ਕੋਟਕਪੂਰਾ, 5 ਮਈ (ਮੋਹਰ ਸਿੰਘ ਗਿੱਲ)-ਸਹਾਇਕ ਥਾਣੇਦਾਰ ਹਾਕਮ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿਚ ਐਨ.ਐਚ-54 'ਤੇ ਕੋਟਕਪੂਰਾ ਤੋਂ ਵਾਪਸ ਫ਼ਰੀਦਕੋਟ ਜਾ ਰਹੇ ਸਨ ਤਾਂ ਜਦ ਪੁਲਿਸ ਪਾਰਟੀ ਸਿੱਖਾਂਵਾਲਾ ਬੱਸ ਸਟੌਪ ਦੇ ਸ਼ੈਡ ਦੇ ਨੇੜੇ ਪੁੱਜੀ ਤਾਂ ਇਕ ਮੋਨਾ ਨੌਜਵਾਨ ਪੁਲਿਸ ਪਾਰਟੀ ਨੂੰ ਝਕਾਨੀ ਦੇ ਕੇ ਬੱਸ ਸਟੌਪ ਦੇ ਸ਼ੈਡ ਦੇ ਅੰਦਰ ਬੈਠ ਗਿਆ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ | ਤਲਾਸ਼ੀ ਕੀਤੀ ਤਾਂ ਅਨਮੋਲ ਉਰਫ਼ ਗੁਨੂੰ ਨਾਮਕ ਨੌਜਵਾਨ ਕੋਲੋਂ ਇਕ ਲਿਫ਼ਾਫ਼ਾ ਬਰਾਮਦ ਹੋਇਆ, ਜਿਸ ਵਿਚ 118 ਗਰਾਮ ਹੈਰੋਇਨ, ਇਕ ਚਿੱਟੇ ਰੰਗ ਦਾ ਮੋਬਾਈਲ, ਇਕ ਛੋਟਾ ਕੰਪਿਊਟਰ ਕੰਡਾ ਅਤੇ 6000 ਰੁਪਿਆ ਭਾਰਤੀ ਕਰੰਸੀ ਮਿਲੀ | ਇਸ ਸਬੰਧ 'ਚ ਪੁਲਿਸ ਨੇ ਉਕਤ ਨੌਜਵਾਨ ਨੂੰ ਕਾਬੂ ਕਰਕੇ ਉਸ ਵਿਰੁੱਧ ਥਾਣਾ ਸ਼ਹਿਰੀ ਕੋਟਕਪੂਰਾ ਵਿਖੇ ਮਾਮਲਾ ਦਰਜ ਕੀਤਾ ਹੈ |