09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਮਿਮਿਟ ਕਾਲਜ ਵਲੋਂ ਫਿੱਟ ਇੰਡੀਆ ਮੂਵਮੈਂਟ ਤਹਿਤ ਸਾਈਕਲ ਰੈਲੀ <br/>

Ad Position 21
repet_subhas-goyals [Copy P29]
ਅਜੀਤ ਡੈਸਕ 10-06-2026
ਮਲੋਟ, 9 ਜੂਨ (ਪਾਟਿਲ, ਅਜਮੇਰ ਸਿੰਘ ਬਰਾੜ)-ਪੰਜਾਬ ਸਰਕਾਰ ਵਲੋਂ ਸਥਾਪਤ ਸੰਸਥਾ ਮਿਮਿਟ ਮਲੋਟ ਦੇ ਐੱਨ.ਸੀ.ਸੀ. ਆਰਮੀ ਅਤੇ ਨੇਵਲ ਵਿੰਗ ਵਲੋਂ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ, 6 ਪੰਜਾਬ ਬਟਾਲੀਅਨ ਐੱਨ.ਸੀ.ਸੀ. ਯੂਨਿਟ ਮਲੋਟ ਦੇ ਕਮਾਂਡਿੰਗ ਅਫ਼ਸਰ ਕਰਨਲ ਭੁਪਿੰਦਰ ਸਿੰਘ ਅਤੇ 3 ਪੰਜਾਬ ਨੇਵਲ ਐੱਨ.ਸੀ.ਸੀ. ਯੂਨਿਟ ਬਠਿੰਡਾ ਦੇ ਕਮਾਂਡਿੰਗ ਅਫ਼ਸਰ ਕੈਪਟਨ ਇਸ਼ਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਮਿਮਿਟ ਕਾਲਜ ਵਿਖੇ ਫਿੱਟ ਇੰਡੀਆ ਮੂਮੈਂਟ ਤਹਿਤ ਸਾਈਕਲ ਰੈਲੀ ਕਰਵਾਈ ਗਈ | ਇਸ ਮੌਕੇ ਆਰਮੀ ਅਤੇ ਨੇਵਲ ਐੱਨ.ਸੀ.ਸੀ. ਵਿੰਗ ਦੇ ਕੈਡਿਟ ਵਲੋਂ ਮਿਮਿਟ ਮਲੋਟ ਦੀ ਮੇਨ ਬਿਲਡਿੰਗ ਤੋਂ ਲੈ ਕੇ ਪੁੱਡਾ ਕਾਲੋਨੀ ਅਤੇ ਨਵੀਂ ਬਿਲਡਿੰਗ ਮਿਮਿਟ ਕਾਲਜ ਤੱਕ ਸਾਈਕਲ ਰੈਲੀ ਕੱਢੀ ਗਈ | ਇਸ ਸਾਈਕਲ ਰੈਲੀ ਵਿਚ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ ਨੇ ਉਚੇਚੇ ਤੌਰ 'ਤੇ ਭਾਗ ਲਿਆ ਅਤੇ ਆਪਣੇ ਵਿਚਾਰ ਵੀ ਸਾਂਝੇ ਕੀਤੇ | ਇਸ ਮੌਕੇ ਡਾਇਰੈਕਟਰ ਡਾ. ਅਸ਼ਵਨੀ ਕੁਮਾਰ ਬਾਂਸਲ, ਡਾ. ਰਾਜੇਸ਼ ਚੌਧਰੀ ਕੋਆਰਡੀਨੇਟਰ ਮਕੈਨੀਕਲ ਇੰਜੀਨੀਅਰਿੰਗ ਵਿਭਾਗ, ਨੇਵਲ ਵਿੰਗ ਸਬ ਲੈਫ਼ਟੀਨੈਂਟ ਸੁਰਿੰਦਰ ਕੁਮਾਰ ਐਸੋਸੀਏਟ ਐੱਨ.ਸੀ.ਸੀ. ਅਫ਼ਸਰ, ਸੀ.ਟੀ.ਓ. ਆਰਮੀ ਵਿੰਗ ਰਾਜ ਕੁਮਾਰ ਲਡਵਾਲ, ਕਲਰਕ ਮੈਡਮ ਪ੍ਰੇਮਲਤਾ, ਐੱਨ.ਸੀ.ਸੀ. ਕੈਡਿਟਸ ਅਤੇ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਰਬੱਤ ਸੁਸਾਇਟੀ ਦੀ ਮੀਟਿੰਗ ਅਗਲੀ ਖ਼ਬਰ ਜ਼ਿਲ੍ਹੇ 'ਚ ਮੈਡੀਕਲ ਸੇਵਾਵਾਂ ਹੋਰ ਮਜ਼ਬੂਤ ਕਰਨ ਲਈ ਮਾਹਿਰ ਡਾਕਟਰਾਂ ਦੀ ਨਿਯੁਕਤੀ <br/>
Ad Position 24