07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹੰਸ ਰਾਜ ਵਿਦਿਅਕ ਸੰਸਥਾਵਾਂ 'ਚ ਸਾਲਾਨਾ ਖੇਡਾਂ ਕਰਵਾਈਆਂ

Ad Position 21
No active advertisement
ਅਜੀਤ ਡੈਸਕ 04-03-2026
ਫ਼ਰੀਦਕੋਟ, 3 ਮਾਰਚ (ਜਸਵੰਤ ਸਿੰਘ ਪੁਰਬਾ)-ਹੰਸ ਰਾਜ ਮੈਮੋਰੀਅਲ ਕਾਲਜ ਆਫ਼ ਐਜੂਕੇਸ਼ਨ ਬਾਜਾਖਾਨਾ ਵਿਖੇ ਸਾਲਾਨਾ ਖੇਡ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ | ਕਾਲਜ ਦਾ ਮੈਦਾਨ ਰੰਗ ਬਿਰੰਗੇ ਝੰਡਿਆਂ ਨਾਲ ਸਜਾਇਆ ਹੋਇਆ ਸੀ ਤੇ ਬੀ.ਐਡ ਅਤੇ ਈ.ਟੀ.ਟੀ ਕੋਰਸ ਦੇ ਵਿਦਿਆਰਥੀਆਂ 'ਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ | ਖੇਡ ਸਮਾਗਮ ਦੀ ਸ਼ੁਰੂਆਤ ਕਾਲਜ ਦੇ ਚੇਅਰਮੈਨ ਦਰਸ਼ਨਪਾਲ ਸ਼ਰਮਾ ਵਲੋਂ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਸਰੀਰਕ ਫਿਟਨੈੱਸ 'ਤੇ ਧਿਆਨ ਕੇਂਦਰਿਤ ਕਰਨ ਲਈ ਉਤਸ਼ਾਹਿਤ ਕੀਤਾ | ਖੇਡ ਮੁਕਾਬਲਿਆਂ 'ਚ 100 ਮੀਟਰ ਦੌੜ (ਲੜਕਿਆਂ) 'ਚ ਅਕਾਸ਼ਵੀਰ ਸਿੰਘ, ਸੁਰਖਾਬ ਸਿੰਘ ਤੇ ਲਖਵੀਰ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਲੜਕੀਆਂ 'ਚ ਕਮਲਦੀਪ ਕੌਰ ਪਹਿਲੇ, ਹਰਪ੍ਰੀਤ ਕੌਰ ਦੂਜੇ ਤੇ ਅਮਨਦੀਪ ਕੌਰ ਤੀਜੇ ਸਥਾਨ 'ਤੇ ਰਹੀ | ਸ਼ਾਟ ਪੁੱਟ ਲੜਕਿਆਂ ਦੇ ਮੁਕਾਬਲੇ 'ਚ ਜੁਗਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਸੁਰਖਾਬ ਸਿੰਘ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ | ਲੜਕੀਆਂ 'ਚ ਕਮਲਦੀਪ ਕੌਰ ਪਹਿਲੇ, ਰਮਨਦੀਪ ਕੌਰ ਦੂਜੇ ਤੇ ਅਮਨਦੀਪ ਕੌਰ ਤੀਜੇ ਸਥਾਨ 'ਤੇ ਰਹੀਆਂ | ਲੰਬੀ ਛਾਲ 'ਚ ਜੁਗਪ੍ਰੀਤ ਸਿੰਘ, ਅਕਾਸ਼ਵੀਰ ਸਿੰਘ ਤੇ ਸੁਰਖਾਬ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ | ਲੜਕੀਆਂ 'ਚ ਕਮਲਦੀਪ ਕੌਰ ਨੇ ਪਹਿਲਾ ਅਤੇ ਹਰਪ੍ਰੀਤ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ | ਜੈਵਲਿਨ ਥਰੋ ਤੇ ਡਿਸਕਸ ਥਰੋ ਦੇ ਮੁਕਾਬਲੇ 'ਚ ਸੁਰਖਾਬ ਸਿੰਘ, ਜਸਪ੍ਰੀਤ ਸਿੰਘ, ਜੁਗਪ੍ਰੀਤ ਸਿੰਘ, ਮਨਦੀਪ ਸਿੰਘ, ਕਮਲਦੀਪ ਕੌਰ, ਬੀਤੂ ਬਾਲਾ ਤੇ ਮਨਦੀਪ ਕੌਰ ਜੇਤੂ ਰਹੇ | ਵਿਦਿਆਰਥੀਆਂ ਦੇ ਮਨੋਰੰਜਨ ਲਈ ਫ਼ਨੀ ਗੇਮਾਂ ਜਿਵੇਂ ਨਿੰਬੂ ਦੌੜ, ਬੋਰੀ ਦੌੜ, ਤਿੰਨ ਟੰਗੀ ਦੌੜ, ਬੈਕ ਦੌੜ ਆਦਿ ਦੇ ਮੁਕਾਬਲੇ ਕਰਵਾਏ ਗਏ | ਬਸਟ ਐਥਲੀਟ (ਲੜਕੇ) ਸੁਰਖਾਬ ਸਿੰਘ (ਬੀ.ਐੱਡ) ਅਤੇ ਬੈਸਟ ਅਥਲੀਟ (ਲੜਕੀ) ਕਮਲਦੀਪ ਕੌਰ (ਈ.ਟੀ.ਟੀ) ਚੁਣੇ ਗਏ | ਜੇਤੂ ਵਿਦਿਆਰਥੀਆਂ ਨੂੰ ਕਾਲਜ ਦੇ ਚੇਅਰਮੈਨ ਦਰਸ਼ਨਪਾਲ ਸ਼ਰਮਾ ਨੇ ਮੈਡਲ ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਈ.ਟੀ.ਟੀ ਕਾਲਜ ਦੇ ਪਿ੍ੰਸੀਪਲ ਸਿਮਰਜੀਤ ਕੌਰ, ਸਿੱਖਿਆ ਪ੍ਰੋਗਰਾਮ ਮੈਨੇਜਰ ਡਾ. ਸਮਰਿਤੀ ਸ਼ਰਮਾ ਆਦਿ ਹਾਜ਼ਰ ਸੀ |
Ad Position 22
No active advertisement
ਪਿਛਲੀ ਖ਼ਬਰ ਭਾਰਤ ਇਕ ਹੋਰ ਜੰਗ ਦੀ ਕਰ ਰਿਹਾ ਤਿਆਰੀ-ਰਾਸ਼ਟਰਪਤੀ ਜ਼ਰਦਾਰੀ ਅਗਲੀ ਖ਼ਬਰ ਜਾਗਿ੍ਤੀ ਯਾਤਰਾ ਦਾ ਸਾਦਿਕ ਪੁੱਜਣ 'ਤੇ ਨਿੱਘਾ ਸਵਾਗਤ ਕੀਤਾ ਜਾਵੇਗਾ-ਰੁਪੱਈਆਂਵਾਲਾ
Ad Position 24
No active advertisement