ਸ੍ਰੀ ਮੁਕਤਸਰ ਸਾਹਿਬ, 5 ਮਈ (ਰਣਜੀਤ ਸਿੰਘ ਢਿੱਲੋਂ)-ਐੱਚ.ਐੱਸ. ਹਾਈ ਸਕੂਲ ਵਿਖੇ ਪਿ੍ੰਸੀਪਲ ਵਿਪਨ ਕੁਮਾਰ ਦੀ ਰਹਿਨੁਮਾਈ ਹੇਠ ਸਟੂਡੈਂਟ ਕੌਂਸਲ ਚੋਣਾਂ ਬਹੁਤ ਹੀ ਸੁਚੱਜੇ, ਪਾਰਦਰਸ਼ੀ ਤੇ ਅਨੁਸ਼ਾਸਿਤ ਢੰਗ ਨਾਲ ਕਰਵਾਈਆਂ ਗਈਆਂ | ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਵੱਡੇ ਉਤਸ਼ਾਹ ਨਾਲ ਆਪਣੀ ਵੋਟ ਦਾ ਪ੍ਰਯੋਗ ਕਰਦੇ ਹੋਏ ਸਕੂਲ ਦੇ ਭਵਿੱਖ ਵਿਦਿਆਰਥੀ ਆਗੂਆਂ ਦੀ ਚੋਣ ਵਿਚ ਸਰਗਰਮ ਭਾਗ ਲਿਆ | ਚੋਣ ਪ੍ਰਕਿਰਿਆ ਵਿਚ ਹੈੱਡ ਬੁਆਏ ਦੇ ਅਹੁਦੇ ਲਈ ਅਭਿਜੋਤ ਸਿੰਘ ਤੇ ਉਪਦੇਸ਼ ਸਿੰਘ ਭੁੱਲਰ, ਹੈੱਡ ਗਰਲ ਲਈ ਅਵਨੀਤ ਕੌਰ ਤੇ ਨਵਕਿਰਨ ਕੌਰ, ਜਦਕਿ ਡਿਸਿਪਲਿਨ ਹੈੱਡ ਗਰਲ ਲਈ ਰਹਿਮਤ ਕੌਰ ਤੇ ਆਲਮਪ੍ਰੀਤ ਕੌਰ ਨੇ ਆਪਣੀ ਉਮੀਦਵਾਰੀ ਪੇਸ਼ ਕੀਤੀ | ਸਕੂਲ ਦੇ ਸੀਨੀਅਰ ਕੋਆਰਡੀਨੇਟਰ ਮੀਨਾ ਰਾਣੀ, ਜੂਨੀਅਰ ਕੋਆਰਡੀਨੇਟਰ ਰਚਨਾ ਵਧਵਾ, ਅਧਿਆਪਕਾਂ ਦੀ ਦੇਖ-ਰੇਖ ਹੇਠ ਇਹ ਸਮੂਹ ਚੋਣ ਪ੍ਰਕਿਰਿਆ ਨਿਰਪੱਖਤਾ ਤੇ ਅਨੁਸ਼ਾਸਨ ਨਾਲ ਸੰਪੰਨ ਹੋਈ | ਵਿਦਿਆਰਥੀਆਂ ਵਿਚ ਚੋਣਾਂ ਪ੍ਰਤੀ ਵਿਸ਼ੇਸ਼ ਉਤਸ਼ਾਹ ਤੇ ਜਾਗਰੂਕਤਾ ਦੇਖਣ ਨੂੰ ਮਿਲੀ | ਉਨ੍ਹਾਂ ਲੋਕਤੰਤਰਿਕ ਪ੍ਰਕਿਰਿਆ ਨੂੰ ਸਮਝਦਿਆਂ ਆਪਣੀ ਜ਼ਿੰਮੇਵਾਰੀ ਨਿਭਾਈ | ਪਿ੍ੰਸੀਪਲ ਵਿਪਨ ਕੁਮਾਰ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਅਗਵਾਈ ਦੇ ਗੁਣ, ਜ਼ਿੰਮੇਵਾਰੀ ਤੇ ਲੋਕਤੰਤਰਿਕ ਮੁੱਲਾਂ ਨੂੰ ਮਜ਼ਬੂਤ ਕਰਦੀਆਂ ਹਨ | ਚੇਅਰਮੈਨ ਗੁਰਚਰਨ ਸਿੰਘ ਬਰਾੜ, ਅਨਮੋਲ ਬਰਾੜ ਤੇ ਸਮਨ ਬਰਾੜ ਨੇ ਵੀ ਵਿਦਿਆਰਥੀਆਂ ਦੇ ਉਤਸ਼ਾਹ ਦੀ ਪ੍ਰਸੰਸਾ ਕੀਤੀ |