ਮਲੋਟ, 5 ਮਾਰਚ (ਪਾਟਿਲ)-ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਗੁਰਦਿੱਤ ਸਿੰਘ ਔਲਖ ਦੇ ਨਿਰਦੇਸ਼ਾਂ ਹੇਠ ਐਨੀਮਲ ਨਿਊੂਟ੍ਰੀਸ਼ਨ ਦੇ ਮਾਹਰ ਡਾ. ਜੀਵਨ ਗੁਪਤਾ ਦੇ ਸਹਿਯੋਗ ਨਾਲ ਪਸ਼ੂ ਪਾਲਕਾਂ ਦੀ ਭਲਾਈ ਲਈ ਪਿੰਡ ਮਿੱਡਾ ਵਿਖੇ ਪਸ਼ੂ ਭਲਾਈ ਕੈਂਪ ਲਗਾਇਆ ਗਿਆ | ਇਸ ਦੌਰਾਨ ਡਾ. ਜੀਵਨ ਗੁਪਤਾ ਨੇ ਪਸ਼ੂਆਂ ਨੂੰ ਖ਼ੁਰਾਕ, ਫ਼ੀਡ ਦੇ ਮਹੱਤਵ ਤੇ ਖ਼ੁਰਾਕ ਜ਼ਰੀਏ ਦੁੱਧ ਦੀ ਪੈਦਾਵਾਰ ਵਧਾਉਣ, ਫ਼ੀਡ ਤਿਆਰ ਕਰਨ ਦੇ ਨੁਸਖੇ ਸਾਂਝੇ ਕੀਤੇ | ਪਸ਼ੂ ਪਾਲਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਹੱਲ ਦੱਸੇ ਅਤੇ ਖ਼ੁਰਾਕ ਸੰਬੰਧੀ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ | ਕੈਂਪ ਦੀ ਅਗਵਾਈ ਕਰ ਰਹੇ ਡਾ. ਵਿਪਨਦੀਪ ਸਿੰਘ ਬਰਾੜ ਵਲੋਂ ਦੁੱਧ ਦੀ ਪੈਦਾਵਾਰ ਵਧਾਉਣ ਲਈ ਪਸ਼ੂਆਂ ਦੇ ਨਸਲ ਸੁਧਾਰ 'ਤੇ ਜ਼ੋਰ ਦਿੰਦੇ ਹੋਏ ਪੰਜਾਬ ਸਰਕਾਰ ਵਲੋਂ ਭਾਰੀ ਸਬਸਿਡੀ ਦੇ ਮੁਹੱਈਆ ਕਰਵਾਏ ਜਾ ਰਹੇ ਸੈਕਸਡ ਸੀਮਨ ਦੀ ਵਰਤੋਂ 'ਤੇ ਜ਼ੋਰ ਦਿੱਤਾ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਸਮੇਂ-ਸਮੇਂ ਸਿਰ ਜਾਰੀ ਘਰ-ਘਰ ਪਸ਼ੂਆਂ ਨੂੰ ਮਲੱਪਾਂ ਰਹਿਤ ਕਰਨ ਦੀਆਂ ਗੋਲੀਆਂ ਨਾਲ ਜਿੱਥੇ ਪਸ਼ੂਆਂ ਦੀ ਅੰਦਰੂਨੀ ਸ਼ਕਤੀ ਅਤੇ ਰੋਗ ਪ੍ਰਤੀਰੋਧਕ ਸੰਮਰਥਾ ਵਧ ਗਈ ਹੈ, ਉੱਥੇ ਹੀ ਲਗਾਤਾਰ ਜਰੂਰੀ ਵੈਕਸੀਨਾਂ ਨਾਲ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਇਆ ਗਿਆ, ਜਿਸ ਨਾਲ ਸਿੱਧੇ ਤੌਰ 'ਤੇ ਦੁੱਧ ਦੀ ਪੈਦਾਵਾਰ ਵਿਚ ਵਾਧਾ ਹੋਇਆ | ਇਸ ਕੈਂਪ ਵਿਚ ਪਿੰਡ ਦੇ ਮੁਹਤਬਰ ਤੇ ਪਤਵੰਤੇ ਸੱਜਣ ਸ਼ਾਮਿਲ ਹੋਏੇ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਲਗਪਗ 80 ਪਸ਼ੂ ਪਾਲਕਾਂ ਨੇ ਇਸ ਦਾ ਲਾਭ ਉਠਾਇਆ | ਕੈਂਪ ਉਪਰੰਤ ਪਹੁੰਚੀ ਟੀਮ ਵਲੋਂ ਮਨਜੀਤ ਸਿੰਘ ਬਲਾਕ ਇੰਚਾਰਜ, ਜਗਮੀਤ ਮੈਂਬਰ, ਰੁਪਿੰਦਰ ਸੰਧੂ, ਸੁਰਜੀਤ ਚੇਅਰਮੈਨ ਅਤੇ ਧੰਨ-ਧੰਨ ਬਾਬਾ ਬੁੱਢਾ ਜੀ ਸਮਾਜ ਸੇਵੀ ਸੰਸਥਾ ਅਤੇ ਕਮੇਟੀ ਮੈਂਬਰਾਂ ਦਾ ਕੈਂਪ ਲਗਾਉਣ ਲਈ ਧੰਨਵਾਦ ਕੀਤਾ ਗਿਆ |