18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਡੀ.ਏ.ਵੀ. ਪਬਲਿਕ ਸਕੂਲ ਵਿਖੇ ਛੋਟੇ ਬੱਚਿਆਂ ਲਈ ਪੂਲ ਪਾਰਟੀ ਦਾ ਕੀਤਾ ਪ੍ਰਬੰਧ <br/>

Ad Position 21
No active advertisement
ਅਜੀਤ ਡੈਸਕ 26-05-2026
ਕੋਟਕਪੂਰਾ, 25 ਮਈ (ਮੇਘਰਾਜ)-ਸਥਾਨਕ ਡੀ.ਏ.ਵੀ ਪਬਲਿਕ ਸਕੂਲ ਵਿਖੇ ਨਰਸਰੀ ਤੋਂ ਚੌਥੀ ਜਮਾਤ ਤੱਕ ਦੇ ਬੱਚਿਆਂ ਲਈ ਵੱਧਦੀ ਹੋਈ ਗਰਮੀ ਨੂੰ ਦੇਖਦਿਆਂ ਪੂਲ ਪਾਰਟੀ ਦਾ ਪ੍ਰਬੰਧ ਕੀਤਾ ਗਿਆ¢ ਇਸ ਮੌਕੇ ਪਿ੍ੰਸੀਪਲ ਡਾ. ਰਾਜਵੀਰ ਸਿੰਘ ਕੰਗ ਨੇ ਦੱਸਿਆ ਕਿ ਬੱਚਿਆਂ ਲਈ ਵਾਟਰ ਪੂਲ ਅਤੇ ਵਾਟਰ ਸਲਾਈਡ, ਰੇਨ ਡਾਂਸ, ਜ਼ੋਰਬ ਬਾਲ, ਬੋਟਿੰਗ, ਫੋਰ ਬਾਉਂਸੀ, ਡਾਰਟ ਗੇਮ, ਟਰੰਪਲੀਨ, ਟੂ ਮੈਰੀ ਗੋ ਗਰਾਊਾਡ ਸਮੇਤ ਹੋਰ ਖੇਡਾਂ ਦਾ ਆਨੰਦ ਮਾਣਿਆ¢ ਉਨ੍ਹਾਂ ਕਿਹਾ ਕਿ ਬੱਚਿਆਂ ਦਾ ਹੱਸਣਾ ਤੇ ਖੇਡਣਾ ਚੰਗੀ ਸਿਹਤ ਦੀ ਨਿਸ਼ਾਨੀ ਹੈ¢ ਪੂਲ ਪਾਰਟੀ ਬੱਚਿਆਂ ਲਈ ਮਨੋਰੰਜਨ ਅਤੇ ਤਾਜ਼ਗੀ ਦਾ ਵਧੀਆ ਸਾਧਨ ਹੈ¢ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ ਵੀ ਜੀਵਨ ਦਾ ਮਹੱਤਵਪੂਰਨ ਹਿੱਸਾ ਹੈ¢ ਕੋਆਰਡੀਨੇਟਰ ਹਰਿੰਦਰ ਕੌਰ ਅਤੇ ਮੋਨਿਕਾ ਅਹੂਜਾ ਦੀ ਟੀਮ ਨੇ ਬੱਚਿਆਂ ਨੂੰ ਵੱਖ-ਵੱਖ ਖੇਡਾਂ ਖਿਡਾਈਆਂ¢ ਇਸ ਮੌਕੇ ਪਹਿਰਾਵੇ 'ਚ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ¢ ਉਨ੍ਹਾਂ ਕੋਆਰਡੀਨੇਟਰ ਸੁਮਨਪੁਰੀ, ਹਰਿੰਦਰ ਕੌਰ, ਮੋਨਿਕਾ ਅਹੂਜਾ, ਕੁਨਾਲ ਮੋਂਗਾ ਅਤੇ ਹਰਪ੍ਰੀਤ ਸਿੰਘ ਨੂੰ ਇਸ ਪ੍ਰੋਗਰਾਮ ਲਈ ਸਾਰੇ ਕਾਰਜਾਂ ਨੂੰ ਉਲੀਕਣ “'ਤੇ ਸ਼ਾਬਾਸ਼ੀ ਦਿੱਤੀ¢

Ad Position 22
No active advertisement
ਪਿਛਲੀ ਖ਼ਬਰ ਕੇਂਦਰ ਦੀ ਭਾਜਪਾ ਸਰਕਾਰ ਡੀਜ਼ਲ, ਪੈਟਰੋਲ ਦੀਆਂ ਕੀਮਤਾਂ 'ਚ ਕੀਤਾ ਵਾਧਾ ਵਾਪਸ ਲਵੇ- ਢਿੱਲਵਾਂ <br/> ਅਗਲੀ ਖ਼ਬਰ ਤੇਜ਼ ਗਰਮ ਹਵਾਵਾਂ ਕਾਰਨ ਸਬਜ਼ੀਆਂ ਦੀ ਪੈਦਾਵਾਰ 'ਚ ਆ ਸਕਦੀ ਹੈ ਖੜੋਤ <br/>
Ad Position 24