11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-05-2026

ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਨ ਸ਼ਰਧਾ ਨਾਲ ਮਨਾਇਆ <br/>

Ad Position 21
No active advertisement
ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਵਸ ਦੇ ਸਬੰਧ ਵਿਚ ਪਾਠ ਦੇ ਭੋਗ ਮੌਕੇ ਸ਼ਾਮਿਲ ਵੱਖ-ਵੱਖ ਸ਼ਖ਼ਸੀਅਤਾਂ ਅਤੇ ਸੁਸਾਇਟੀ ਦੇ ਅਹੁਦੇਦਾਰ ਅਤੇ ਮੈਂਬਰ | ਅਜੀਤ ਤਸਵੀਰ <br/> 06-05-2026
ਸ੍ਰੀ ਮੁਕਤਸਰ ਸਾਹਿਬ, 5 ਮਈ (ਰਣਜੀਤ ਸਿੰਘ ਢਿੱਲੋਂ)-ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਵੈਲਫੇਅਰ ਸੁਸਾਇਟੀ ਰਜਿ: ਸ੍ਰੀ ਮੁਕਤਸਰ ਸਾਹਿਬ ਵਲੋਂ ਸਿੱਖ ਪੰਥ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦਾ 303 ਸਾਲਾ ਜਨਮ ਦਿਹਾੜਾ ਬਾਬਾ ਵਿਸ਼ਵਕਰਮਾ ਭਵਨ ਨੇੜੇ ਗੇਟ ਨੰਬਰ 7 ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ | ਇਸ ਧਾਰਮਿਕ ਸਮਾਗਮ ਵਿਚ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਭਾਈ ਗੁਰਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਹਿਬ ਦੇ ਜਥੇ ਵਲੋਂ ਸ਼ਬਦ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ ਗਿਆ | ਭਾਈ ਜਗਬੀਰ ਸਿੰਘ ਕਥਾ ਵਾਚਕ ਹੈੱਡ ਗ੍ਰੰਥੀ ਦਰਬਾਰ ਸਾਹਿਬ ਵਲੋਂ ਭਾਈ ਜੱਸਾ ਸਿੰਘ ਰਾਮਗੜ੍ਹੀਆਂ ਦੇ ਜੀਵਨ ਬਾਰੇ ਸੰਗਤਾਂ ਨੂੰ ਗੁਰੂ ਮਹਿਮਾ ਸੁਣਾਈ | ਇਹ ਜਨਮ ਦਿਨ ਸ਼ਹਿਰ ਅਤੇ ਪਿੰਡਾਂ ਤੋਂ ਪਹੁੰਚੇ ਰਾਮਗੜ੍ਹੀਆ ਭਾਈਚਾਰੇ ਦੇ ਸਹਿਯੋਗ ਨਾਲ ਮਨਾਇਆ ਗਿਆ | ਸਮਾਗਮ ਵਿਚ ਜਗਸੀਰ ਸਿੰਘ ਪ੍ਰਧਾਨ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਸ਼ਹਿਰ ਦੇ ਪਤਵੰਤੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਾਬਕਾ ਵਿਧਾਇਕ, ਭਾਈ ਹਰਨਿਰਪਾਲ ਸਿੰਘ ਕੂੱਕੂ ਸਾਬਕਾ ਵਿਧਾਇਕ, ਭਾਈ ਰਾਹੁਲ ਸਿੰਘ ਸਿੱਧੂ ਸਾਬਕਾ ਮੈਂਬਰ ਪੰਜਾਬ ਪਬਲਿਕ ਸਰਵਿਸਿਜ ਕਮਿਸ਼ਨ, ਜਗਜੀਤ ਸਿੰਘ ਹਨੀ ਫੱਤਣਵਾਲਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਗੁਰਚਰਨ ਸਿੰਘ ਸਾਬਕਾ ਡੀ.