10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਮਲੋਟ ਦੇ ਵਾਰਡ ਨੰਬਰ 9 ਵਿਖੇ ਪੀਣ ਵਾਲਾ ਪਾਣੀ ਆ ਰਿਹੈ ਗੰਦਾ

Ad Position 21
No active advertisement
ਅਜੀਤ ਡੈਸਕ 16-04-2026
ਮਲੋਟ, 15 ਅਪ੍ਰੈਲ (ਅਜਮੇਰ ਸਿੰਘ ਬਰਾੜ)-ਮਲੋਟ ਵਿਖੇ ਵਾਰਡ ਨੰਬਰ 9 ਏਰੀਆ 'ਚ ਪੀਣ ਵਾਲੇ ਪਾਣੀ ਦੀ ਵੱਡੀ ਮੁਸ਼ਕਿਲ ਬਣੀ ਹੋਈ ਹੈ | ਸ਼੍ਰੋਮਣੀ ਅਕਾਲੀ ਦਲ ਕੋਰ ਕਮੇਟੀ ਮੈਂਬਰ ਤੇ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ ਨੂੰ ਵਾਰਡ ਨੰਬਰ 9 ਦੇ ਦੌਰੇ ਦੌਰਾਨ ਮੁਹੱਲੇ ਦੀਆਂ ਔਰਤਾਂ ਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਟੂਟੀਆਂ ਵਿਚ ਆ ਰਿਹਾ ਬਹੁਤ ਹੀ ਗੰਦਾ ਕਾਲਾ ਪਾਣੀ ਬੋਤਲਾਂ, ਗਲਾਸਾਂ ਤੇ ਹੋਰ ਬਰਤਨਾਂ 'ਚ ਭਰ ਕੇ ਦਿਖਾਇਆ | ਵਾਰਡ ਨੰਬਰ 9 ਦੇ ਵਸਨੀਕਾਂ ਨੇ ਦੱਸਿਆ ਕਿ ਪਿਛਲੇ ਲਗਭਗ 6 ਮਹੀਨਿਆਂ ਤੋਂ ਉਹ ਪੀਣ ਵਾਲੇ ਸਾਫ਼ ਪਾਣੀ ਨੂੰ ਤਰਸ ਰਹੇ ਹਨ ਤੇ ਇਹ ਪੀਣ ਵਾਲਾ ਪਾਣੀ ਬੇਹੱਦ ਗੰਧਲਿਆ ਤੇ ਕਾਲੇ ਰੰਗ ਦਾ ਆ ਰਿਹਾ ਹੈ, ਜੋ ਪੀਣਾ ਤਾਂ ਛੱਡੋ ਕੱਪੜੇ ਧੋਣ ਆਦਿ ਦੇ ਵੀ ਕੰਮ ਨਹੀਂ ਆ ਰਿਹਾ | ਵਾਰਡ ਦੇ ਇਨ੍ਹਾਂ ਲੋਕਾਂ ਦੀ ਪੀਣ ਵਾਲੇ ਪਾਣੀ ਦੀ ਮੁਸ਼ਕਿਲ ਕਈ ਮਹੀਨਿਆਂ ਤੋਂ ਬਣੀ ਹੋਈ ਹੈ | ਪਹਿਲਾਂ ਵੀ ਇਸ ਸੰਬੰਧੀ ਸੰਬੰਧਿਤ ਮਹਿਕਮੇ ਨਾਲ ਗੱਲ ਹੋਈ ਤਾਂ ਉਨ੍ਹਾਂ ਨੇ ਮੰਨਿਆ ਸੀ ਕਿ ਹਾਂ ਇਹ ਮੁਸ਼ਕਿਲ ਬਣੀ ਹੋਈ ਹੈ ਤੇ ਜਲਦ ਹੀ ਹੱਲ ਹੋ ਜਾਵੇਗੀ, ਪਰ ਅਜੇ ਤੱਕ ਇਨ੍ਹਾਂ ਲੋਕਾਂ ਨੂੰ ਪੀਣ ਵਾਲਾ ਸਾਫ਼ ਪਾਣੀ ਨਹੀਂ ਮਿਲ ਰਿਹਾ | ਔਰਤਾਂ ਨੇ ਤਾਂ ਇੱਥੋਂ ਤੱਕ ਕਿਹਾ ਕਿ ਉਨ੍ਹਾਂ ਨੂੰ ਹਜ਼ਾਰ ਰੁਪਏ ਨਹੀਂ, ਸਗੋਂ ਪੀਣ ਵਾਲਾ ਪਾਣੀ ਹੀ ਸਾਫ਼ ਦੇ ਦਿੱਤਾ ਜਾਵੇ, ਤਾਂ ਜੋ ਉਹ ਆਪਣਾ ਸੁੱਖ ਦਾ ਜੀਵਨ ਬਤੀਤ ਕਰ ਸਕਣ | ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਕੋਟਭਾਈ, ਮਲੋਟ ਦੇ ਪ੍ਰਧਾਨ ਅਸ਼ੋਕ ਬਜਾਜ ਤੇ ਹੋਰ ਆਗੂਆਂ ਨੇ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਥੋੜੇ੍ਹ ਦਿਨ ਪਹਿਲਾਂ ਸਰਕਾਰ ਦੇ ਨੁਮਾਇੰਦੇ ਇਸ ਮੁਹੱਲੇ ਵਿਚ ਸਰਕਾਰ ਦੀਆਂ ਪ੍ਰਾਪਤੀਆਂ ਦੱਸ ਕੇ ਗਏ ਹਨ, ਪਰ ਪੀਣ ਵਾਲਾ ਪਾਣੀ ਬੇਹੱਦ ਮਾੜਾ ਮਿਲਣਾ ਕਿੱਥੋਂ ਦੀ ਪ੍ਰਾਪਤੀ ਕਹੀ ਜਾ ਸਕਦੀ ਹੈ | ਆਗੂਆਂ ਨੇ ਸਰਕਾਰ ਨੂੰ ਕਿਹਾ ਕਿ ਉਹ ਇਨ੍ਹਾਂ ਵਾਰਡ ਵਾਸੀਆਂ ਤੇ ਖ਼ਾਸ ਕਰਕੇ ਔਰਤਾਂ ਨੂੰ ਆ ਰਹੀ ਮੁਸ਼ਕਿਲ ਦਾ ਹੱਲ ਕਰੇ, ਕਿਉਂਕਿ ਗਰਮੀ ਦੀ ਰੁੱਤ ਵਿਚ ਪੀਣ ਵਾਲੇ ਪਾਣੀ ਦੀ ਹੋਰ ਵੀ ਵਧੇਰੇ ਜ਼ਰੂਰਤ ਹੁੰਦੀ ਹੈ | ਇਸ ਲਈ ਸਰਕਾਰ ਇਨ੍ਹਾਂ ਲੋਕਾਂ ਦੀ ਮੁਸ਼ਕਿਲ ਵੱਲ ਧਿਆਨ ਦੇ ਕੇ ਪੀਣ ਵਾਲੇ ਪਾਣੀ ਦਾ ਮਸਲਾ ਪਹਿਲ ਦੇ ਆਧਾਰ 'ਤੇ ਹੱਲ ਕਰੇ |
Ad Position 22
No active advertisement
ਪਿਛਲੀ ਖ਼ਬਰ ਦੇਸ਼ ਭਗਤ ਗਲੋਬਲ ਸਕੂਲ ਵਿਖੇ ਵਿਸਾਖੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸਾਬਕਾ ਵਿਧਾਇਕ ਹਰਪ੍ਰੀਤ ਸਿੰਘ ਨੇ ਕੀਤੀ ਸਰਕਾਰ ਤੋਂ ਸਾਫ਼ ਪਾਣੀ ਦੇਣ ਦੀ ਮੰਗ ਮਲੋਟ ਦੇ ਵਾਰਡ ਨੰਬਰ 9 ਵਿਖੇ ਪੀਣ ਵਾ...
Ad Position 24