20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਨੇਤਰਹੀਣ ਬਜ਼ੁਰਗ ਦੀ ਡਾ. ਓਬਰਾਏ ਨੇ ਫ਼ੜ੍ਹੀ ਬਾਂਹ

Ad Position 21
No active advertisement
ਅਜੀਤ ਡੈਸਕ 06-03-2026
ਸ੍ਰੀ ਮੁਕਤਸਰ ਸਾਹਿਬ, 5 ਮਾਰਚ (ਹਰਮਹਿੰਦਰ ਪਾਲ)-ਡਾਕਟਰ ਐੱਸ.ਪੀ. ਸਿੰਘ ਓਬਰਾਏ ਵਲੋਂ ਮਾਨਵਤਾ ਦੀ ਭਲਾਈ ਲਈ ਲਗਾਤਾਰ ਕਾਰਜ ਜਾਰੀ ਹਨ | ਇਸ ਸੰਬੰਧੀ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਅਰਵਿੰਦਰ ਪਾਲ ਸਿੰਘ ਚਾਹਲ ਬੂੜਾ ਗੁੱਜਰ ਨੇ ਦੱਸਿਆ ਕਿ ਪਿੰਡ ਚੱਕ ਕਾਲਾ ਸਿੰਘ ਦੇ ਨੇਤਰਹੀਣ ਮਹਿੰਦਰ ਸਿੰਘ ਦੇ ਕਮਾਊ ਨੌਜਵਾਨ ਲੜਕੇ ਦੀ ਕੁਝ ਅਰਸਾ ਪਹਿਲਾਂ ਕੈਂਸਰ ਨਾਲ ਮੌਤ ਹੋ ਗਈ ਸੀ | ਬਜ਼ੁਰਗ ਮਹਿੰਦਰ ਸਿੰਘ ਦੀ ਪਤਨੀ ਵੀ ਬਿਮਾਰ ਰਹਿੰਦੀ ਸੀ, ਹੁਣ ਉਸ ਦੀ ਵੀ ਮੌਤ ਹੋ ਚੁੱਕੀ ਹੈ | ਨੇਤਰਹੀਣ ਬਜ਼ੁਰਗ ਹੁਣ ਵੀ ਕੱਚੇ ਕੋਠੇ ਵਿਚ ਪੰਚਾਇਤੀ ਜਗ੍ਹਾ 'ਚ ਰਹਿ ਰਿਹਾ ਹੈ | ਜਾਣਕਾਰੀ ਮਿਲਣ 'ਤੇ ਡਾ. ਐੱਸ.ਪੀ. ਸਿੰਘ ਓਬਰਾਏ ਨੇ ਤੁਰੰਤ ਹੀ ਉਮਰ ਭਰ ਲਈ ਇਸ ਨੇਤਰਹੀਣ ਬਜ਼ੁਰਗ ਦਾ ਖ਼ਰਚੇ ਦਾ ਬੀੜਾ ਚੁੱਕਿਆ ਤੇ ਹਰ ਮਹੀਨੇ ਪੂਰੀ ਜ਼ਿੰਦਗੀ ਪੈਨਸ਼ਨ ਲਗਾ ਦਿੱਤੀ | ਟਰੱਸਟ ਵਲੋਂ ਇਸ ਬਜ਼ੁਰਗ ਦੀ ਸਮੇਂ-ਸਮੇਂ ਸਿਹਤ ਦਾ ਧਿਆਨ ਵੀ ਰੱਖਿਆ ਜਾਂਦਾ ਹੈ ਤੇ ਹਰ ਮਹੀਨੇ ਪਿੰਡ ਚੱਕ ਕਾਲਾ ਸਿੰਘ ਵਾਲਾ ਵਿਖੇ ਪਹੁੰਚ ਕੇ ਪੈਨਸ਼ਨ ਦਿੱਤੀ ਜਾਂਦੀ ਹੈ | ਅੱਜ ਚਰਨਜੀਤ ਸਿੰਘ, ਹਰਭਗਵਾਨ ਸਿੰਘ ਖੱਪਿਆਂਵਾਲੀ, ਕਾਲਾ ਖੱਪਿਆਂਵਾਲੀ ਆਦਿ ਨੇ ਘਰ ਜਾ ਕੇ ਉਕਤ ਬਜ਼ੁਰਗ ਨੂੰ ਪੈਨਸ਼ਨ ਦਾ ਚੈੱਕ ਦਿੱਤਾ | ਇਸ ਮੌਕੇ ਬਜ਼ੁਰਗ ਵਲੋਂ ਡਾ. ਓਬਰਾਏ ਦਾ ਧੰਨਵਾਦ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਦੇ ਇਤਿਹਾਸ ਵਿਭਾਗ ਦੇ ਮੁਖੀ ਡਾ. ਪੁਸ਼ਪਿੰਦਰ ਸਿੰਘ ਔਲਖ ਹੋਏ ਸੇਵਾ ਮੁਕਤ ਅਗਲੀ ਖ਼ਬਰ ਗੁਰੂ ਨਾਨਕ ਕਾਲਜ ਵਿਖੇ ਪੰਜਾਬ ਪੁਲਿਸ ਵਲੋਂ ਸੰਪਰਕ ਸਮਾਗਮ ਕਰਵਾਇਆ
Ad Position 24