19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਜੈ ਖੇਤਰਪਾਲ ਸੇਵਾ ਸੰਮਤੀ ਸਜਾਵਲਪੁਰ ਮਲੋਟ ਵਲੋਂ ਸ਼ੋਭਾ ਯਾਤਰਾ ਕੱਢੀ

Ad Position 21
No active advertisement
ਅਜੀਤ ਡੈਸਕ 06-03-2026
ਮਲੋਟ, 5 ਮਾਰਚ (ਅਜਮੇਰ ਸਿੰਘ ਬਰਾੜ)-ਜੈ ਬਾਬਾ ਖੇਤਰਪਾਲ ਸੇਵਾ ਸੰਮਤੀ ਸਜਾਵਲਪੁਰ ਸ਼ਾਖ਼ਾ ਮਲੋਟ ਵਲੋਂ 8 ਮਾਰਚ ਨੂੰ 16ਵਾਂ ਵਿਸ਼ਾਲ ਕੀਰਤਨ ਭੰਡਾਰਾ ਕਰਵਾਇਆ ਜਾ ਰਿਹਾ ਹੈ, ਜਿਸ ਸੰਬੰਧੀ ਮਲੋਟ ਵਿਖੇ ਬਾਬਾ ਖੇਤਰਪਾਲ ਸੇਵਾ ਸੰਮਤੀ ਵਲੋਂ ਸ਼ੋਭਾ ਯਾਤਰਾ ਕੱਢੀ ਗਈ | ਜਾਣਕਾਰੀ ਦਿੰਦਿਆਂ ਸੇਵਾ ਸੰਮਤੀ ਦੇ ਸਰਪ੍ਰਸਤ ਵਰਿੰਦਰ ਮੱਕੜ ਤੇ ਹੋਰ ਅਹੁਦੇਦਾਰਾਂ ਰਿੰਕੂ ਕਟਾਰੀਆ, ਬਿਕਰਮਜੀਤ, ਸੁਰਿੰਦਰ, ਸ਼ਿਵਮ ਨੇ ਦੱਸਿਆ ਕਿ ਅੱਜ ਦੀ ਸ਼ੋਭਾ ਯਾਤਰਾ 'ਚ ਸਜਾਵਲਪੁਰ ਤੋਂ ਰਜਨੀ ਬਾਬਾ ਬਾਬਾ, ਭਗਤ ਅੰਗਰੇਜ ਨਰੂਲਾ, ਮੰਦਰ ਦੇ ਪੁਜਾਰੀ ਭਗਤ ਓਮ ਪ੍ਰਕਾਸ਼ ਬੱਬਰ ਤੇ ਭਗਤ ਚਿਮਨ ਲਾਲ ਬੱਬਰ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋ ਰਹੇ ਹਨ | ਸਰਪ੍ਰਸਤ ਵਰਿੰਦਰ ਮੱਕੜ ਤੇ ਹੋਰ ਆਗੂਆਂ ਨੇ ਆਏ ਹੋਏ ਭਗਤਾਂ ਤੇ ਨਗਰ ਕੀਰਤਨ 'ਚ ਸ਼ਾਮਿਲ ਸੰਗਤ ਦਾ ਧੰਨਵਾਦ ਕਰਦਿਆਂ 8 ਮਾਰਚ ਨੂੰ ਹੋ ਰਹੇ ਵਿਸ਼ਾਲ ਭੰਡਾਰੇ ਵਿਚ ਸ਼ਾਮਿਲ ਹੋਣ ਲਈ ਵੀ ਆਖਿਆ | ਅੱਜ ਇਹ ਸ਼ੋਭਾ ਯਾਤਰਾ ਮੰਡੀ ਹਰਜੀ ਰਾਮ, ਜੀ.ਟੀ. ਰੋਡ ਤੇ ਹੋਰ ਸੜਕਾਂ ਬਾਜ਼ਾਰਾਂ ਵਿਚੋਂ ਹੁੰਦੀ ਹੋਈ ਮੰਦਰ ਵਿਖੇ ਸਮਾਪਤ ਹੋਈ |
Ad Position 22
No active advertisement
ਪਿਛਲੀ ਖ਼ਬਰ ਆਈ. ਜੀ. ਫ਼ਰੀਦਕੋਟ ਤੇ ਜ਼ਿਲ੍ਹਾ ਪੁਲਿਸ ਮੁਖੀ ਵਲੋਂ ਲੋਕਾਂ ਨੂੰ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਣ ਦੀ ਅਪੀਲ ਗੁਰੂ ਨਾਨਕ... ਅਗਲੀ ਖ਼ਬਰ ਪੰਜਾਬ ਸਟੂਡੈਂਟਸ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ
Ad Position 24