ਸ੍ਰੀ ਮਕਤਸਰ ਸਾਹਿਬ, 13 ਮਈ (ਹਰਮਹਿੰਦਰ ਪਾਲ)-ਸ੍ਰੀ ਸ਼ਨੀਦੇਵ ਜਯੰਤੀ ਦੇ ਸੰਬੰਧ ਵਿਚ ਸ਼ਹਿਰ ਦੇ ਬਠਿੰਡਾ ਰੋਡ ਪਟਿਆਲਾ ਅੱਖਾਂ ਦੇ ਹਸਪਤਾਲ ਦੇ ਸਾਹਮਣੇ ਪ੍ਰਾਚੀਨ ਇੱਛਾਪੂਰਨ ਸਿੱਧ ਮਾਂ ਕਾਲਕਾ ਸ੍ਰੀ ਸ਼ਨੀਦੇਵ ਮੰਦਰ ਵਿਖੇ 108 ਘੰਟੇ ਦੀ ਤੇਲਧਾਰਾ 16 ਮਈ ਤੋਂ ਸ਼ੁਰੂ ਹੋ ਰਹੀ ਹੈ | ਇਸ ਸੰਬੰਧ ਵਿਚ ਜਾਣਕਾਰੀ ਦਿੰਦੇ ਹੋਏ ਪੁਜਾਰੀ ਸੁਰਿੰਦਰ ਸ਼ਰਮਾ ਅਤੇ ਪਵਨ ਸ਼ਰਮਾ ਨੇ ਦੱਸਿਆ ਕਿ ਇਸ ਸੰਬੰਧ ਵਿਚ ਹੀ ਸਵੇਰੇ 7:15 ਵਜੇ ਪੂਜਨ ਹੋਵੇਗਾ ਅਤੇ ਸਵਾ 8 ਵਜੇ ਤੇਲ ਧਾਰਾ ਇਸ਼ਨਾਨ ਸ਼ੁਰੂ ਹੋਵੇਗਾ | ਜਦਕਿ 20 ਮਈ ਦਿਨ ਬੁੱਧਵਾਰ ਨੂੰ ਅਰਧਰਾਤਰੀ ਜਾਗਰਨ ਕਰਵਾਇਆ ਜਾਵੇਗਾ, ਜਿਸ ਵਿਚ ਵੱਖ-ਵੱਖ ਭਜਨ ਗਾਇਕ ਬਾਬਾ ਜੀ ਦਾ ਗੁਨਗਾਣ ਕਰਨਗੇ | ਉਨ੍ਹਾਂ ਸਮੂਹ ਇਲਾਕਾ ਵਾਸੀਆਂ ਅਤੇ ਸ਼ਨੀਦੇਵ ਭਗਤਾਂ ਨੂੰ ਇਸ ਪੋ੍ਰਗਰਾਮ ਵਿਚ ਸ਼ਾਮਿਲ ਹੋਣ ਦੀ ਅਪੀਲ ਕੀਤੀ |