09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਚੇਅਰਮੈਨ ਰਣਧੀਰ ਸਿੰਘ ਧੀਰਾ ਖੁੱਡੀਆਂ ਵੱਡੇ ਕਾਫ਼ਲੇ ਨਾਲ ਪਿੰਡ ਖੁੱਡੀਆਂ ਪਹੁੰਚੇ <br/>

Ad Position 21
No active advertisement
ਪਿੰਡ ਬਾਦਲ ਵਿਖੇ ਚਿਮਨਦੀਪ ਸਿੰਘ ਬਾਦਲ ਦੇ ਘਰ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਰਣਧੀਰ ਸਿੰਘ ਧੀਰਾ ਖੁੱਡੀਆਂ ਚੇਅਰਮੈਨ ਪੰਜਾਬ ਸਟੇਟ ਕੰਟੇਨਰ ਵੇਅਰਹਾਊਸਿੰਗ ਕਾਰਪੋਰੇਸ਼ਨ ਪੰਜਾਬ | ਤਸਵੀਰ: ਮੇਵਾ ਸਿੰਘ <br/> 09-06-2026
ਲੰਬੀ, 8 ਜੂਨ (ਮੇਵਾ ਸਿੰਘ)-ਆਮ ਆਦਮੀ ਪਾਰਟੀ ਦੇ ਆਗੂ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਪੰਜਾਬ ਸਰਕਾਰ ਵਲੋਂ ਪੰਜਾਬ ਸਟੇਟ ਕੰਟੇਨਰ ਵੇਅਰ ਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਲਗਾਉਣ 'ਤੇ ਹਲਕਾ ਲੰਬੀ ਦੇ ਸਮੂਹ ਪਾਰਟੀ ਵਰਕਰਾਂ ਨੇ ਚੇਅਰਮੈਨ ਧੀਰਾ ਖੁੱਡੀਆਂ ਦਾ ਹਲਕਾ ਲੰਬੀ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ ਕੀਤਾ | ਨਵ-ਨਿਯੁਕਤ ਚੇਅਰਮੈਨ ਰਣਧੀਰ ਸਿੰਘ ਧੀਰਾ ਖੁੱਡੀਆਂ ਬੀਤੀ ਕੱਲ• ਦੁਪਹਿਰ ਤੋਂ ਬਾਅਦ ਸਭ ਤੋਂ ਪਹਿਲਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਨਤਮਸਤਕ ਹੋਏ | ਉਸ ਤੋਂ ਬਾਅਦ ਉਹ ਵੱਡੇ ਕਾਫ਼ਲੇ ਦੇ ਰੂਪ ਵਿਚ ਪਿੰਡ ਬਾਦਲ ਤੇ ਪਿੰਡ ਲੰਬੀ ਹੁੰਦੇ ਹੋਏ ਆਪਣੇ ਨਗਰ ਖੁੱਡੀਆਂ ਗੁਲਾਬ ਸਿੰਘ ਵਿਖੇ ਆਪਣੇ ਗ੍ਰਹਿ ਪਹੁੰਚੇ, ਜਿਥੇ ਸੈਂਕੜਿਆਂ ਦੀ ਗਿਣਤੀ ਵਿਚ ਪਾਰਟੀ ਵਰਕਰਾਂ ਨੇ ਉਨ•ਾਂ ਸਵਾਗਤ ਕੀਤਾ | ਆਪਣੇ ਜਿਗਰੀ ਦੋਸਤ ਚਿਮਨਦੀਪ ਬਾਦਲ ਦੇ ਘਰ ਪਿੰਡ ਬਾਦਲ ਵਿਖੇ ਇਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਰਣਧੀਰ ਸਿੰਘ ਧੀਰਾ ਖੁੱਡੀਆਂ ਨੇ ਕਿਹਾ ਕਿ ਉਨ•ਾਂ ਨੂੰ ਜੋ ਪਾਰਟੀ ਹਾਈਕਮਾਂਡ ਵਲੋਂ ਪੰਜਾਬ ਸਟੇਟ ਕੰਟੇਨਰ ਵੇਅਰਹਾਊਸਿੰਗ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਇਸ ਦੇ ਲਈ ਉਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦੇ ਹਨ | ਉਨ•ਾਂ ਕਿਹਾ ਕਿ ਇਹ ਜ਼ਿੰਮੇਵਾਰੀ ਉਸ ਨੂੰ ਸਾਰੇ ਪਾਰਟੀ ਵਰਕਰਾਂ ਦੀ ਬਦੌਲਤ ਹੀ ਮਿਲੀ ਹੈ | ਉਨ•ਾਂ ਕਿਹਾ ਕਿ ਉਹ ਵਰਕਰਾਂ ਦੀ ਕੀਤੀ ਮਿਹਨਤ ਦਾ ਮੁੱਲ ਨਹੀਂ ਮੋੜ ਸਕਦੇ | ਉਨ•ਾਂ ਇਕ ਸਵਾਲ ਦੇ ਜਵਾਬ ਵਿਚ ਆਖਿਆ ਕਿ ਸਵ. ਜਥੇਦਾਰ ਜਗਦੇਵ ਸਿੰਘ ਖੁੱਡੀਆਂ ਦੀ ਦੂਰਅੰਦੇਸ਼ੀ ਸੋਚ ਨੂੰ ਖ਼ਤਮ ਕਰਨ ਵਾਲਿਆਂ ਖ਼ਿਲਾਫ਼ ਉਹ ਆਖ਼ਰੀ ਦਮ ਤੱਕ ਲੜਾਈ ਲੜਦੇ ਰਹਿਣਗੇ | ਉਨ•ਾਂ ਕਿਹਾ ਕਿ ਉਨ•ਾਂ ਦੇ ਅਧਿਕਾਰ ਖੇਤਰ ਵਿਚ ਆਉਣ ਵਾਲੀਆਂ ਇਲਾਕੇ ਦੀਆਂ ਜੋ ਵੀ ਸਮੱਸਿਆਵਾਂ ਹਨ, ਉਨ•ਾਂ ਨੂੰ ਜਲਦੀ ਦੂਰ ਕੀਤਾ ਜਾਵੇਗਾ | ਚੇਅਰਮੈਨ ਧੀਰਾ ਖੁੱਡੀਆਂ ਨੇ ਕਹਾ ਕਿ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦਾ ਸਮਾਂ ਥੋੜ•ਾ ਰਹਿ ਗਿਆ ਹੈ, ਇਸ ਲਈ ਰਹਿੰਦੇ ਕੰਮ ਕਰਨ ਲਈ ਸਪੀਡ ਨੂੰ ਵਧਾਉਣਾ ਪਵੇਗਾ | ਉਨ•ਾਂ ਕਿਹਾ ਕਿ ਉਨ•ਾਂ ਹਮੇਸ਼ਾ ਹੀ ਪੰਜਾਬ ਦੀ ਕਿਸਾਨੀ ਨੂੰ ਬਚਾਉਣ ਲਈ ਸੰਘਰਸ਼ ਕੀਤਾ ਹੈ | ਇਸ ਮੌਕੇ ਸਾਬਕਾ ਚੇਅਰਮੈਨ ਰਛਪਾਲ ਸਿੰਘ ਖੁੱਡੀਆਂ, ਪਰਮਪ੍ਰੀਤ ਸਿੰਘ ਸਰਪੰਚ ਭਾਗੂ, ਖੁਸ਼ਵੀਰ ਸਿੰਘ ਮਾਨ ਸਰਪੰਚ ਸਹਿਣਾਖੇੜਾ, ਜਗਵਿੰਦਰ ਸਿੰਘ ਕਾਲਾ ਸਰਪੰਚ ਭੀਟੀਵਾਲਾ, ਜਸਵਿੰਦਰ ਸਿੰਘ ਭਾਗੂ, ਸ਼ਿਵਰਾਜ ਸਿੰਘ ਮਿੱਠੜੀ ਬਲਾਕ ਪ੍ਰਧਾਨ, ਨਿਰਜੀਤ ਸਿੰਘ ਸਰਪੰਚ ਤੱਪਾਖੇੜਾ, ਚਿਮਨਦੀਪ ਸਿੰਘ ਬਾਦਲ, ਗੁਰਦੀਪ ਸਿੰਘ ਫੁੱਲੂਖੇੜਾ, ਦਰੋਗਾ ਸਿੰਘ ਖੁੱਡੀਆਂ, ਬੱਬੀ ਖੁੱਡੀਆਂ, ਰਣਜੋਧ ਸਿੰਘ ਲੰਬੀ, ਗੁਰਵਿੰਦਰ ਸਿੰਘ ਲੰਬੀ, ਕੁਲਵਿੰਦਰ ਸਿੰਘ ਸਰਪੰਚ ਫਤਿਹਪੁਰ ਮਨੀਆਂ, ਜਗਦੇਵ ਸਿੰਘ ਧੌਲਾ, ਅਜਮੇਰ ਸਿੰਘ ਮਿੱਠੜੀ, ਬਲਰਾਜ ਸਿੰਘ ਰਾਜਾ ਮਾਹੂਆਣਾ, ਸੇਵਾ ਸਿੰਘ, ਮਹਿੰਦਰ ਸਿੰਘ ਪੰਚ, ਭੋਲਾ ਸਿੰਘ, ਗੁਰਪ੍ਰੀਤ ਸਿੰਘ ਬੀਰਾ, ਜਗਸੀਰ ਸਿੰਘ, ਹਰਭਜਨ ਸਿੰਘ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਅਗਨੀਵੀਰ ਆਰਮੀ ਭਰਤੀ ਲਈ ਫ਼ਿਜ਼ੀਕਲ ਦੀ ਮੁਫ਼ਤ ਤਿਆਰੀ ਸੰਬੰਧੀ ਕੈਂਪ ਦੀ ਸ਼ੁਰੂਆਤ ਅਗਲੀ ਖ਼ਬਰ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਜਤਿੰਦਰ ਸਿੰਘ ਨੂੰ ਸਦਮਾ-ਪਿਤਾ ਦਾ ਦਿਹਾਂਤ
Ad Position 24