11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਮੁਕਤਸਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਕਰਵਾਈ <br/>

Ad Position 21
No active advertisement
ਅਜੀਤ ਡੈਸਕ 06-05-2026
ਸ੍ਰੀ ਮੁਕਤਸਰ ਸਾਹਿਬ, 5 ਮਈ (ਹਰਮਹਿੰਦਰ ਪਾਲ)-ਮੁਕਤਸਰ ਜ਼ਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ 2026-27 ਦੀ ਸ਼ੁਰੂਆਤ ਹੋਈ, ਜਿਸ ਦਾ ਉਦਘਾਟਨ ਫਾਦਰ ਸ਼ਿਬੂ ਵਰਘਈਸ ਅਤੇ ਪ੍ਰਧਾਨ ਮੋਹਕਮ ਸਿੰਘ ਸੰਧੂ ਨੇ ਕੀਤਾ | ਦੋ ਦਿਨ ਚੱਲੇ ਇਸ ਟੂਰਨਾਮੈਂਟ ਵਿਚ ਲੜਕੇ ਤੇ ਲੜਕੀਆਂ ਦੀਆਂ ਅੰਡਰ 11, 13, 15, 17 ਅਤੇ 19 ਵਰਗਾਂ ਵਿਚ ਮੁਕਾਬਲੇ ਕਰਵਾਏ ਗਏ, ਜਿਸ ਵਿਚ ਲਗਪਗ 70 ਖਿਡਾਰੀਆਂ ਨੇ ਭਾਗ ਲਿਆ | ਅੰਡਰ-11 ਲੜਕੇ ਵਿਚ ਅਰਿਹੰਤ ਗੋਇਲ ਪਹਿਲੇ ਤੇ ਅਯਾਨ ਸੁਖੀਜਾ ਦੂਜੇ ਸਥਾਨ 'ਤੇ ਰਹੇ, ਜਦਕਿ ਪ੍ਰਾਨਸ਼ਆਨੰਦ ਅਤੇ ਧੰਨਸਹਿਜ ਸਿੰਘ ਸਰਾਂ ਤੀਜੇ ਸਥਾਨ 'ਤੇ ਰਹੇ | ਲੜਕੀਆਂ ਵਿਚ ਲਵੀਸ਼ਾ ਗਰਗ ਨੇ ਪਹਿਲਾ ਤੇ ਪਵਿਤ ਕੌਰ ਦੂਜੇ ਸਥਾਨ 'ਤੇ ਰਹੀ | ਅੰਡਰ-13 ਲੜਕੇ ਵਿਚ ਗੁਰੀਤ ਸੇਠੀ ਨੇ ਪਹਿਲਾ ਅਤੇ ਸਮਰਪ੍ਰਤਾਪ ਸਿੰਘ ਵੜਿੰਗ ਨੇ ਦੂਜਾ ਸਥਾਨ ਹਾਸਿਲ ਕੀਤਾ | ਲੜਕੀਆਂ ਵਿਚ ਅਨੁਰੀਤ ਨੇ ਪਹਿਲਾ ਤੇ ਸਾਰਾ ਨੇ ਦੂਜਾ ਸਥਾਨ ਹਾਸਿਲ ਕੀਤਾ | ਅੰਡਰ-15 ਲੜਕਿਆਂ ਵਿਚ ਸਕਸ਼ਮ ਗਰਗ ਨੇ ਪਹਿਲਾ ਤੇ ਜੈਵਿਨ ਸਿੰਘ ਧਾਲੀਵਾਲ ਦੂਜੇ ਸਥਾਨ 'ਤੇ ਰਹੇ | ਲੜਕੀਆਂ ਵਿਚ ਗੁਰਲੀਨ ਚਾਵਲਾ ਨੇ ਪਹਿਲਾ ਤੇ ਯਸ਼ਵੀ ਦੂਜੇ ਸਥਾਨ 'ਤੇ ਰਹੇ | ਅੰਡਰ-17 ਵਿਚ ਵੈਭਵ ਸ਼ਰਮਾ ਤੇ ਤਨਵੀਰ ਕੌਰ ਬਰਾੜ ਨੇ ਆਪਣੇ-ਆਪਣੇ ਵਰਗਾਂ ਵਿਚ ਪਹਿਲੇ ਸਥਾਨ ਹਾਸਿਲ ਕੀਤੇ | ਅੰਡਰ-19 ਲੜਕਿਆਂ ਵਿਚ ਹਰਸ਼ਬੀਰ ਸਿੰਘ ਬਰਾੜ ਨੇ ਪਹਿਲਾ ਸਥਾਨ ਜਿੱਤਿਆ, ਜਦਕਿ ਲੜਕੀਆਂ ਵਿਚ ਤਨਵੀਰ ਕੌਰ ਬਰਾੜ ਨੇ ਦੁਬਾਰਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਆਪਣੇ ਨਾਂਅ ਕੀਤਾ | ਇਸ ਮੌਕੇ ਭਾਈ ਰਾਹੁਲ ਸਿੱਧੂ ਨੇ ਸਟੇਟ ਮਿਨੀ ਸਬ ਜੂਨੀਅਰ ਰੈਂਕਿੰਗ ਅਤੇ ਪ੍ਰਾਇਮਰੀ ਸਕੂਲ ਗੇਮਜ਼ ਦੇ ਜੇਤੂ ਖਿਡਾਰੀਆਂ ਨੂੰ ਤਗ਼ਮੇ ਤੇ ਟਰਾਫ਼ੀਆਂ ਦੇ ਕੇ ਸਨਮਾਨਿਤ ਕੀਤਾ | ਅਯਾਨ ਸੁਖੀਜ਼ਾ ਅਤੇ ਅਰਿਹੰਤ ਗੋਇਲ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨ ਮਿਲਿਆ | ਸਮਾਪਤੀ ਸਮਾਰੋਹ ਦੌਰਾਨ ਪ੍ਰਧਾਨ ਮੋਹਕਮ ਸਿੰਘ ਸੰਧੂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਦੀਆਂ ਹਨ ਤੇ ਅਨੁਸ਼ਾਸਨ ਸਿਖਾਉਂਦੀਆਂ ਹਨ | ਇਸ ਮੌਕੇ ਜੀਵਨ ਸਿੰਘ, ਨਿਰਮਲ ਸਿੰਘ ਬਰਾੜ, ਜਤਿੰਦਰਪਾਲ ਸਿੰਘ ਸੰਧੂ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਐਨ.ਡੀ.ਏ. ਲਈ ਚੁਣੇ ਗਏ ਵਿਦਿਆਰਥੀ ਅਰਮਾਨ ਦਾ ਸਕੂਲ ਪਹੁੰਚਣ 'ਤੇ ਸ਼ਾਨਦਾਰ ਸਵਾਗਤ <br/> ਅਗਲੀ ਖ਼ਬਰ ਨਸ਼ੇ ਦੀਆਂ ਪਾਬੰਦੀਸ਼ੁਦਾ ਗੋਲੀਆਂ ਸਮੇਤ ਵਿਅਕਤੀ ਕਾਬੂ <br/>
Ad Position 24