29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਲੋਕ ਰੰਗ ਮੰਚ ਮਲੋਟ ਵਲੋਂ 'ਤੂੰ ਅਗਲਾ ਵਰਕਾ ਫੋਲ' ਨਾਟਕ ਦੀ ਪੇਸ਼ਕਾਰੀ

Ad Position 21
No active advertisement
ਅਜੀਤ ਡੈਸਕ 07-04-2026
ਮਲੋਟ, 6 ਅਪ੍ਰੈਲ (ਅਜਮੇਰ ਸਿੰਘ ਬਰਾੜ)-ਲੋਕ ਰੰਗ ਮੰਚ ਮਲੋਟ ਵਲੋਂ ਪੰਜਾਬੀ ਨਾਟਕ 'ਤੂੰ ਅਗਲਾ ਵਰਕਾ ਫੋਲ' ਕਰਵਾਇਆ ਗਿਆ | ਇਸ ਨਾਟਕ ਦੇ ਅਦਾਕਾਰ, ਲੇਖਕ ਤੇ ਨਿਰਦੇਸ਼ਕ ਡਾ. ਸਾਹਿਬ ਸਿੰਘ ਨੇ ਨਾਟਕ ਦੀ ਪੇਸ਼ਕਾਰੀ ਇਸ ਕਦਰ ਸਫ਼ਲਤਾਪੂਰਵਕ ਕੀਤੀ ਕਿ ਦਰਸ਼ਕ ਕਈ ਵਾਰ ਭਾਵੁਕ ਵੀ ਹੋਏ ਤੇ ਉਨ੍ਹਾਂ ਤਾੜੀਆਂ ਨਾਲ ਭਰਪੂਰ ਸਵਾਗਤ ਵੀ ਕੀਤਾ | ਮਿਮਿਟ ਕਾਲਜ ਮਲੋਟ ਵਿਖੇ ਹੋਏ ਲੋਕ ਰੰਗ ਮੰਚ ਦੇ 39ਵੇਂ ਸਮਾਗਮ 'ਚ ਮਿਮਿਟ ਕਾਲਜ ਦੇ ਡਾਇਰੈਕਟਰ-ਪਿ੍ੰਸੀਪਲ ਡਾ. ਜਸਕਰਨ ਸਿੰਘ ਭੁੱਲਰ ਤੇ ਸ੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਡਾ. ਸੁਨੀਲ ਬਾਂਸਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਡਾ. ਜਸਕਰਨ ਸਿੰਘ ਭੁੱਲਰ ਨੇ ਲੋਕ ਰੰਗ ਮੰਚ ਵਲੋਂ ਲਗਭਗ ਅੱਧੀ ਸਦੀ ਤੋਂ ਕਰਵਾਏ ਜਾ ਰਹੇ ਪ੍ਰੋਗਰਾਮਾਂ ਦੀ ਪ੍ਰਸ਼ੰਸਾ ਕੀਤੀ ਤੇ ਅੱਗੇ ਤੋਂ ਵੀ ਪੰਜਾਬੀ ਸਮਾਗਮ ਕਰਵਾਉਂਦੇ ਰਹਿਣ ਲਈ ਆਖਿਆ | ਡਾ. ਸਾਹਿਬ ਸਿੰਘ ਨੇ ਆਪਣੇ ਨਾਟਕ 'ਚ 1947 ਵਿਚ ਦੇਸ਼ ਦੀ ਹੋਈ ਵੰਡ ਤੋਂ ਲੈ ਕੇ 1984, ਤਾਜ ਹੋਟਲ 'ਤੇ ਹੋਏ ਹਮਲੇ ਤੋਂ ਇਲਾਵਾ ਹੋਰ ਸਮੇਂ ਸਮੇਂ ਸਿਰ ਵਾਪਰੇ ਦੁਖਾਂਤਾਂ ਦਾ ਹਾਲ ਵਰਨਣ ਕੀਤਾ | ਸਮਾਗਮ ਦੇ ਕੋਆਰਡੀਨੇਟਰ ਜਸਵੀਰ ਸਿੰਘ ਸੇਖੋਂ ਤੇ ਬਲਰਾਜ ਸਿੰਘ ਮਾਨ ਮਹਿਮਾਨਾਂ ਨੂੰ ਜੀ ਆਇਆ ਆਖਦਿਆਂ ਇਸ ਸਮਾਗਮ ਦੀ ਸ਼ੁਰੂਆਤ ਹੋਈ | ਮੰਚ ਦੇ ਬਾਨੀ ਬਰਾੜ ਸੁਖਵੀਰ ਕੁੰਡਲ, ਰਾਜਿੰਦਰ ਮਾਜੀ ਅਬੋਹਰ ਤੋਂ ਇਲਾਵਾ ਪ੍ਰਧਾਨ ਗੁਰਸੇਵਕ ਸਿੰਘ ਲੰਬੀ, ਪ੍ਰਧਾਨ ਸਤਿਗੁਰ ਦੇਵਰਾਜ ਪੱਪੀ, ਕੋਆਰਡੀਨੇਟਰ ਮਨੋਜ ਅਸੀਜਾ, ਪ੍ਰਧਾਨ ਹਰੀਸ਼ ਗਰੋਵਰ, ਪ੍ਰਧਾਨ ਨੱਥੂ ਰਾਮ ਗਾਂਧੀ, ਪ੍ਰਧਾਨ ਗੁਰਮੀਤ ਸਿੰਘ ਬਰਾੜ ਫਕਰਸਰ, ਪ੍ਰਧਾਨ ਰਜਿੰਦਰ ਜੁਨੇਜਾ, ਰਜਿੰਦਰ ਸਿੰਘ ਕੰਗ, ਚੇਅਰਮੈਨ ਸੱਤਪਾਲ ਮੋਹਲਾਂ, ਮੋਹਨ ਸਿੰਘ ਜਾਖੜ, ਰਜਿਸਟਰਾਰ, ਗੁਰਿੰਦਰ ਪਾਲ ਸਿੰਘ ਬਰਾੜ, ਡਾ. ਰੋਹਿਤ ਗੋਇਲ, ਡਾ. ਨਵਜੋਤ ਸਿੰਘ, ਗੌਰਵ ਭਠੇਜਾ, ਕੁਲਬੀਰ ਸਿੰਘ ਕੋਟਭਾਈ ਮਹਿਮਾਨਾਂ ਵਜੋਂ ਸ਼ਾਮਿਲ ਹੋਏ | ਲੋਕ ਰੰਗ ਮੰਚ ਦੇ ਅਹੁਦੇਦਾਰਾਂ ਤਰਸੇਮ ਰਾਹੀ, ਟੀਟੂ ਸੰਧੂ, ਦਰਸ਼ਨ ਜਟਾਣਾ, ਪਰਮਿੰਦਰ ਸਿੰਘ ਬਰਾੜ, ਸੁਖਰਾਜ ਸਿੰਘ ਬਰਾੜ, ਉਦੇਪਾਲ ਸਿੰਘ ਬੌਬੀ ਕੰਗ, ਕਾਕਾ ਬਰਾੜ ਅਬੁੱਲਖੁਰਾਣਾ, ਕੁਲਦੀਪ ਸਿੰਘ ਦਾਨੇਵਾਲਾ, ਲਾਲੀ ਮਾਨ, ਚੇਤਨ ਭੂਰਾ, ਹੰਸ ਰਾਜ ਫੂਲੇਵਾਲਾ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਮੀਟਿੰਗ ਅਗਲੀ ਖ਼ਬਰ ਪਿੰਡ ਮਾਂਗਟਕੇਰ ਵਿਖੇ ਅਕਾਲੀ ਦਲ ਨੂੰ ਵੱਡਾ ਝਟਕਾ-ਕਈ ਪਰਿਵਾਰ 'ਆਪ' 'ਚ ਸ਼ਾਮਿਲ
Ad Position 24