ਟੀ.ਓ., ਰਾਜੇਸ਼ ਗੋਰਾ ਪਠੇਲਾ, ਬਿਕਰਮਬਾਜ ਸਿੰਘ ਬਰਾੜ ਪੁੱਤਰ ਵਿਧਾਇਕ ਕਾਕਾ ਬਰਾੜ, ਸੁਰਜੀਤ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਨਿਰਮਲਜੀਤ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ, ਰਵਿੰਦਰ ਕਟਾਰੀਆਂ, ਭਿੰਦਰ ਸ਼ਰਮਾ, ਗੁਰਨਿਸ਼ਾਨ ਸਿੰਘ ਹੇਅਰ, ਨਿਰੰਜਨ ਸਿੰਘ ਰੱਖਰਾ ਆਦਿ ਹਾਜ਼ਰ ਸਨ | ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਸੁਸਾਇਟੀ ਆਗੂ ਪ੍ਰਧਾਨ ਜਗਸੀਰ ਸਿੰਘ, ਸ਼ਵਿੰਦਰ ਸਿੰਘ ਠੇਕੇਦਾਰ, ਜਨਰਲ ਸਕੱਤਰ ਜਸਵਿੰਦਰ ਸਿੰਘ, ਸਕੱਤਰ ਗੁਰਪਾਲ ਸਿੰਘ ਪਾਲੀ, ਕਸ਼ਮੀਰ ਸਿੰਘ ਚੀਫ ਆਰਗੇਨਾਈਜਰ, ਮਲਕੀਤ ਸਿੰਘ ਪੈਂਕ ਸੇਵਾ ਮੁਕਤ ਜ਼ਿਲ੍ਹਾ ਮੰਡੀ ਅਫ਼ਸਰ ਚੇਅਰਮੈਨ ਸੁਸਾਇਟੀ, ਤਾਰਾ ਸਿੰਘ ਮੁੱਖ ਸਲਾਹਕਾਰ, ਗੁਰਦੀਪ ਸਿੰਘ ਕਲਸੀ, ਸਤਨਾਮ ਸਿੰਘ ਸੁਪਰਡੈਂਟ, ਗੁਰਮੰਗਤ ਸਿੰਘ ਖ਼ਜ਼ਾਨਚੀ, ਸੁਖਦੇਵ ਸਿੰਘ ਰਾਮਗੜ੍ਹੀਆ ਠੇਕੇਦਾਰ, ਸੁਰਜੀਤ ਸਿੰਘ ਧੀਮਾਨ, ਦਲਜੀਤ ਸਿੰਘ ਵਿਰਦੀ, ਗੁਰਮੀਤ ਸਿੰਘ ਠੇਕੇਦਾਰ, ਬਲਜੀਤ ਸਿੰਘ ਠੇਕੇਦਾਰ, ਗੁਰਮੇਲ ਸਿੰਘ ਰਾਮਾਂ, ਹਰਭਜਨ ਸਿੰਘ ਕਲਸੀ, ਬੇਅੰਤ ਸਿੰਘ, ਰਾਜਿੰਦਰ ਸਿੰਘ ਜਿੰਦਰ, ਜਸਵੀਰ ਸਿੰਘ ਠੇਕੇਦਾਰ, ਹਰਮਿੰਦਰ ਸਿੰਘ ਗੱਬੀ, ਬੂਟਾ ਸਿੰਘ ਜਗਦੇਵ, ਸਤਨਾਮ ਸਿੰਘ, ਕਰਮਜੀਤ ਸਿੰਘ ਜੇ.ਈ., ਬਲਬੀਰ ਸਿੰਘ ਜੇ.ਈ., ਹਰਦੇਵ ਸਿੰਘ ਮਾਸਟਰ, ਜਗਮੀਤ ਜੋਨੀ, ਸੁਖਵਿੰਦਰ ਸਿੰਘ, ਬਲਜੀਤ ਸਿੰਘ ਬੱਬੀ, ਸਤਵਿੰਦਰ ਸਿੰਘ ਐਮ.ਪੀ., ਅਮਰੀਕ ਸਿੰਘ ਪ੍ਰਧਾਨ, ਰਜਿੰਦਰ ਸਿੰਘ ਖੋਖਰ, ਬਲਵਿੰਦਰ ਸਿੰਘ ਖੋਖਰ, ਰਜਿੰਦਰ ਸਿੰਘ ਸੋਹਣੇਵਾਲਾ, ਜੀਤ ਸਿੰਘ, ਹਰਦੀਪ ਸਿੰਘ ਲਾਡੀ, ਰਣਜੀਤ ਸਿੰਘ ਕਾਉਣੀ, ਗੁਰਦੇਵ ਸਿੰਘ ਕਾਉਣੀ, ਸੁਖਬੀਰ ਸਿੰਘ ਗ੍ਰੰਥੀ, ਗੁਰਪ੍ਰੀਤ ਸਿੰਘ ਗ੍ਰੰਥੀ ਸਿੰਘ ਅਤੇ ਹੋਰ ਮੈਂਬਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ ਜਨਮ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਐਨ.ਡੀ.ਏ. ਲਈ ਚੁਣੇ ਗਏ ਵਿਦਿਆਰਥੀ ਅਰਮਾਨ ਦਾ ਸਕੂਲ ਪਹੁੰਚਣ 'ਤੇ ਸ਼ਾਨਦਾਰ ਸਵਾਗਤ <br/>
Ad Position 24