਵ ਕਪੂਰ, ਲਲਿਤ ਗਰਗ, ਅਭਿਤ ਜਿੰਦਲ, ਸੁਸ਼ਮਾ, ਸੰਗੀਤਾ ਸ਼ਰਮਾ, ਜਗਸੀਰ ਸਿੰਘ ਗਿੱਲ, ਅਮਨਦੀਪ ਸਿੰਘ, ਵਿਸ਼ਾਲ ਸਿੰਗਲਾ, ਡਾ. ਲਖਵਿੰਦਰ ਸਿੰਘ, ਰੀਨੂੰ, ਪਿੰਕੀ, ਸੁਮਨ, ਡਾ. ਰਮਨਦੀਪ ਕÏਰ, ਡਾ. ਜਸਵਿੰਦਰ ਕÏਰ, ਜਸ਼ਨਪ੍ਰੀਤ ਕÏਰ, ਮਹਿੰਦਰ ਕÏਰ, ਕਮਲਦੀਪ ਕÏਰ, ਸੀਮਾ ਦੇਵੀ, ਸ਼ੀਤਲ ਰਾਣੀ, ਰਿਪਨਦੀਪ, ਰਮਨਪ੍ਰੀਤ ਕÏਰ, ਈਸ਼ਾ, ਅਰਸ਼ਦੀਪ ਸ਼ਰਮਾ, ਅਮਨਦੀਪ ਕÏਰ, ਮਨਿੰਦਰ ਕÏਰ ਸ਼ਾਮਲ ਸਨ | ਨਾਨ-ਟੀਚਿੰਗ ਸਹਿਯੋਗੀਆਂ ਵਿਚ ਗੁਰਦੀਪ ਚੰਦ, ਇੰਜੀ: ਅਮਨਦੀਪ ਸ਼ਰਮਾ, ਇੰਜੀ: ਕਰਮਜੀਤ ਸਿੰਘ, ਕਰਮਜੀਤ ਕÏਰ, ਬਲਵਿੰਦਰ ਸਿੰਘ, ਗੁਰਦੀਪ ਸਿੰਘ ਕਾਉਣੀ, ਰਿਸ਼ੂ, ਜਗਸੀਰਪਾਲ, ਜਗਮੀਤ ਸਿੰਘ ਆਦਿ ਸ਼ਾਮਿਲ ਸਨ |