ਸ੍ਰੀ ਮੁਕਤਸਰ ਸਾਹਿਬ, 5 ਮਈ (ਰਣਜੀਤ ਸਿੰਘ ਢਿੱਲੋਂ)-ਭਾਰਤੀ ਜਨਤਾ ਪਾਰਟੀ ਵਲੋਂ ਚੋਣਾਂ 'ਚ ਪੱਛਮੀ ਬੰਗਾਲ ਦੀ ਇਤਿਹਾਸਕ ਜਿੱਤ 'ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਭਾਜਪਾ ਆਗੂਆਂ ਤੇ ਵਰਕਰਾਂ ਨੇ ਜਸ਼ਨ ਮਨਾਇਆ | ਭਾਜਪਾ ਵਲੋਂ ਵੱਖ-ਵੱਖ ਥਾਵਾਂ 'ਤੇ ਖ਼ੁਸ਼ੀ ਵਿਚ ਲੱਡੂ ਵੰਡੇ ਗਏ, ਉੱਥੇ ਹੀ ਘਾਹ ਮੰਡੀ ਚੌਕ ਤੋਂ ਸ਼ਹਿਰ ਵਿਚ ਮੋਟਰਸਾਈਕਲ ਮਾਰਚ ਵੀ ਕੱਢਿਆ ਗਿਆ | ਇਹ ਮਾਰਚ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੇਸ਼ ਗੋਰਾ ਪਠੇਲਾ ਦੀ ਅਗਵਾਈ ਹੇਠ ਕੱਢਿਆ ਗਿਆ | ਇਸ ਮੌਕੇ ਗੋਰਾ ਪਠੇਲਾ ਤੇ ਹੋਰ ਵਰਕਰਾਂ ਨੇ ਪੱਛਮੀ ਬੰਗਾਲ 'ਚ ਭਾਜਪਾ ਦੀ ਇਸ ਜਿੱਤ ਨੂੰ ਇਤਿਹਾਸਕ ਦੱਸਦਿਆਂ 2027 ਵਿਚ ਪੰਜਾਬ 'ਚ ਵੀ ਇਸੇ ਤਰ੍ਹਾਂ ਭਾਜਪਾ ਦੀ ਸਰਕਾਰ ਬਣਾਉਣ ਦਾ ਦਾਅਵਾ ਕੀਤਾ | ਇਸ ਤੋਂ ਪਹਿਲਾਂ ਭਾਜਪਾ ਮੰਡਲ-3 ਦੇ ਪ੍ਰਧਾਨ ਰਾਜਿੰਦਰ ਕੁਮਾਰ ਦੀ ਅਬੋਹਰ ਰੋਡ ਸਥਿਤ ਦੁਕਾਨ ਦੇ ਮੂਹਰੇ ਭਾਜਪਾ ਆਗੂਆਂ ਤੇ ਵਰਕਰਾਂ ਨੇ ਪ੍ਰਧਾਨ ਰਾਜਿੰਦਰ ਕੁਮਾਰ ਦੀ ਅਗਵਾਈ ਹੇਠ ਲੱਡੂ ਤੇ ਝਾਲਮੂਰੀ ਵੰਡੀ | ਜ਼ਿਕਰਯੋਗ ਹੈ ਕਿ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਝਾਲਮੂਰੀ ਖ਼ਰੀਦ ਕੇ ਖਾਧੀ ਗਈ ਸੀ, ਜਿਸ ਮਗਰੋਂ ਝਾਲਮੂਰੀ ਵੀ ਚਰਚਾ ਵਿਚ ਆ ਗਈ ਹੈ | ਸ੍ਰੀ ਮੁਕਤਸਰ ਸਾਹਿਬ 'ਚ ਵੀ ਵਰਕਰਾਂ ਨੇ ਲੱਡੂ ਦੇ ਨਾਲ-ਨਾਲ ਝਾਲਮੂਰੀ ਵੰਡ ਕੇ ਇਸ ਜਿੱਤ ਤੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ | ਇਸ ਮੌਕੇ ਭਾਜਪਾ ਮੰਡਲ ਚੜ੍ਹਦੀ ਕਲਾ ਦੇ ਸਾਬਕਾ ਪ੍ਰਧਾਨ ਰਾਜ ਕੁਮਾਰ ਭਟੇਜਾ ਮੇਲੂ, ਸ਼ਿਵਨੰਦਨ ਬਿੱਲੂ ਕਟਾਰੀਆ, ਮਨੀਸ਼ ਧਮੀਜਾ, ਨਵੀਨ ਕੁਮਾਰ ਨਵੀ ਮੋਰਵਾਲ, ਰਾਮ ਅਵਤਾਰ ਸਿੰਘ, ਨਰਿੰਦਰ ਸਿੰਘ, ਨਿਖਿਲ ਪਟੇਲ, ਹੀਰਾ ਲਾਲ, ਰਾਜੇਸ਼ ਕੁਮਾਰ, ਸ਼ਿਸ਼ੂ ਪਾਲ, ਹੀਰਾ ਕੁਮਾਰ, ਕਿ੍ਸ਼ਨ ਲਾਲ ਗਾਵੜੀ, ਰਾਜੇਸ਼ ਕਟਾਰੀਆ, ਬਬਲੂ ਪੰਜਮਨਾ, ਅਮਨ ਕੁਮਾਰ, ਰਾਜੇਸ਼ ਕੁਮਾਰ, ਹੋਰ ਵੱਡੀ ਗਿਣਤੀ ਵਿਚ ਭਾਜਪਾ ਵਰਕਰ ਮੌਜੂਦ ਸਨ |